2 ਸਤੰਬਰ ਨੂੰ ਸਵੇਰੇ 6.30 ਵਜੇ ਸ੍ਰੀ ਗੁਰੂ ਰਵੀਦਾਸ ਮਹਾਰਾਜ ਚੌਕ ਗੁਰਦਾਸਪੁਰ ਤੋਂ ਮੈਰਾਥਨ ਸ਼ੁਰੂ ਹੋਵੇਗੀ-ਗੁਰਸਿਮਰਨ ਸਿੰਘ ਢਿੱਲੋਂ
ਵਧੀਕ ਡਿਪਟੀ ਕਮਿਸ਼ਨਰ ਗੁਰਸਿਮਰਨ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇ ਅਧਿਕਾਰੀਆਂ ਨਾਲ ਮੀਟਿੰਗ
ਗੁਰਦਾਸਪੁਰ, 31 ਅਗਸਤ 2026 (ਮੰਨਨ ਸੈਣੀ)– ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ-2026’ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦੀਪ ਦੀ ਪ੍ਰਧਾਨਗੀ ਮੀਟਿੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ, ਡੀ ਐੱਸ ਪੀ ਬਟਾਲਾ ਤੇਜਿੰਦਰਪਾਲ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਮੀਟਿੰਗ ਦੌਰਾਨ ਦੱਸਿਆ ਕਿ 2 ਸਤੰਬਰ ਨੂੰ 650ਵੇਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 5 ਕਿਲੋਮੀਟਰ ਓਪਨ ਮੈਰਾਥਨ ਜਿਲ੍ਹਾ ਪੱਧਰ ‘ਤੇ ਗੁਰਦਾਸਪੁਰ ਵਿਖੇ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮੈਰਾਥਨ ਓਪਨ ਕੈਟਾਗਰੀ ਵਿੱਚ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ 2 ਸਤੰਬਰ ਨੂੰ ਸਵੇਰੇ 6.30 ਵਜੇ ਮੈਰਾਥਨ ਸ੍ਰੀ ਗੁਰੂ ਰਵੀਦਾਸ ਚੌਕ ਤੋਂ ਸ਼ੁਰੂ ਹੋਵੇਗੀ, ਜੋ ਡਿਪਟੀ ਡਾਇਰੈਕਟਰ ਬਾਗਬਾਨੀ ਦਫਤਰ , ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਿਜਨਲ ਕੈਂਪਸ, ਉਸਤੋਂ ਬਾਅਦ ਸ੍ਰੀ ਨੰਗਲੀ ਸਕੂਲ, ਰੇਲਵੇ ਸਟੇਸ਼ਨ ਚੌਕ, ਬੀ.ਐਸ.ਐਫ ਚੌਕ ਵਏ.ਡੀ.ਸੀ.(ਡੀ) ਦਫਤਰ , ਪੰਚਾਇਤ ਭਵਨ , ਲਿਟਲ ਤੋੱ ਹੁੰਦੀ ਹੋਈ ਸ੍ਰੀ ਗੁਰੂ ਰਵੀਦਾਸ ਚੌਕ ਵਿਖੇ ਸਮਾਪਤ ਹੋਵੇਗੀ।
ਉਨ੍ਹਾਂ ਮੈਰਾਥਨ ਵਿੱਚ ਸਮੂਹ ਵਿਭਾਗਾ ਦੇ ਕਰਮਚਾਰੀਆਂ ਨੂੰ ਹਿੱਸਾ ਲੈਣ ਲਈ ਹਦਾਇਤ ਕਰਦਿਆਂ ਸਾਰਿਆਂ ਨੂੰ ਮੈਰਾਥਨ ਵਿੱਚ ਭਾਗ ਲੈਣ ਲਈ ਕਿਹਾ।
ਇਸ ਮੌਕੇ ਉਨ੍ਹਾਂ ਪੁਲਿਸ, ਨਗਰ ਕੌਂਸਲ, ਸਿਹਤ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਨੂੰ ਮੈਰਾਥਨ ਸਬੰਧੀ ਤਿਆਰੀਆਂ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ‘ ਦੀਆਂ 2026 ਦਾ ਚੌਥਾ ਐਡੀਸ਼ਨ 5 ਸਤੰਬਰ ਨੂੰ ਬਠਿੰਡਾ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਕੀਤਾ ਜਾਵੇਗਾ। 7 ਸਤੰਬਰ ਤੋਂ 16 ਸਤੰਬਰ 2026 ਤੱਕ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ‘ਖੇਡਾਂ ਵਤਨ ਪੰਜਾਬ‘ ਦੀਆਂ ਵਿੱਚ ਕਿਊ ਆਰ ਕੋਡ ਰਾਹੀਂ ਭਾਗ ਲੈਣ ਲਈ ਜਾਰੀ ਕੀਤਾ ਗਿਆ।