Close

Recent Posts

ਗੁਰਦਾਸਪੁਰ

4 ਮਈ ਨੂੰ ਨੈਸ਼ਨਲ ਇਲਜੀਬਿਲਟੀ ਕਮ ਐਂਟਰਸ ਟੈੱਸਟ ਦੀ ਹੋ ਰਹੀ ਪ੍ਰੀਖਿਆ ਮੌਕੇ ਜ਼ਿਲ੍ਹੇ ‘ਚ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ

4 ਮਈ ਨੂੰ ਨੈਸ਼ਨਲ ਇਲਜੀਬਿਲਟੀ ਕਮ ਐਂਟਰਸ ਟੈੱਸਟ ਦੀ ਹੋ ਰਹੀ ਪ੍ਰੀਖਿਆ ਮੌਕੇ ਜ਼ਿਲ੍ਹੇ ‘ਚ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿੱਚ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ
  • PublishedMay 2, 2025

ਗੁਰਦਾਸਪੁਰ, 2 ਮਈ 2025 ( ਦੀ ਪੰਜਾਬ ਵਾਇਰ)) – ਦ ਨੈਸ਼ਨਲ ਟੈੱਸਟ ਏਜੰਸੀ ਵੱਲੋਂ ਦੇਸ਼ ਭਰ ਵਿੱਚ ਨੈਸ਼ਨਲ ਇਲਜੀਬਿਲਟੀ ਕਮ ਐਂਟਰਸ ਟੈੱਸਟ (ਯੂ.ਜੀ.) 2025 ਦੀ ਪ੍ਰੀਖਿਆ 4 ਮਈ 2025 (ਦਿਨ ਐਤਵਾਰ) ਨੂੰ ਨੈਸ਼ਨਲ ਟੈੱਸਟ ਏਜੰਸੀ ਵੱਲੋਂ ਸਥਾਪਿਤ ਕੀਤੇ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾ ਰਹੀ ਹੈ। ਇਸ ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰਾਂ ਦੇ ਬਾਹਰ ਕੋਈ ਗੜਬੜੀ ਨਾ ਹੋਵੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਦਲਵਿੰਦਰਜੀਤ ਸਿੰਘ, ਆਈ.ਏ.ਐੱਸ., ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਸਥਾਪਿਤ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਘੇਰੇ ਵਿੱਚ ਲੋਕਾਂ ਦੇ ਇਕੱਠੇ ਹੋਣ ‘ਤੇ  ਮਿਤੀ 4 ਮਈ 2025 ਨੂੰ ਪਾਬੰਦੀ ਲਗਾ ਦਿੱਤੀ ਹੈ। ਪਰ ਇਹ ਹੁਕਮ ਉਨ੍ਹਾਂ ਵਿਅਕਤੀਆਂ ਉੱਪਰ ਲਾਗੂ ਨਹੀਂ ਹੋਣਗੇ ਜੋ ਇਨ੍ਹਾਂ ਪ੍ਰੀਖਿਆਵਾਂ ਵਿੱਚ ਡਿਊਟੀ ‘ਤੇ ਹੋਣਗੇ। ਇਹ ਹੁਕਮ ਇੱਕਤਰਫ਼ਾ ਪਾਸ ਕਰਕੇ ਸਮੂਹ ਸਧਾਰਨ ਜਨਤਾ ਨੂੰ ਸੰਬੋਧਨ ਕੀਤਾ ਗਿਆ ਹੈ

Written By
The Punjab Wire