Close

Recent Posts

ਗੁਰਦਾਸਪੁਰ

ਗੁਰਦਾਸਪੁਰ ਦੇ ਜੂਡੋ 14 ਸਾਲ ਲੜਕਿਆਂ ਨੇ ਪੰਜਾਬ ਸਕੂਲ ਖੇਡਾਂ ਪਠਾਨਕੋਟ ਵਿੱਚ ਚੈਂਪੀਅਨ ਬਣ ਕੇ ਰਚਿਆ ਇਤਿਹਾਸ

ਗੁਰਦਾਸਪੁਰ ਦੇ ਜੂਡੋ 14 ਸਾਲ ਲੜਕਿਆਂ ਨੇ ਪੰਜਾਬ ਸਕੂਲ ਖੇਡਾਂ ਪਠਾਨਕੋਟ ਵਿੱਚ ਚੈਂਪੀਅਨ ਬਣ ਕੇ ਰਚਿਆ ਇਤਿਹਾਸ
  • PublishedSeptember 17, 2026

5 ਗੋਲਡ ਮੈਡਲ ਇੱਕ ਸਿਲਵਰ ਅਤੇ ਇੱਕ ਬਰਾਊਨਜ ਮੈਡਲ ਜਿੱਤਣ ਵਿਚ ਹੋਏ ਕਾਮਯਾਬ

ਗੁਰਦਾਸਪੁਰ 17 ਸਤੰਬਰ 2026 (ਮੰਨਨ ਸੈਣੀ)– ਸਿਖਿਆ ਵਿਭਾਗ ਪੰਜਾਬ ਵੱਲੋਂ ਪਠਾਨਕੋਟ ਵਿਖੇ ਕਰਵਾਈਆਂ ਗਈਆਂ ਪੰਜਾਬ ਸਕੂਲ ਖੇਡਾਂ ਅੰਡਰ 14 ਸਾਲ ਵਿੱਚ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ  ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਇਤਿਹਾਸ ਸਿਰਜਿਆ ਹੈ। ਖਿਡਾਰੀਆਂ ਨੇ ਪੰਜ ਗੋਲਡ ਮੈਡਲ ਇੱਕ ਸਿਲਵਰ ਅਤੇ ਇੱਕ ਬਰਾਊਨਜ ਮੈਡਲ ਜਿੱਤ ਕੇ ਚੈਂਪੀਅਨਸ਼ਿਪ ਜਿੱਤੀ ਹੈ।  ਅਭਿਵੀਰ ਸਿੰਘ ਨੂੰ ਇਸ ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਐਲਾਨਿਆ ਗਿਆ।

ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਜੂਡੋ ਖਿਡਾਰੀਆਂ ਆਪਣੇ ਜ਼ਿਲੇ ਲਈ ਮਾਣ ਵਾਲੀ ਗੱਲ ਕੀਤੀ ਹੈ। ਇਹਨਾਂ ਖਿਡਾਰੀਆਂ ਵਿੱਚ 25 ਕਿਲੋ ਭਾਰ ਵਰਗ ਵਿੱਚ ਆਦਿਆ  ਅਖ਼ਬਾਰ ਹਾਕਰ ਦਾ ਲੜਕਾ ਹੈ ਜੋ ਪਿਛਲੇ ਸਾਲ ਲੁਧਿਆਣਾ ਵਿਖੇ  ਨੈਸ਼ਨਲ ਸਕੂਲ ਖੇਡਾਂ ਵਿੱਚ ਸਿਲਵਰ ਮੈਡਲ ਜੇਤੂ ਰਿਹਾ ਸੀ। ਇਸੇ ਤਰ੍ਹਾਂ 30 ਕਿਲੋ ਭਾਰ ਵਰਗ ਵਿੱਚ ਅਭਿਬੀਰ ਸਿੰਘ, 35 ਕਿਲੋ ਭਾਰ ਵਰਗ ਵਿੱਚ ਰਿਹਾ ਨਿਸ਼ਾਨ ਸ਼ਰਮਾ ਕੇਂਦਰੀ ਵਿਦਿਆਲੇ ਪੁੱਲ ਤਿਬੜੀ 40 ਕਿਲੋ ਭਾਰ ਵਰਗ ਵਿੱਚ ਕਨਵ ਆਰਿਆ, 45 ਕਿਲੋ ਭਾਰ ਵਰਗ ਵਿੱਚ ਕਾਰਤਿਕ ਨੇ ਗੋਲਡ ਮੈਡਲ ਜਿੱਤ ਕੇ ਜ਼ਿਲ੍ਹਾ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ । 50 ਕਿਲੋ ਭਾਰ ਵਰਗ ਵਿੱਚ ਨੂਰਬੀਰ ਨੇ ਸਿਲਵਰ ਮੈਡਲ ਅਤੇ ਓਪਨ ਭਾਰ ਵਰਗ ਵਿੱਚ ਆਰਵ ਪਠਾਣੀਆਂ ਨੇ ਕਾਂਸੀ ਤਮਗਾ ਜਿੱਤਿਆ ਹੈ।   ਜਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀ ਰਜੇਸ਼ ਸ਼ਰਮਾ ਸ੍ਰੀ ਮਤੀ ਅਨੀਤਾ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ, ਸਿਮਰਨ ਜੀਤ ਸਿੰਘ ਜ਼ਿਲ੍ਹਾ ਖੇਡ ਅਫ਼ਸਰ,ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ, ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ, ਬਲਵਿੰਦਰ ਕੌਰ ਰਾਵਲਪਿੰਡੀ ਜਰਨਲ ਸਕੱਤਰ, ਰਾਜ ਕੁਮਾਰ ਸ਼ਰਮਾ ਡੀ ਐਸ ਪੀ ਪਠਾਨਕੋਟ, ਕਪਿਲ ਕੌਂਸਲ ਡੀ ਐਸ ਪੀ ਇੰਸਪੈਕਟਰ ਜਤਿੰਦਰ ਪਾਲ ਸਿੰਘ ਇੰਸਪੈਕਟਰ ਸਾਹਿਲ ਪਠਾਣੀਆਂ ਅਤੇ ਹੋਰ ਜੂਡੋ ਖੇਡ ਪ੍ਰੇਮੀਆਂ ਨੇ ਖਿਡਾਰੀਆਂ, ਖਿਡਾਰੀਆਂ ਦੇ ਮਾਪਿਆਂ ਅਤੇ ਮਿਹਨਤੀ ਕੋਚ ਰਵੀ ਕੁਮਾਰ ਗੁਰਦਾਸਪੁਰ, ਦਿਨੇਸ਼ ਕੁਮਾਰ ਬਟਾਲਾ ਅਤੁਲ ਕੁਮਾਰ ਲਕਸ਼ੇ ਕੁਮਾਰ ਤਮੰਨਾ ਬਟਾਲਾ, ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਨੈਸ਼ਨਲ ਪੱਧਰ ਤੇ ਵੀ ਇਹ ਖਿਡਾਰੀ ਪੰਜਾਬ ਲਈ ਮੈਡਲ ਜਿੱਤ ਕੇ ਗੁਰਦਾਸਪੁਰ ਦਾ ਝੰਡਾ ਬੁਲੰਦ ਕਰਨਗੇ

Written By
The Punjab Wire