ਚੰਡੀਗੜ੍ਹ, 20 ਮਈ 2025 (ਦੀ ਪੰਜਾਬ ਵਾਇਰ) । ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ 22 ਅਸਿਸਟੈਂਟ ਟਰਾਂਸਪੋਰਟ ਅਫ਼ਸਰਾਂ ਦੀ ਅਸਥਾਈ ਤਾਇਨਾਤੀ (transfer on temporary basis) ਦੀ ਮਨਜ਼ੂਰੀ ਦੇਣ ਵਾਲਾ ਹੁਕਮ ਜਾਰੀ ਕੀਤਾ ਹੈ। ਇਹ ਤਬਾਦਲੇ ਪੰਜਾਬ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫ਼ਤਰ ਵਿੱਚ ਸੇਵਾਵਾਂ ਲਈ ਕੀਤੇ ਗਏ ਹਨ।
ਇਹ ਤਾਇਨਾਤੀਆਂ ਪੰਜਾਬ ਸਿਵਲ ਸਰਵਿਸ ਰੂਲ (ਵਾਲਿਊਮ-1), ਚੈਪਟਰ 10 ਦੇ ਨਿਯਮ 10.21 ਤੋਂ 10.25 ਤਹਿਤ ਕੀਤੀਆਂ ਗਈਆਂ ਹਨ। ਸਰਕਾਰ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਇਹ ਟਰਾਂਸਫਰ ਤੱਤਕਾਲ ਪ੍ਰਭਾਵ ਨਾਲ ਲਾਗੂ ਹੋਣਗੇ ਅਤੇ 22 ਮਈ 2025 ਤੱਕ ਬਿਨਾਂ ਕਿਸੇ ਦੇਰੀ ਦੇ ਅਧਿਕਾਰੀ ਨੂੰ ਰੀਲੀਵ ਕਰ ਦਿੱਤਾ ਜਾਵੇ।
ਇਸ ਤਾਇਨਾਤੀ ਲਿਸਟ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੇਵਾ ਕਰ ਰਹੇ ਅਸਿਸਟੈਂਟ ਟਰਾਂਸਪੋਰਟ ਅਫ਼ਸਰ ਸ਼ਾਮਲ ਹਨ। ਉਨ੍ਹਾਂ ਦੀ ਨਵੀਂ ਤਾਇਨਾਤੀ ਵਾਲੀ ਜਗ੍ਹਾ ਹੇਠ ਲਿਖੀ ਤਰ੍ਹਾਂ ਹੈ:

