ਗੁਰਦਾਸਪੁਰ

ਸਾਈਂ ਬਾਬਾ ਨੂੰ ਸਾਈ ਪਾਲਕੀ ਯਾਤਰਾ ਦਾ ਪਹਿਲਾ ਸੱਦਾ ਪੱਤਰ ਦਿੱਤਾ

ਸਾਈਂ ਬਾਬਾ ਨੂੰ ਸਾਈ ਪਾਲਕੀ ਯਾਤਰਾ ਦਾ ਪਹਿਲਾ ਸੱਦਾ ਪੱਤਰ ਦਿੱਤਾ
  • PublishedAugust 28, 2026

ਗੁਰਦਾਸਪੁਰ, 27 ਅਗਸਤ 2026 (ਮੰਨਨ ਸੈਣੀ)- 17 ਅਕਤੂਬਰ ਨੂੰ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਰ ਤੋਂ ਸ੍ਰੀ ਸਾਈਂ ਪਰਿਵਾਰ ਵੱਲੋਂ ਧੂਮਧਾਮ ਨਾਲ ਕੱਢੀ ਜਾਣ ਵਾਲੀ ਸਾਈ ਪਾਲਕੀ ਯਾਤਰਾ ਦਾ ਪਹਿਲਾ ਸੱਦਾ ਪੱਤਰ ਮੰਦਰ ਵਿੱਚ ਵਿਰਾਜਮਾਨ ਭਗਵਾਨ ਗਣੇਸ਼ ਅਤੇ ਸਾਈਂ ਬਾਬਾ ਨੂੰ ਦਿੱਤਾ ਗਿਆ ਅਤੇ ਉਨ੍ਹਾਂ ਕੋਲੋਂ ਪਾਲਕੀ ਯਾਤਰਾ ਕੱਢਣ ਦੀ ਆਗਿਆ ਲਈ ਗਈ। ਪ੍ਰਬੰਧਕਾਂ ਨੇ ਸਾਈਬਾਬਾ ਦੇ ਅੱਗੇ ਪ੍ਰਾਰਥਨਾ ਕੀਤੀ ਕਿ ਉਸ ਦਿਨ ਖੁਦ ਪਾਲਕੀ ਯਾਤਰਾ ਵਿਚ ਸ਼ਾਮਲ ਹੋ ਕੇ ਇਸ ਯਾਤਰਾ ਨੂੰ ਸਫਲਤਾ ਪੂਰਵਕ  ਨੇਪੜੇ ਚਾੜ੍ਹਣ ਅਤੇ ਸ਼ਰਧਾਲੂਆਂ ਨੂੰ ਆਪਣਾ ਆਸ਼ੀਰਵਾਦ ਪ੍ਰਦਾਨ ਕਰਨ ।

ਇਸ ਮੌਕੇ ਸਾਈਂ ਪਰਿਵਾਰ ਦੇ ਪੀ.ਆਰ.ਓ. ਪ੍ਰਦੀਪ ਮਹਾਜਨ ਨੇ ਦੱਸਿਆ ਕਿ 17 ਅਕਤੂਬਰ ਨੂੰ ਚੌਧਰੀ ਮਈਆਂ ਦਾਸ ਮਿਸਤਰੀ ਸ਼ਿਵਾਲਾ ਮੰਦਰ ਤੋਂ ਧੂਮਧਾਮ ਨਾਲ ਨਿਕਲਣ ਵਾਲੀ ਸਾਈ ਪਾਲਕੀ ਯਾਤਰਾ ਦਾ ਰੂਟ ਨਿਸਚਿਤ ਕਰ ਲਿਆ ਗਿਆ ਹੈ ਅਤੇ ਫ਼ੈਸਲਾ ਕੀਤਾ ਗਿਆ ਕੀ ਇਸ ਵਾਰ ਇਕ ਦਿਨ 17 ਅਕਤੂਬਰ ਨੂੰ ਸਲਾਣਾ ਸਾਈ ਉਤਸਵ ਮਨਾਇਆ ਜਾਏਗਾ | 17 ਅਕਤੂਬਰ ਦਿਨ ਸ਼ਨੀਵਾਰ ਨੂੰ ਮੰਦਰ ਵਿਚ ਸਾਰਾ ਦਿਨ ਸਾਈਂ ਉਤਸਵ ਚਲੇਗਾ । ਸਵੇਰੇ 5:30 ਵਜੇ ਬਾਬਾ ਨੂੰ ਮੰਗਲ ਇਸ਼ਨਾਨ, ਸ਼ਿੰਗਾਰ, ਪਾਦੂਕਾ ਪੂਜਨ, ਝੰਡਾ ਪੂਜਨ, ਬਾਬਾ ਜੀ ਦੀ ਆਰਤੀ ਹੋਏਗੀ ਅਤੇ ਉਸ ਤੋਂ ਬਾਅਦ ਹਵਨ ਹੋਵੇਗਾ । ਸਵੇਰੇ 11:30 ਤੇ ਸਾਈ ਬਾਬਾ ਤੇ ਪਵਿੱਤਰ ਗ੍ਰੰਥ ਸਾਈ ਸੱਚ ਚਰਿਤਰ ਦਾ ਮਹਾਂਪਰਾਇਣ ਹੋਵੇਗਾ  ਦੁਪਿਹਰ 12:30 ਵਜੇ ਸਾਈ ਜੀ ਦੀ ਮਹਿਫਿਲ ਸਜਾਈ ਜਾਏਗੀ ਜਿਸ ਵਿੱਚ ਆਏ ਹੋਏ ਭਜਨ ਗਾਇਕ ਸਾਈ ਬਾਬਾ ਦੀਆਂ ਲੀਲਾਵਾਂ ਦਾ ਗੁਣਗਾਨ ਕਰਨਗੇ । ਸਾਈਬਾਬਾ ਦੀ ਆਰਤੀ ਦੇ ਨਾਲ ਹੀ ਸ਼ਾਮ 4:00 ਵਜੇ ਪਾਲਕੀ ਯਾਤਰਾ ਦੀ ਸ਼ੁਰੂਆਤ ਹੋਵੇਗੀ ਜੋ ਕਿ ਚੌਧਰੀ ਮਈਆ ਦਾਸ ਮਿਸਤਰੀ ਮੰਦਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਮੁੜ ਮੰਦਰ ਵਿਸ਼ਰਾਮ ਕਰੇਗੀ। ਇਸ ਦੌਰਾਨ ਲਗਾਤਾਰ ਸਾਈਂ ਬਾਬਾ ਦਾ ਗੁਣਗਾਣ ਚਲਦਾ ਰਹੇਗਾ। ਉਨ੍ਹਾਂ ਦੱਸਿਆ ਕਿ ਵਿਸ਼ਰਾਮ ਤੇ ਮੰਦਰ ਵਿੱਚ ਸਾਈ ਬਾਬਾ ਦੀ ਮਹਾ ਆਰਤੀ ਹੋਵੇਗੀ ਅਤੇ ਉਸ ਤੋਂ ਬਾਅਦ ਲੰਗਰ ਪ੍ਰਸਾਦ ਵੰਡਿਆ ਜਾਵੇਗਾ । ਇਸ ਮੌਕੇ ਸਾਈ ਪਰਿਵਾਰ ਦੇ ਪ੍ਰਧਾਨ ਸ਼੍ਰੀਮਤੀ ਮਣੀ ਮਾਲਾ ਜੀ ਦੀ ਅਗਵਾਈ ਵਿੱਚ ਪੂਰਾ ਸਾਈ ਪਰਿਵਾਰ ਹਾਜ਼ਰ ਰਿਹਾ

Written By
The Punjab Wire