ਗੁਰਦਾਸਪੁਰ

ਸ਼੍ਰੀ ਸਨਾਤਨ ਚੇਤਨਾ ਮੰਚ ਦੇ ਜਨਮ ਅਸ਼ਟਮੀ ਸਮਾਗਮ ਦੀਆਂ ਤਿਆਰੀਆਂ ਹੋਈਆਂ ਮੁਕੰਮਲ

ਸ਼੍ਰੀ ਸਨਾਤਨ ਚੇਤਨਾ ਮੰਚ ਦੇ ਜਨਮ ਅਸ਼ਟਮੀ ਸਮਾਗਮ ਦੀਆਂ ਤਿਆਰੀਆਂ ਹੋਈਆਂ ਮੁਕੰਮਲ
  • PublishedAugust 9, 2025

ਸਮਾਗਮ ਵਿੱਚ ਐਸਐਸਪੀ ਗੁਰਦਾਸਪੁਰ ਮੁੱਖ ਮਹਿਮਾਨ ਅਤੇ ਚੇਅਰਮੈਨ ਰਮਨ ਬਹਿਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕਰਨਗੇਂ ਸ਼ਿਰਕਤ

ਗੁਰਦਾਸਪੁਰ 9 ਅਗਸਤ 2025 (ਮੰਨਨ ਸੈਣੀ)। ਸ਼੍ਰੀ ਸਨਾਤਨ ਚੇਤਨਾ ਮੰਚ ਦੀ ਇੱਕ ਵਿਸ਼ੇਸ਼ ਬੈਠਕ ਸ਼੍ਰੀ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਦੇ ਹਾਲ ਵਿੱਚ ਹੋਈ । ਬੈਠਕ ਵਿੱਚ ਮੰਚ ਵੱਲੋਂ ਜਨਮ ਅਸ਼ਟਮੀ ਦੇ ਤਿਉਹਾਰ ਤੇ ਕੱਦਾਂ ਵਾਲੀ ਮੰਡੀ ਵਿਖੇ ਕਰਵਾਏ ਜਾਣ ਵਾਲੇ ਵਿਸ਼ੇਸ਼ ਸਮਾਗਮ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਬੈਠਕ ਤੋਂ ਬਾਅਦ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਸਨਾਤਨ ਚੇਤਨਾ ਮੰਚ ਦੇ ਪ੍ਰਧਾਨ ਅਨੂੰ ਗੰਡੋਤਰਾ ਨੇ ਦੱਸਿਆ ਕਿ ਸਰਸੰਮਤੀ ਨਾਲ ਇਹ ਫਾਈਨਲ ਕੀਤਾ ਗਿਆ ਹੈ ਕਿ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਐਸਐਸਪੀ ਗੁਰਦਾਸਪੁਰ ਅਦਿੱਤਿਯ ਨੂੰ ਸੱਦਾ ਦਿੱਤਾ ਜਾਏਗਾ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਸਮਾਗਮ ਵਿੱਚ ਸ਼ਿਰਕਤ ਕਰਨਗੇ । ਇਸ ਦੇ ਨਾਲ ਹੀ ਬੈਠਕ ਵਿੱਚ ਮੰਚ ਦੇ ਮੈਂਬਰਾਂ ਨੂੰ ਜਨਮ ਅਸ਼ਟਮੀ ਸਮਾਗਮ ਲਈ ਡਿਊਟੀਆਂ ਵੀ ਵੰਡੀਆਂ ਗਈਆਂ।

ਗੰਡੋਤਰਾ ਨੇ ਦੱਸਿਆ ਕਿ ਸਮਾਗਮ ਪੂਰੀ ਤਰ੍ਹਾਂ ਨਾਲ ਧਾਰਮਿਕ ਹੋਵੇਗਾ ਤੇ ਇਸ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਸਨਾਤਨੀ ਸੱਭਿਅਤਾ ਤੇ ਤਿਉਹਾਰਾਂ ਨਾਲ ਜੁੜੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਸਨਾਤਨ ਚੇਤਨਾ ਮੰਚ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਸਾਲ ਕੁਝ ਵੱਖਰਾ ਆਕਰਸ਼ਨ ਸਮਾਗਮ ਵਿੱਚ ਹੋ ਗਏ ਅਤੇ ਇਸ ਵਾਰ ਵੀ ਇਹ ਸਮਾਗਮ ਜਨਮ ਅਸ਼ਟਮੀ ਤੇ ਕਰਵਾਏ ਜਾਣ ਵਾਲੇ ਬਾਕੀ ਧਾਰਮਿਕ ਸਮਾਗਮਾਂ ਨਾਲੋਂ ਵੱਖਰਾ ਹੋਵੇਗਾ । ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਸ਼ਾਮਿਲ ਹੋਣ।

ਬੈਠਕ ਵਿਚ ਜੁਗਲ ਕਿਸ਼ੋਰ, ਅਸ਼ੋਕ ਵੈਦ, ਮਮਤਾ ਗੋਇਲ, ਸੁਰਿੰਦਰ ਮਹਾਜਨ, ਅੰਮ੍ਰਿਤੇਸ਼ ਕੁਮਾਰ, ਮੋਹਿਤ ਅਗਰਵਾਲ, ਅਮਿਤ ਭੰਡਾਰੀ, ਭਰਤ ਗਾਬਾ, ਤ੍ਰਿਭੁਵਨ, ਅਨਮੋਲ ਸ਼ਰਮਾ, ਵਿਸ਼ਾਲ ਅਗਰਵਾਲ,ਰਿੰਕੂ ਮਹਾਜਨ, ਰਾਕੇਸ਼ ਕੁਮਾਰ, ਮਨੂੰ ਅਗਰਵਾਲ, ਵਿਕਾਸ ਮਹਾਜਨ, ਵਿੱਕੀ ਮਹਾਜਨ, ਜਲਜ ਅਰੋੜਾ, ਅਸ਼ੋਕ ਮਹਾਜਨ, ਰੋਹਿਤ ਮਹਾਜਨ, ਵਿਸ਼ਾਲ ਸ਼ਰਮਾ, ਰਮੇਸ਼ ਸਲਹੋਤਰਾ, ਸ਼ਲੇਂਦਰ ਭਾਸਕਰ, ਸ਼ਸ਼ੀਕਾਂਤ ਮਹਾਜਨ, ਵਿਜੇ ਬਾਂਸਲ, ਪਰਮਜੀਤ ਕੌਰ, ਆਸ਼ਾ ਬਮੋਤਰਾ, ਅਸ਼ਵਨੀ ਮਹਾਜਨ ਚੇਤਨ ਸਰੋਜ, ਅਨਿਲ ਕੁਮਾਰ ਆਦਿ ਹਾਜ਼ਰ ਸਨ।

Written By
The Punjab Wire