ਚੰਡੀਗੜ੍ਹ, 4 ਅਪ੍ਰੈਲ 2025 (ਦੀ ਪੰਜਾਬ ਵਾਇਰ)। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਸ਼ੁੱਕਰਵਾਰ ਦੁਪਹਿਰ 8ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਸ ਵਾਰ ਟੌਪਰਾਂ ਦੀ ਸੂਚੀ ਵਿੱਚ ਹੁਸ਼ਿਆਰਪੁਰ ਦਾ ਪੁਨੀਤ ਵਰਮਾ ਪੁੱਤਰ ਅਸ਼ੋਕ ਵਰਮਾ ਪਹਿਲੇ ਸਥਾਨ ‘ਤੇ ਰਿਹਾ ਹੈ। ਜਦਕਿ ਧੀ ਨਵਜੋਤ ਕੌਰ ਪੁਤਰੀ ਕਰਨਜੀਤ ਕੌਰ ਨੇ ਦੂਜਾ ਅਤੇ ਨਵਜੋਤ ਕੌਰ ਪੁਤਰੀ ਗੁਰਮੇਜ ਸਿੰਘ ਤੀਜੇ ਨੰਬਰ ‘ਤੇ ਸਥਾਨ ਹਾਸਲ ਕੀਤਾ ਹੈ।
ਦੱਸ ਦੇਈਏ ਕਿ ਇਸ ਵਾਰ 10,471 ਸਕੂਲਾਂ ਦੇ ਕੁੱਲ 2,90,471 ਬੱਚਿਆਂ ਨੇ 8ਵੀਂ ਬੋਰਡ ਦੀ ਪ੍ਰੀਖਿਆ ਦਿੱਤੀ ਸੀ। ਇਨ੍ਹਾਂ ਵਿੱਚੋਂ 2,82,627 ਨੇ ਪ੍ਰੀਖਿਆ ਪਾਸ ਕੀਤੀ ਹੈ। ਨਤੀਜੇ ਦੀ ਪ੍ਰਤੀਸ਼ਤਤਾ 97.30 ਰਹੀ ਹੈ। ਟੌਪਰ ਪੁਨੀਤ ਨੇ ਪ੍ਰੀਖਿਆ ਵਿੱਚ 100 ਫੀਸਦੀ ਅੰਕ ਹਾਸਲ ਕੀਤੇ ਹਨ। ਨਵਜੋਤ ਕੌਰ ਨੇ ਵੀ 100 ਫੀਸਦੀ ਅੰਕ ਪ੍ਰਾਪਤ ਕਰਕੇ ਦੂਜਾ ਸਥਾਨ ਹਾਸਲ ਕੀਤਾ ਹੈ। ਨਵਜੋਤ ਕੌਰ ਫਰੀਦਕੋਟ ਦੀ ਰਹਿਣ ਵਾਲੀ ਹੈ। ਤੀਜੇ ਸਥਾਨ ‘ਤੇ ਅੰਮ੍ਰਿਤਸਰ ਦੀ ਨਵਜੋਤ ਕੌਰ ਨੇ 99.83 ਫੀਸਦੀ ਅੰਕ ਪ੍ਰਾਪਤ ਕੀਤੇ ਹਨ।