ਪੰਜਾਬ

ਅਕਾਲੀ ਆਗੂ ਡਰੇ ਹੋਏ ਹਨ ਕਿਉਂਕਿ ਕਾਨੂੰਨ ਉਨ੍ਹਾਂ ‘ਤੇ ਸ਼ਿਕੰਜਾ ਕੱਸ ਰਿਹਾ ਹੈ- ਆਪ ਆਗੂ ਬਲਤੇਜ ਪੰਨੂ

ਅਕਾਲੀ ਆਗੂ ਡਰੇ ਹੋਏ ਹਨ ਕਿਉਂਕਿ ਕਾਨੂੰਨ ਉਨ੍ਹਾਂ ‘ਤੇ ਸ਼ਿਕੰਜਾ ਕੱਸ ਰਿਹਾ ਹੈ- ਆਪ ਆਗੂ ਬਲਤੇਜ ਪੰਨੂ
  • PublishedJuly 16, 2025

ਇਹ ਚਾਚਾ-ਭਤੀਜਾਸਰਕਾਰ ਨਹੀਂ, ਇਹ ਆਪਸਰਕਾਰ ਹੈ, ਭ੍ਰਿਸ਼ਟ ਅਤੇ ਅਪਰਾਧੀਆਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ: ਬਲਤੇਜ ਪੰਨੂ

ਚੰਡੀਗੜ੍ਹ, 16 ਜੁਲਾਈ 2025 (ਦੀ ਪੰਜਾਬ ਵਾਇਰ)– ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਪੰਨੂ ਨੇ ਚੱਲ ਰਹੀ ਵਿਜੀਲੈਂਸ ਜਾਂਚ ਤੋਂ ਧਿਆਨ ਹਟਾਉਣ ਦੀਆਂ ਅੱਜ ਅਕਾਲੀ ਦਲ ਵੱਲੋਂ ਬੇਬੁਨਿਆਦ ਅਤੇ ਬੇਤੁਕੀ ਕੋਸ਼ਿਸ਼ਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਅਕਾਲੀ ਬੁਲਾਰੇ ਘਬਰਾ ਗਏ ਹਨ ਕਿਉਂਕਿ ਕਾਨੂੰਨ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਸ਼ਿਕੰਜਾ ਕੱਸ ਰਿਹਾ ਹੈ।

ਪੰਨੂ ਨੇ ਕਿਹਾ ਕਿ ਇਹ ਬਹੁਤ ਹੀ ਹਾਸੋਹੀਣਾ ਹੈ ਕਿ ਅਕਾਲੀ ਆਗੂ ਆਪਣੀ ਸਹੂਲਤ ਦੇ ਹਿਸਾਬ ਨਾਲ ਭੂਮਿਕਾਵਾਂ ਕਿਵੇਂ ਬਦਲਦੇ ਰਹਿੰਦੇ ਹਨ। ਪੰਨੂ ਨੇ ਅਕਾਲੀ ਲੀਡਰਸ਼ਿਪ ਤੇ ਹਮਲਾ ਕਰਦਿਆਂ ਕਿਹਾ, “ਇੱਕ ਦਿਨ ਉਹ ਬੁਲਾਰੇ ਬਣਨ ਦੀ ਕੋਸ਼ਿਸ਼ ਕਰਦੇ ਹਨ, ਅਗਲੇ ਦਿਨ ਵਕੀਲ ਹੋਣ ਦਾ ਦਿਖਾਵਾ ਕਰਦੇ ਹਨ ਅਤੇ ਉਸ ਤੋਂ ਅਗਲੇ ਦਿਨ ਪੀੜਤ ਬਣਨ ਦੀ ਕੋਸ਼ਿਸ਼ ਕਰਦੇ ਹਨ। ਇਹ ਬੇਚੈਨੀ ਕਿਉਂ? ਇਹ ਘਬਰਾਹਟ ਕਿਉਂ? ਥੋੜ੍ਹਾ ਸਬਰ ਹੀ ਉਨ੍ਹਾਂ ਦੇ ਕੰਮ ਆਵੇਗਾ। ਜਾਂਚ ਨੂੰ ਆਪਣਾ ਕੰਮ ਕਰਨ ਦਿਓ।”

ਉਨ੍ਹਾਂ ਕਿਹਾ ਕਿ ਇਹ ਕੋਈ ਗੁਪਤ ਗੱਲ ਨਹੀਂ ਹੈ ਕਿ ਅਕਾਲੀ ਇੰਨੇ ਪਰੇਸ਼ਾਨ ਕਿਉਂ ਸਨ। ਉਨ੍ਹਾਂ ਕਿਹਾ, “ਤੁਹਾਡੀ ਪਾਰਟੀ ਦਾ ਪ੍ਰਧਾਨ ਕੋਟਕਪੂਰਾ ਗੋਲੀਬਾਰੀ ਮਾਮਲੇ ਵਿੱਚ ਪਹਿਲਾਂ ਹੀ ਜ਼ਮਾਨਤ ਤੇ ਬਾਹਰ ਹੈ, ਤੁਹਾਡਾ ਮਨਪਸੰਦ ਪੁਲਿਸ ਅਧਿਕਾਰੀ ਵੀ ਜ਼ਮਾਨਤ ਤੇ ਬਾਹਰ ਹੈ। ਹੁਣ, ਜਿਵੇਂ-ਜਿਵੇਂ ਜਾਂਚ ਅੱਗੇ ਵਧ ਰਹੀ ਹੈ, ਇੱਕ ਹੋਰ ਨਜ਼ਦੀਕੀ ਪਰਿਵਾਰਕ ਮੈਂਬਰ ਚਿੱਟਾ ਅਤੇ ਹੋਰ ਮਾਮਲਿਆਂ ਦੇ ਜਾਲ ਵਿੱਚ ਫਸ ਗਿਆ ਹੈ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਤੁਹਾਨੂੰ ਇਸ ਗੱਲ ਦਾ ਡਰ ਹੈ ਕਿ  ਜਲਦੀ ਹੀ ਤੁਹਾਡੇ ਪਰਿਵਾਰ ਦੇ ਹੋਰ ਭੇਦ ਸਾਹਮਣੇ ਆ ਜਾਣਗੇ ਅਤੇ ਤੁਹਾਡੇ ਵਿੱਚੋਂ ਹੋਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇਗਾ।”

ਬਲਤੇਜ ਪੰਨੂ ਨੇ ਦ੍ਰਿੜਤਾ ਨਾਲ ਕਿਹਾ ਕਿ ਇਹ ਪਹਿਲਾਂ ਵਰਗੀ ਚਾਚਾ-ਭਤੀਜੇ ਦੀ ਸਰਕਾਰ ਨਹੀਂ ਹੈ; ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇੱਕ ਇਮਾਨਦਾਰ ਸਰਕਾਰ ਹੈ, ਅਤੇ ਭ੍ਰਿਸ਼ਟਾਚਾਰ ਜਾਂ ਅਪਰਾਧ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੰਨੂ ਨੇ ਕਿਹਾ ਕਾਨੂੰਨ ਵਿੱਚ ਵਿਸ਼ਵਾਸ ਰੱਖੋ, ਵਿਜੀਲੈਂਸ ਬਿਊਰੋ ਵਿੱਚ ਵਿਸ਼ਵਾਸ ਰੱਖੋ, ਪੁਲਿਸ ਵਿੱਚ ਵਿਸ਼ਵਾਸ ਰੱਖੋ। ਜੇਕਰ ਤੁਸੀਂ ਬੇਕਸੂਰ ਹੋ, ਤਾਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਪਰ ਜਿਹੜੇ ਦੋਸ਼ੀ ਹਨ, ਭਾਵੇਂ ਕਿੰਨੇ ਵੀ ਸ਼ਕਤੀਸ਼ਾਲੀ ਕਿਉਂ ਨਾ ਹੋਣ, ਉਨ੍ਹਾਂ ਨੂੰ ਕਾਨੂੰਨ ਦੀ ਪੂਰੀ ਤਾਕਤ ਦਾ ਸਾਹਮਣਾ ਕਰਨਾ ਪਵੇਗਾ। ਇਹ ਭਤੀਜਿਆਂ-ਚਾਚਿਆਂ ਦੀ ਸਰਕਾਰ ਨਹੀਂ ਸਗੋਂ ਆਮ ਲੋਕਾਂ ਦੀ ਸਰਕਾਰ ਹੈ।

ਉਨ੍ਹਾਂ ਅੱਗੇ ਕਿਹਾ ਕਿ ਆਪਸਰਕਾਰ ਦੇ ਅਧੀਨ, ਪੰਜਾਬ ਪਹਿਲੀ ਵਾਰ ਦੇਖ ਰਿਹਾ ਹੈ ਕਿ ਕਿਵੇਂ ਸਭ ਤੋਂ ਸ਼ਕਤੀਸ਼ਾਲੀ ਲੋਕਾਂ ਨੂੰ ਵੀ ਜਵਾਬਦੇਹ ਠਹਿਰਾਇਆ ਜਾ ਰਿਹਾ ਹੈ। “ਉਹ ਦਿਨ ਚਲੇ ਗਏ ਜਦੋਂ ਭ੍ਰਿਸ਼ਟ ਅਤੇ ਅਪਰਾਧੀ ਰਾਜਨੀਤਿਕ ਸ਼ਕਤੀ ਦੇ ਪਿੱਛੇ ਲੁਕ ਸਕਦੇ ਸਨ। ਆਪਸਰਕਾਰ ਸਾਫ਼-ਸੁਥਰੇ ਸ਼ਾਸਨ ਅਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ, ਭਾਵੇਂ ਇਸ ਵਿੱਚ ਕੋਈ ਵੀ ਸ਼ਾਮਲ ਹੋਵੇ।”

Written By
The Punjab Wire