ਗੁਰਦਾਸਪੁਰ, 1 ਜੁਲਾਈ 2025 (ਦੀ ਪੰਜਾਬ ਵਾਇਰ)। ਇਨਰ ਵੀਲ ਕਲੱਬ, ਗੁਰਦਾਸਪੁਰ ਨੇ ਅੱਜ ਡਾਕਟਰਜ਼ ਦਿਵਸ ਪੁਰਾਣੇ ਸਿਵਲ ਹਸਪਤਾਲ, ਨਜਦੀਕ ਡਾਕਖਾਨਾ ਚੌਂਕ, ਗੁਰਦਾਸਪੁਰ ਵਿਖੇ ਮਨਾਇਆ। ਇਸ ਮੌਕੇ ਤੇ ਚੀਫ ਗੈਸਟ ਵਲੋਂ ਸਿਵਲ ਸਰਜਨ, ਗੁਰਦਾਸਪੁਰ ਦਾ ਸਵਾਗਤ ਇਨਰ ਵੀਲ ਕਲੱਬ ਵਲੋਂ ਮਿਸਜ ਅਰਚਨਾ ਬਹਿਲ, ਕਲੱਬ ਪ੍ਰੈਜੀਡੈਂਟ ਸ਼੍ਰੀਮਤੀ ਸੋਨੀਆ ਸੱਚਰ, ਡਾ ਸੁਰਿੰਦਰ ਕੌਰ ਪੰਨੂ, ਸ਼੍ਰੀਮਤੀ ਨੀਲਮ ਮਹੰਤ, ਡੀਐਮਸੀ ਡਾ ਰੋਮੀ ਰਾਜਾ, ਡੀਐਫਪੀਓ ਡਾ ਤੇਜਿੰਦਰ ਕੌਰ, ਸਾਬਕਾ ਸਿਵਲ ਸਰਜਨ ਡਾ ਚੇਤਨਾ, ਸੀਨੀਅਰ ਮੈਡੀਕਲ ਅਫਸਰ ਡਾ ਅਰਵਿੰਦ ਮਹਾਜਨ ਨੇ ਕੀਤਾ।

ਇਸ ਮੌਕੇ ਤੇ ਸ਼੍ਰੀਮਤੀ ਅਰਚਨਾ ਬਹਿਲ ਨੇ ਡਾਕਟਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਲਾਮ ਕਰਦੇ ਹੋਏ ਉਹਨਾਂ ਦੀ ਸੇਵਾ ਦੀ ਪ੍ਰਸੰਸਾ ਕੀਤੀ। ਇਸ ਮੌਕੇ ਤੇ ਇਨਰ ਵੀਲ ਕਲੱਬ ਗੁਰਦਾਸਪੁਰ ਨੇ ਮੌਕੇ ਤੇ ਉਪਲੱਬਧ ਸਾਰੇ ਡਾਕਟਰਾਂ ਨੂੰ ਸਨਮਾਨ ਪੱਤਰ ਵੰਡੇ ਅਤੇ ਨਾਲ ਹੀ ਵਾਤਾਵਰਨ ਨੂੰ ਬਚਾਉਣ ਲਈ ਹਰੇ ਪੌਦੇ ਵੀ ਵੰਡੇ।
ਕਲੱਬ ਦੀ ਪ੍ਰਧਾਨ ਸੋਨੀਆ ਸੱਚਰ ਨੇ ਕਿਹਾ ਡਾਕਟਰ ਸਾਡੀ ਸਿਹਤ ਦੀ ਸੰਭਾਲ ਦਾ ਮੁੱਢ ਹਨ ਅਤੇ ਉਹਨਾਂ ਦੀ ਮਿਹਨਤ ਅਤੇ ਸਮਰਪਨ ਸਦਾ ਹੀ ਸਲਾਹਮੰਦ ਹੈ। ਇਸ ਮੌਕੇ ਤੇ ਜਿਹੜੇ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਵਿਚ ਸਿਵਲ ਸਰਜਨ ਡਾ ਜਵਿੰਦਰ ਸਿੰਘ, ਡੀਐਮਸੀ ਡਾ ਰੋਮੀ ਰਾਜਾ, ਡੀਐਫਪੀਓ ਡਾ ਤੇਜਿੰਦਰ ਕੌਰ, ਸੀਨੀਅਰ ਮੈਡੀਕਲ ਅਫਸਰ ਡਾ ਅਰਵਿੰਦ ਮਹਾਜਨ, ਡਾ ਸੁਰਿੰਦਰ ਕੌਰ ਪੰਨੂ, ਡਾ ਰੋਮਿੰਦਰ ਕਲੇਰ, ਡਾ ਚੇਤਨਾ, ਡਾ ਅੰਕੁਰ ਕੌਸ਼ਲ, ਡਾ ਗੁਰਪ੍ਰੀਤ ਕੌਰ, ਡਾ ਮਮਤਾ ਵਸਿਸ਼ਟ, ਡਾ ਵੰਦਨਾ, ਡਾ ਸ਼ਰਨਪ੍ਰੀਤ ਸਿੰਘ, ਡਾ ਅਨੁਪ੍ਰਿਆ, ਡਾ ਅੰਕਿਤ ਰਤਨ, ਡਾ ਵਿਕਾਸ ਮਨਹਾਸ, ਡਾ ਵਰਿੰਦਰ ਜੋਸ਼ੀ, ਡਾ ਪੂਜਾ ਤਲਵਾੜ, ਡਾ ਮੋਨਿਕਾ, ਡਾ ਮੈਤਰੀ, ਡਾ ਰਿਆ ਮਹਾਜਨ, ਆਦਿ ਸ਼ਾਮਲ ਸੀ।
ਇਨਰ ਵੀਲ ਕਲੱਬ ਵਲੋਂ ਸੀਨੀਅਰ ਮੈਂਬਰ ਅਰਚਨਾ ਬਹਿਲ, ਸ਼੍ਰੀਮਤੀ ਨੀਲਮ ਮਹੰਤ, ਪ੍ਰਧਾਨ ਸੋਨੀਅਰ ਸੱਚਰ, ਖਜਾਨਚੀ ਨੀਤੀ ਬਹਿਲ ਸਭ ਨੇ ਹਾਜਰ ਆਏ ਡਾਕਟਰਾਂ ਦਾ ਮੌਕੇ ਤੇ ਪਹੁੰਚਣ ਲਈ ਧੰਨਵਾਦ ਕੀਤਾ।