ਮਸ਼ਹੂਰ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮਾ ਦਾ ਦਿਹਾਂਤ, ਪਰਿਵਾਰ ‘ਚ ਸੋਗ

ਜਲੰਧਰ, 2 ਅਪ੍ਰੈਲ 2025 (ਦੀ ਪੰਜਾਬ ਵਾਇਰ)। ਮਸ਼ਹੂਰ ਸੁਫ਼ੀ ਗਾਇਕ ਅਤੇ ਭਾਜਪਾ ਆਗੂ ਹੰਸ ਰਾਜ ਹੰਸ ਦੀ ਪਤਨੀ ਰੇਸ਼ਮਾ ਦਾ ਬੁੱਧਵਾਰ ਦੁਪਹਿਰ ਦੇ ਸਮੇਂ ਦੇਹਾਂਤ ਹੋ ਗਿਆ। ਉਹ ਲਗਭਗ 60 ਸਾਲ ਦੀ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ। ਇਸ ਵੱਡੀ ਖ਼ਬਰ ਨਾਲ ਸੰਗੀਤ ਜਗਤ ਅਤੇ ਰਾਜਨੀਤਿਕ ਜਗਤ ਵਿੱਚ ਸੋਗ ਦੀ ਲਹਿਰ ਛਾ ਗਈ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਕੁਝ ਸਮੇਂ ਪਹਿਲਾਂ ਉਨ੍ਹਾਂ ਨੂੰ ਦਿਲ ਦੀ ਬਿਮਾਰੀ ਹੋਣ ਕਾਰਨ ਸਟੰਟ ਵੀ ਪਾਇਆ ਗਿਆ ਸੀ। ਪਰਿਵਾਰ ਅਤੇ ਨਜ਼ਦੀਕੀ ਲੋਕ ਦੁੱਖ ‘ਚ ਹਨ, ਅਤੇ ਹੰਸ ਰਾਜ ਹੰਸ ਨੂੰ ਇਹ ਵੱਡਾ ਸਦਮਾ ਲੱਗਿਆ ਹੈ।
ਹੰਸ ਰਾਜ ਹੰਸ, ਜੋ ਕਿ ਪਦਮਸ਼੍ਰੀ ਨਾਲ਼ ਸਨਮਾਨਿਤ ਹਨ, ਪੰਜਾਬੀ ਲੋਕ ਗਾਇਕੀ, ਸੁਫ਼ੀ ਤੇ ਪੋਪ ਮਿਊਜ਼ਿਕ ਵਿੱਚ ਆਪਣੀ ਵੱਖਰੀ ਪਹਚਾਣ ਬਣਾਈ। ਉਹ ਭਾਰਤੀ ਜਨਤਾ ਪਾਰਟੀ ਦੇ ਆਗੂ ਹਨ ਅਤੇ ਦਿੱਲੀ ਤੋਂ ਸੰਸਦ ਮੈਂਬਰ ਵੀ ਰਹੇ ਹਨ। ਨਕੋਦਰ ਦੇ ਲਾਲ ਬਾਦਸ਼ਾਹ ਦਰਗਾਹ ਦੇ ਗੱਦੀਨਸ਼ੀਨ ਹੋਣ ਦੇ ਨਾਲ, ਉਨ੍ਹਾਂ ਨੇ ਪੰਜਾਬੀ-ਪੋਪ ਐਲਬਮਾਂ ਤੋਂ ਲੈ ਕੇ ਫ਼ਿਲਮਾਂ ਤੱਕ ਆਪਣਾ ਸੁਰੀਲਾ ਯੋਗਦਾਨ ਦਿੱਤਾ।
ਪਰਿਵਾਰ ਅਤੇ ਪ੍ਰਸ਼ੰਸਕਾਂ ਵਲੋਂ ਰੇਸ਼ਮਾ ਜੀ ਦੇ ਆਤਮਿਕ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ।