ਗੁਰਦਾਸਪੁਰ

ਨੈਸ਼ਨਲ ਹਾਈਵੇ-54 ’ਤੇ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਸ਼ੁਰੂ

ਨੈਸ਼ਨਲ ਹਾਈਵੇ-54 ’ਤੇ ਗੈਰ-ਕਾਨੂੰਨੀ ਕਬਜ਼ਿਆਂ ਵਿਰੁੱਧ ਵਿਸ਼ੇਸ਼ ਇਨਫੋਰਸਮੈਂਟ ਮੁਹਿੰਮ ਸ਼ੁਰੂ
  • PublishedSeptember 1, 2026

ਨੈਸ਼ਨਲ ਹਾਈਵੇ ਦੀ ਹੱਦ/ ਰਾਈਟ ਆਫ ਵੇਅ ਵਿੱਚ ਕਿਸੇ ਵੀ ਕਿਸਮ ਦਾ ਗੈਰ-ਕਾਨੂੰਨੀ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਆਰ ਟੀ ਓ, ਸ੍ਰੀਮਤੀ ਰੋਬਨਜੀਤ ਕੌਰ

ਗੁਰਦਾਸਪੁਰ, 1 ਸਤੰਬਰ 2026 (ਮੰਨਨ ਸੈਣੀ)– ਮਾਨਯੋਗ ਸੁਪਰੀਮ ਕੋਰਟ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਰਾਸ਼ਟਰੀ ਮਾਰਗਾਂ ’ਤੇ ਸੁਰੱਖਿਆ ਅਤੇ ਸੁਚਾਰੂ ਆਵਾਜਾਈ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ  ਜ਼ਿਲ੍ਹਾ ਹਾਈਵੇ ਸੇਫਟੀ ਟਾਸਕ  ਵੱਲੋਂ ਕਾਰਵਾਈ ਨੂੰ ਤੇਜ਼ ਕੀਤਾ ਗਿਆ ਹੈ।

ਇਸੇ ਕੜੀ ਤਹਿਤ ਨੈਸ਼ਨਲ -54 ’ਤੇ ਗੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਵਿਸ਼ੇਸ਼ ਇਨਫੋਰਸਮੈਂਟ ਡਰਾਈਵ ਸ਼ੁਰੂ ਕੀਤੀ ਗਈ। ਇਹ ਮੁਹਿੰਮ ਆਰ ਟੀ ਓ ਗੁਰਦਾਸਪੁਰ, ਸ੍ਰੀਮਤੀ ਰੋਬਨਜੀਤ ਕੌਰ ਦੀ ਅਗਵਾਈ ਹੇਠ ਚਲਾਈ ਗਈ, ਜਿਸ ਵਿੱਚ ਏ.ਟੀ.ਓ ਮਿਸ ਸ਼ਾਲੂ ਹਰਚੰਦ ਟਰਾਂਸਪੋਰਟ ਵਿਭਾਗ ਗੁਰਦਾਸਪੁਰ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

ਮੁਹਿੰਮ ਦੌਰਾਨ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ/ਨੈਸ਼ਨਲ ਹਾਈਵੇ-54 ਟੀਮ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ। ਇਸ ਵਿੱਚ ਲਖਬੀਰ ਸਿੰਘ ਪ੍ਰੋਜੈਕਟ ਮੈਨੇਜਰ ਐੱਨ ਐੱਚ ਏ ਆਈ, ਗੌਰਬ ਪ੍ਰਤਾਪ ਸਿੰਘ ਇੰਸੀਡੈਂਟਲ ਮੈਨੇਜਰ, ਰਾਜੇਸ਼ ਕੁਮਾਰ ਰੈਜੀਡੈਂਟ ਐੱਨ ਐੱਚ ਏ ਆਈ ਅਤੇ ਇਮਾਨਦਾਰ ਖੁਰਾਣਾ ਮੈਨੇਜਰ ਐਨ ਐੱਚ ਏ ਆਈਨ, ਪੁਲਿਸ ਵਿਭਾਗ ਵੱਲੋਂ ਸਤਨਾਮ ਸਿੰਘ ਗੁਰਦਾਸਪੁਰ ਮੌਜੂਦ ਸਨ।

ਇਸ ਮੌਕੇ ਆਰ ਟੀ ਓ ਗੁਰਦਾਸਪੁਰ ਵੱਲੋਂ ਸਪਸ਼ਟ ਕੀਤਾ ਗਿਆ ਕਿ ਨੈਸ਼ਨਲ ਹਾਈਵੇ ਦੇ ਰਾਈਟ ਆਫ ਵੇਅ ’ਤੇ ਕਿਸੇ ਵੀ ਕਿਸਮ ਦੇ ਗੈਰ-ਕਾਨੂੰਨੀ ਕਬਜ਼ੇ, ਰੁਕਾਵਟ ਜਾਂ ਨਾਜਾਇਜ਼ ਕਬਜ਼ਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਜਿਹੇ ਕਬਜ਼ੇ ਨਾ ਸਿਰਫ਼ ਆਵਾਜਾਈ ਵਿੱਚ ਵਿਘਨ ਪੈਦਾ ਕਰਦੇ ਹਨ, ਸਗੋਂ ਰੋਡ ਸੇਫਟੀ ਲਈ ਵੀ ਗੰਭੀਰ ਖ਼ਤਰਾ ਬਣਦੇ ਹਨ।

ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਤਹਿਤ ਜ਼ਿਲ੍ਹੇ ਵਿੱਚ ਜ਼ਿਲ੍ਹਾ ਹਾਈਵੇ ਟਾਸਕ ਫੋਰਸ ਨੂੰ ਸਰਗਰਮ ਕਰਕੇ ਨੈਸ਼ਨਲ ਹਾਈਵੇ ਸੇਫਟੀ ਨਾਲ ਸਬੰਧਤ ਮਾਮਲਿਆਂ ਦੀ ਸੇਫਟੀ ਯਕੀਨੀ ਬਣਾਈ ਜਾ ਰਹੀ ਹੈ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਲੰਘਣਾਵਾਂ ਵਿਰੁੱਧ ਨਿਯਮਾਂ ਅਨੁਸਾਰ ਨਿਰੰਤਰ ਅਤੇ ਪ੍ਰਭਾਵਸ਼ਾਲੀ ਇਨਫੋਰਸਮੈਂਟ ਐਕਸ਼ਨ ਜਾਰੀ ਰੱਖਿਆ ਜਾਵੇ।

ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਆਮ ਲੋਕਾਂ, ਵਪਾਰੀਆਂ ਅਤੇ ਹੋਰ ਸਬੰਧਤ ਧਿਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਨੈਸ਼ਨਲ ਹਾਈਵੇ ਦੀ ਹੱਦ/ ਰਾਈਟ ਆਫ ਵੇਅ ਵਿੱਚ ਕਿਸੇ ਵੀ ਕਿਸਮ ਦਾ ਗੈਰ-ਕਾਨੂੰਨੀ ਕਬਜ਼ਾ ਨਾ ਕੀਤਾ ਜਾਵੇ ਅਤੇ ਰੋਡ ਸੇਫਟੀਸਬੰਧੀ ਨਿਯਮਾਂ ਦੀ ਪਾਲਣਾ ਕੀਤੀ ਜਾਵੇ।

Written By
The Punjab Wire