Close

Recent Posts

ਗੁਰਦਾਸਪੁਰ

ਬਜਰੰਗ ਦਲ ਹਿੰਦੁਸਤਾਨ ਦੀ ਗੁਰਦਾਸਪੁਰ ਵਿਖੇ ਮੀਟਿੰਗ, ਭਾਰਤ ਭੂਸ਼ਣ ਗੋਗਾ ਨੂੰ ਲਾਇਆ ਪੰਜਾਬ ਪ੍ਰਭਾਰੀ

ਬਜਰੰਗ ਦਲ ਹਿੰਦੁਸਤਾਨ ਦੀ ਗੁਰਦਾਸਪੁਰ ਵਿਖੇ ਮੀਟਿੰਗ, ਭਾਰਤ ਭੂਸ਼ਣ ਗੋਗਾ ਨੂੰ ਲਾਇਆ ਪੰਜਾਬ ਪ੍ਰਭਾਰੀ
  • PublishedOctober 3, 2026

ਗੁਰਦਾਸਪੁਰ, 3 ਅਕਤੂਬਰ 2026 (ਮੰਨਨ ਸੈਣੀ)। ਗੁਰਦਾਸਪੁਰ ਦੇ ਸਮਾਜ ਸੇਵੀ ਭਾਰਤ ਭੂਸ਼ਣ ਗੋਗਾ ਦੇ ਘਰ ਅੱਜ ਬਜਰੰਗ ਦਲ ਹਿੰਦੁਸਤਾਨ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਨੇ ਸ਼ਿਰਕਤ ਕੀਤੀ। ਇਸ ਮੌਕੇ ਸੀਨੀਅਰ ਆਗੂਆਂ ਨੇ ਭਾਰਤ ਭੂਸ਼ਣ ਗੋਗਾ ਨੂੰ ਪੰਜਾਬ ਪ੍ਰਭਾਰੀ ਦੀ ਜ਼ਿੰਮੇਵਾਰੀ ਸੌਂਪੀ ਅਤੇ ਕਈ ਨੌਜਵਾਨਾਂ ਨੂੰ ਜਥੇਬੰਦੀ ਵਿੱਚ ਸ਼ਾਮਲ ਕਰਵਾਇਆ।

ਗੱਲਬਾਤ ਦੌਰਾਨ ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਭਾਰਤ ਭੂਸ਼ਣ ਗੋਗਾ ਨੂੰ ਬਜਰੰਗ ਦਲ ਹਿੰਦੁਸਤਾਨ ਦਾ ਪੰਜਾਬ ਪ੍ਰਭਾਰੀ ਲਾਇਆ ਗਿਆ ਹੈ ਅਤੇ ਉਨ੍ਹਾਂ ਦੇ ਮੋਢਿਆਂ ’ਤੇ ਵੱਡੀਆਂ ਜ਼ਿੰਮੇਵਾਰੀਆਂ ਪਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੂਰੀ ਉਮੀਦ ਹੈ ਕਿ ਭਾਰਤ ਭੂਸ਼ਣ ਗੋਗਾ ਜਥੇਬੰਦੀ ਅਤੇ ਸਨਾਤਨ ਲਈ ਇਮਾਨਦਾਰੀ ਨਾਲ ਆਪਣਾ ਕੰਮ ਕਰਨਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਲਗਾਤਾਰ ਵਧ ਰਹੇ ਜੁਰਮ ਅਤੇ ਨਸ਼ੇ ਨੂੰ ਸਰਕਾਰ ਜਲਦ ਤੋਂ ਜਲਦ ਕਾਬੂ ਕਰੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਜਥੇਬੰਦੀ ਦੀ ਲੋੜ ਪਵੇਗੀ, ਉੱਥੇ ਉਹ ਸਰਕਾਰ ਦਾ ਸਾਥ ਦੇਣਗੇ।

ਪੰਜਾਬ ਪ੍ਰਭਾਰੀ ਭਾਰਤ ਭੂਸ਼ਣ ਗੋਗਾ ਨੇ ਕਿਹਾ ਕਿ ਬਜਰੰਗ ਦਲ ਹਿੰਦੁਸਤਾਨ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਸਨਾਤਨੀਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਗੇ ਤਿਉਹਾਰਾਂ ਦੇ ਦਿਨ ਹਨ, ਇਸ ਲਈ ਸਮਾਜ ਨੂੰ ਬੇਨਤੀ ਹੈ ਕਿ ਚੌਕਸ ਰਹਿਣ, ਕਿਉਂਕਿ ਤਿਉਹਾਰਾਂ ਦੌਰਾਨ ਸ਼ਰਾਰਤੀ ਅਨਸਰ ਕਈ ਤਰ੍ਹਾਂ ਦੀਆਂ ਸ਼ਰਾਰਤਾਂ ਕਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਜੇਕਰ ਕਿਸੇ ਸਨਾਤਨੀ ਨੂੰ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰੇ, ਉਹ ਤੁਰੰਤ ਉਸ ਦਾ ਸਾਥ ਦੇਣਗੇ। ਆਪਣੇ ਸਮਾਜ ਲਈ ਉਹ ਦਿਨ-ਰਾਤ ਇੱਕ ਕਰ ਦੇਣਗੇ।

ਇਸ ਮੌਕੇ ਕੌਮੀ ਮੀਤ ਪ੍ਰਧਾਨ ਗਗਨ ਪਲਾਜਾ, ਪੰਜਾਬ ਪ੍ਰਧਾਨ ਸੁਰਿੰਦਰ ਸ਼ਰਮਾ, ਪੰਜਾਬ ਮੀਤ ਪ੍ਰਧਾਨ ਪਰਦੀਪ ਕੁਮਾਰ, ਕਿਰਨ ਪ੍ਰਕਾਸ਼, ਰਵੀਕਾਂਤ ਸ਼ਰਮਾ, ਬਲਬੀਰ ਰਾਏ, ਜ਼ਿਲ੍ਹਾ ਪ੍ਰਧਾਨ ਪਿਆਰਾ ਸਿੰਘ, ਰਮਨ ਕੁਮਾਰ, ਸਰਕਲ ਪ੍ਰਧਾਨ ਦੀਨਾਨਗਰ ਯੋਗਰਾਜ, ਮੀਤ ਪ੍ਰਧਾਨ ਦੀਨਾਨਗਰ ਰਵੀ, ਪਿੰਡ ਤਲਵੰਡੀ ਦੇ ਪ੍ਰਧਾਨ ਰਾਕੇਸ਼ ਕੁਮਾਰ, ਗੁਰਮੁਖ ਸਿੰਘ, ਸੁਸ਼ੀਲ ਸ਼ਰਮਾ, ਵਿਨੋਦ ਕੁਮਾਰ, ਰਾਣੀ ਦੇਵੀ, ਵਿਮਲਾ ਦੇਵੀ, ਰਾਮਪਾਲ, ਸੋਹਨ ਲਾਲ, ਵਿਨੋਦ ਕੁਮਾਰ, ਰਾਜ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਜਥੇਬੰਦੀ ਦੇ ਵਰਕਰ ਮੌਜੂਦ ਸਨ।

Written By
The Punjab Wire