ਕਿਹਾ ਆਪਣੇ ਸਟੈਂਡ ਤੇ ਹਾਂ ਕਾਇਮ ਕੱਲ ਹੀ ਵਿਧਾਇਕ ਅਤੇ ਨਗਰ ਕੌਂਸਿਲ ਪ੍ਰਧਾਨ ਅਸਤੀਫ਼ਾ ਦੇ ਦੇਣ ਉਹ ਕੂੜਾ ਆਪਣੀ ਪੈਲੀ ਅੰਦਰ ਸੁਟਵਾ ਦੇਣਗੇ।
ਪਾਰਟੀ ਦੀ ਹਰ ਗਤਿਵਿਧੀ ਤੋਂ ਮੁਖਾਤਿਬ ਹਨ ਪ੍ਰਧਾਨ ਸੁਖਬੀਰ ਬਾਦਲ
ਗੁਰਦਾਸਪੁਰ, 26 ਜੁਲਾਈ 2025 (ਮੰਨਨ ਸੈਣੀ)। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਵੱਲੋਂ ਅੱਜ ਪਿੰਡ ਬੱਬੇਹਾਲੀ ਦੇ ਸਟੇਡਿਅਮ ਵਿਖੇ ਬੂਟਾ ਲਗਾ ਕੇ “ਵਣ ਮਹੋਤਸਵ” ਦੀ ਸ਼ੁਰੂਆਤ ਕੀਤੀ ਗਈ। ਬੱਬੇਹਾਲੀ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾ ਤਹਿਤ ਇਹ ਪ੍ਰੋਗ੍ਰਾਮ ਉਲਿਕਿਆ ਗਿਆ ਹੈ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੁਏ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਜਿੱਥੇ ਪੰਜਾਬ ਦੇ ਭਖਦੇ ਮਸਲਿਆਂ ਤੇ ਵਿਚਾਰ ਸਾਂਝੇ ਕੀਤੇ ਉੱਥੇ ਹੀ ਆਪਣੇ ਹਲਕੇ ਸੰਬੰਧੀ ਪੂਰਾ ਧਿਆਨ ਹੋਣ ਦੀ ਗੱਲ ਦਰਸ਼ਾਈ।
ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤੇ ਉਨ੍ਹਾਂ ਵੱਲੋਂ ਸਾਫ਼ ਕੀਤਾ ਗਿਆ ਕਿ ਪਾਰਟੀ ਕਿਸਾਨਾਂ ਨਾਲ ਖੜ੍ਹੀ ਸੀ ਅਤੇ ਰਹੇਗੀ। ਗੁਰਦਾਸਪੁਰ ਅੰਦਰ ਕੂੜਾ ਪ੍ਰਬੰਧਨ ਦੇ ਮੁੱਦੇ ਪੱਤਰਕਾਰਾਂ ਵੱਲੋਂ ਚੁੱਕੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਸਾਫ਼ ਤੌਰ ਤੇ ਆਪਣਾ ਸਟੈਂਡ ਸਪਸ਼ਟ ਕੀਤਾ ਅਤੇ ਕਿਹ ਕਿ ਕੂੜਾ ਪ੍ਰਬੰਧਨ ਨਗਰ ਕੌਂਸਿਲ ਦੇ ਪ੍ਰਧਾਨ ਦੀ ਜਿਮੇਵਾਰੀ ਹੈ, ਜਿਸ ਤੋਂ ਉਨ੍ਹਾਂ ਨੂੰ ਪਿੱਛੇ ਨਹੀਂ ਹਟਨਾ ਚਾਹਿਦਾ। ਉਨ੍ਹਾਂ ਆਪਣੀ ਗੱਲ ਦੌਹਰਾਉਂਦੇ ਹੋਏ ਕਿਹਾ ਕਿ ਉਹ ਸ਼ਹਿਰ ਦੇ ਕੂੜੇ ਦਾ ਪ੍ਰੰਬਧਨ ਉੱਸੇ ਵਕਤ ਕਰ ਦੇਣਗੇ ਸ਼ਰਤ ਹੈ ਕਿ ਵਿਧਾਇਕ ਅਤੇ ਨਗਰ ਕੌਂਸਲ ਦਾ ਪ੍ਰਧਾਨ ਅਸਤੀਫ਼ਾ ਦੇਵੇ।
ਗੁਰਦਾਸਪੁਰ ਜਿਲ੍ਹੇ ਅੰਦਰ ਬਣ ਰਹੀ ਧੜੇਬੰਦੀ ਦੀ ਗੱਲ ਤੇ ਬੱਬੇਹਾਲੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਅਤੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅੰਦਰ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਵੰਡਣ ਵਾਲੇ ਆਗੂਆ ਸੰਬੰਧੀ ਸਾਰੀ ਗੱਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਹੈ। ਅਕਾਲੀ ਭਾਜਪਾ ਗਠਬੰਧਨ ਤੇ ਬੱਬੇਹਾਲੀ ਨੇ ਕਿਹਾ ਕਿ ਜੋ ਪਾਰਟੀ ਕਰੇਗੀ ਉਨ੍ਹਾਂ ਨੂੰ ਮੰਜੂਰ ਹੋਵੇਗਾ।
ਇਸ ਮੌਕੇ ਤੇ ਗੁਰਬਚਨ ਸਿੰਘ ਬੱਬੇਹਾਲੀ ਦੇ ਨਾਲ ਗੁਰਇਕਬਾਲ ਸਿੰਘ ਮਾਹਲ ਹਲਕਾ ਇੰਚਾਰਜ ਕਾਦੀਆ, ਸੁਰਿੰਦਰ ਸਿੰਘ ਮਿੰਟੂ ਜ਼ਿਲਾ ਪ੍ਰਧਾਨ ਪਠਾਨਕੋਟ ਸ਼ਹਿਰੀ, ਰਵੀ ਮੋਹਨ ਹਲਕਾ ਇੰਚਾਰਜ ਭੋਆ, ਕਮਲਜੀਤ ਚਾਵਲਾ ਹਲਕਾ ਇੰਚਾਰਜ ਦੀਨਾਨਗਰ, ਲਖਵਿੰਦਰ ਸਿੰਘ ਘੁੰਮਣ, ਠਾਕਰ ਸੁਭਾਸ਼, ਮਹਿੰਦਰ ਸਿੰਘ ਸਿਧਵਾਂ ਸਾਬਕਾ ਚੇਅਰਮੈਨ, ਗੁਰਪ੍ਰੀਤ ਸਿੰਘ ਗੁਰੂ ਪ੍ਰਧਾਨ ਯੂਥ ਸ਼ਹਿਰੀ ਦਲ ਪਠਾਨਕੋਟ, ਹਰਪ੍ਰੀਤ ਸਿੰਘ ਰਾਜਾ ਅਮਰਜੋਤ ਸਿੰਘ ਬੱਬੇਹਾਲੀ, ਅਮਨਦੀਪ ਸਿੰਘ, ਮਨਜੀਤ ਸਿੰਘ ਪਸਵਾਲ ਆਦਿ ਮੌਜੂਦ ਸਨ।