ਗੁਰਦਾਸਪੁਰ

ਦਿਲਬਾਗ ਸਿੰਘ ਜੌਹਲ, ਜਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਵੱਲੋਂ ਇੱਕ ਕੇਸ ਫੈਸਲਾ ਕਰਦਿਆਂ ਅਪਰਾਧੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ

ਦਿਲਬਾਗ ਸਿੰਘ ਜੌਹਲ, ਜਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਵੱਲੋਂ ਇੱਕ ਕੇਸ ਫੈਸਲਾ ਕਰਦਿਆਂ ਅਪਰਾਧੀਆਂ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ
  • PublishedJuly 8, 2025

ਗੁਰਦਾਸਪੁਰ, 8 ਜੁਲਾਈ 2025 (ਮੰਨਨ ਸੈਣੀ )। ਸ੍ਰੀ ਦਿਲਬਾਗ ਸਿੰਘ ਜੌਹਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ, ਗੁਰਦਾਸਪੁਰ ਵੱਲੋਂ ਅੱਜ ਇੱਕ ਕਤਲ ਕੇਸ ਦਾ ਫੈਸਲਾ ਕਰਕੇ ਅਪਰਾਧੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਕੇਸ ਐਫ.ਆਈ.ਆਰ ਨੰਬਰ 05 ਮਿਤੀ 18.01.2019, ਅਧੀਨ ਧਾਰਾ 302,34 ਆਈ.ਪੀ.ਸੀ., ਧਾਰਾ 25 ਅਤੇ 27 ਆਰਮਸ ਐਕਟ, 1959, ਥਾਣਾ ਡੇਰਾ ਬਾਬਾ ਨਾਨਕ ਦਾ ਸੀ। ਇਸ ਕੇਸ ਦਾ ਅਨੁਮਾਨ ਸਟੇਟ ਬਨਾਮ ਸੁਖਦੇਵ ਸਿੰਘ ਅਤੇ ਹੋਰ ਹੈ। ਇਸ ਕੇਸ ਵਿੱਚ ਚਾਰ ਮੁਜਰਿਮ ਸਨ, ਜਿਸ ਵਿੱਚ ਅਪਰਾਧੀ ਸੁਖਦੇਵ ਸਿੰਘ ਉਰਫ ਸੁੱਖਾ ਪੁੱਤਰ ਸੁਰਜੀਤ ਸਿੰਘ, ਲਵਜਿੰਦਰ ਸਿੰਘ ਉਰਫ ਲਾਲੀ ਪੁੱਤਰ ਸੁਰਜੀਤ ਸਿੰਘ ਅਤੇ ਰਣਜੀਤ ਸਿੰਘ ਉਰਫ ਹਰਜੀਤ ਸਿੰਘ ਪੁੱਤਰ ਬਾਵਾ ਸਿੰਘ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਹੈ ਅਤੇ ਇਸ ਵਿੱਚ ਇੱਕ ਅਪਰਾਧੀ ਜਸਬੀਰ ਸਿੰਘ ਪੁੱਤਰ ਭਗਵਾਨ ਸਿੰਘ ਨੂੰ ਬਰੀ ਕੀਤਾ ਗਿਆ ਹੈ।

Written By
The Punjab Wire