Close

Recent Posts

ਅਮਿਤ ਸ਼ਾਹ ਜਵਾਬ ਦੇਣ ਕਿ ਭਾਜਪਾ ਆਪਣੇ ਕਾਰਜਕਾਲ ਦੌਰਾਨ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਵਿੱਚ ਨਾਕਾਮ ਕਿਉਂ ਰਹੀ, ਕਿਸਾਨਾਂ ਨਾਲ ਕੀਤਾ ਗਿਆ ਸਲੂਕ ਪੰਜਾਬ ਨੂੰ ਚੰਗੀ ਤਰ੍ਹਾਂ ਯਾਦ ਹੈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਮਿਤ ਸ਼ਾਹ ਜਵਾਬ ਦੇਣ ਕਿ ਭਾਜਪਾ ਆਪਣੇ ਕਾਰਜਕਾਲ ਦੌਰਾਨ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਨ ਵਿੱਚ ਨਾਕਾਮ ਕਿਉਂ ਰਹੀ, ਕਿਸਾਨਾਂ ਨਾਲ ਕੀਤਾ ਗਿਆ ਸਲੂਕ ਪੰਜਾਬ ਨੂੰ ਚੰਗੀ ਤਰ੍ਹਾਂ ਯਾਦ ਹੈ- ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਖ਼ਬਰ

ਡਾ. ਭਾਰਤੀ ਜੰਜੂਆ ਨੂੰ ਭਾਜਪਾ ਐੱਸ.ਸੀ. ਮੋਰਚਾ ਪੰਜਾਬ ਦੀ ਸੂਬਾ ਟੀਮ ਵਿੱਚ ਮਿਲੀ ਅਹਿਮ ਜ਼ਿੰਮੇਵਾਰੀ, ਮੁੱਖ ਬੁਲਾਰੇ ਵਜੋਂ ਹੋਈ ਨਿਯੁਕਤੀ

ਡਾ. ਭਾਰਤੀ ਜੰਜੂਆ ਨੂੰ ਭਾਜਪਾ ਐੱਸ.ਸੀ. ਮੋਰਚਾ ਪੰਜਾਬ ਦੀ ਸੂਬਾ ਟੀਮ ਵਿੱਚ ਮਿਲੀ ਅਹਿਮ ਜ਼ਿੰਮੇਵਾਰੀ, ਮੁੱਖ ਬੁਲਾਰੇ ਵਜੋਂ ਹੋਈ ਨਿਯੁਕਤੀ
  • PublishedOctober 19, 2026

ਦੀਨਾਨਗਰ ਵਿੱਚ ਸਰਗਰਮ ਡਾ. ਜੰਜੂਆ ਨੇ ਕੇਂਦਰੀ ਲੀਡਰਸ਼ਿਪ ਅਤੇ ਹਾਈਕਮਾਨ ਦਾ ਕੀਤਾ ਧੰਨਵਾਦ

ਸਮਾਜਿਕ ਨਿਆਂ ਤੇ ਐੱਸ.ਸੀ. ਵਰਗ ਦੇ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਦਾ ਲਿਆ ਸੰਕਲਪ

ਗੁਰਦਾਸਪੁਰ/ਦੀਨਾਨਗਰ, 19 ਅਕਤੂਬਰ 2026 (ਮੰਨਨ ਸੈਣੀ)। ਭਾਜਪਾ ਪੰਜਾਬ ਐੱਸ.ਸੀ. ਮੋਰਚਾ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਜਾਰੀ ਸੂਬਾ ਅਹੁਦੇਦਾਰਾਂ ਦੀ ਸੂਚੀ ਵਿੱਚ ਦੀਨਾਨਗਰ ਦੀ ਸਰਗਰਮ ਆਗੂ ਡਾ. ਭਾਰਤੀ ਜੰਜੂਆ ਨੂੰ ਮੁੱਖ ਬੁਲਾਰੇ (ਚੀਫ਼ ਸਪੋਕਸਪਰਸਨ) ਨਿਯੁਕਤ ਕੀਤਾ ਗਿਆ ਹੈ। ਇਹ ਸੂਚੀ 17 ਅਕਤੂਬਰ 2026 ਨੂੰ ਜਾਰੀ ਹੋਈ।

ਨਿਯੁਕਤੀ ’ਤੇ ਧੰਨਵਾਦ ਕਰਦਿਆਂ ਡਾ. ਭਾਰਤੀ ਜੰਜੂਆ ਨੇ ਕਿਹਾ ਕਿ ਉਹ ਭਾਜਪਾ ਦੀ ਕੇਂਦਰੀ ਲੀਡਰਸ਼ਿਪ, ਪਾਰਟੀ ਹਾਈਕਮਾਨ ਅਤੇ ਸੂਬਾ ਪ੍ਰਧਾਨ ਦੇ ਭਰੋਸੇ ਲਈ ਦਿਲੋਂ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਇਹ ਅਹੁਦਾ ਉਨ੍ਹਾਂ ਲਈ ਸੇਵਾ ਅਤੇ ਜਨਤਾ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਹੈ।

ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਹਿਤੈਸ਼ੀ ਯੋਜਨਾਵਾਂ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਅਨੁਸੂਚਿਤ ਜਾਤੀਆਂ ਦੇ ਅਧਿਕਾਰਾਂ, ਸਿੱਖਿਆ, ਰੁਜ਼ਗਾਰ ਅਤੇ ਸਮਾਜਿਕ ਨਿਆਂ ਨਾਲ ਜੁੜੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਉਠਾਉਣਗੇ। ਉਨ੍ਹਾਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਐੱਸ.ਸੀ. ਮੋਰਚਾ ਨੂੰ ਮਜ਼ਬੂਤ ਕਰਨ ਅਤੇ ਸੰਗਠਨ ਦੇ ਵਿਸਥਾਰ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ ਦਾ ਸੰਕਲਪ ਲਿਆ।

Written By
The Punjab Wire