Close

Recent Posts

ਗੁਰਦਾਸਪੁਰ ਪੰਜਾਬ

ਗੁਰਦਾਸਪੁਰ ਪੁਲਿਸ ਦੇ 2 ਦੋਸ਼ੀਆਂ ਨੂੰ 2 ਪਿਸਟਲਾਂ ਸਮੇਤ ਕੀਤਾ ਕਾਬੂ

ਗੁਰਦਾਸਪੁਰ ਪੁਲਿਸ ਦੇ 2 ਦੋਸ਼ੀਆਂ ਨੂੰ 2 ਪਿਸਟਲਾਂ ਸਮੇਤ ਕੀਤਾ ਕਾਬੂ
  • PublishedMarch 19, 2025

ਗੁਰਦਾਸਪੁਰ, 19 ਮਾਰਚ 2025 ( ਦੀ ਪੰਜਾਬ ਵਾਇਰ )। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਗੁਰਦਾਸਪੁਰ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ। ਸੀਨੀਅਰ ਕਪਤਾਨ ਪੁਲਿਸ ਸ੍ਰੀ ਆਦਿੱਤਯ, ਆਈ.ਪੀ.ਐੱਸ. ਦੀ ਅਗਵਾਈ ਹੇਠ ਗੁਰਦਾਸਪੁਰ ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ 2 ਨੌਜਵਾਨਾਂ ਨੂੰ 2 ਪਿਸਟਲ ਸਮੇਤ ਮੈਗਜ਼ੀਨ 01 ਜਿੰਦਾ ਰੌਂਦ ਸਮੇਤ ਕਾਬੂ ਕੀਤਾ ਹੈ।

ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. (ਸਿਟੀ) ਗੁਰਦਾਸਪੁਰ ਮੋਹਨ ਸਿੰਘ, ਐੱਸ.ਐੱਚ.ਓ. ਸਿਟੀ ਗੁਰਮੀਤ ਸਿੰਘ ਅਤੇ ਐੱਸ.ਆਈ. ਗੁਰਵਿੰਦਰ ਸਿੰਘ ਸਪੈਸ਼ਲ ਬਰਾਂਚ ਨੇ ਦੱਸਿਆ ਕਿ ਮਿਤੀ 18 ਮਾਰਚ 2025 ਨੂੰ ਗੁਰਦਾਸਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਤ੍ਰੇਹਨ ਪੈਟਰੋਲ ਪੰਪ ਜੇਲ੍ਹ ਰੋਡ ਵਿਖੇ 2 ਨੌਜਵਾਨ ਹਰਕੀਰਤ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਨਜ਼ਦੀਕ ਫਿਸ਼ ਪਾਰਕ, ਗੁਰਦਾਸਪੁਰ ਅਤੇ ਨਿਤੀਸ਼ ਗਨਵਾਰੀਆ ਪੁੱਤਰ ਤਰਲੋਕ ਕੁਮਾਰ ਵਾਸੀ ਬੇਰੀਆਂ ਮੁਹੱਲਾ ਗੁਰਦਾਸਪੁਰ ਨੂੰ ਸ਼ੱਕ ਦੇ ਬਿਨਾਹ ‘ਤੇ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਤਲਾਸ਼ੀ ਦੌਰਾਨ ਉਕਤਾਂ ਪਾਸੋਂ 02 ਪਿਸਟਲ ਸਮੇਤ ਮੈਗਜ਼ੀਨ 01 ਰੌਂਦ ਜਿੰਦਾ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਕਤ ਦੋਸ਼ੀਆਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 56, ਮਿਤੀ 18 ਮਾਰਚ 2025 ਜੁਰਮ 25-54-59 ਅਸਲਾ ਐਕਟ, ਥਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ। ਡੀ.ਐੱਸ.ਪੀ. (ਸਿਟੀ) ਮੋਹਨ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਦਾ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਕੋਲੋਂ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮਾਣਯੋਗ ਡੀ.ਜੀ.ਪੀ. ਪੰਜਾਬ ਸ੍ਰੀ ਗੌਰਵ ਯਾਦਵ, ਆਈ.ਪੀ.ਐੱਸ. ਅਤੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਆਦਿੱਤਿਯ, ਆਈ.ਪੀ.ਐੱਸ. ਦੀਆਂ ਹਦਾਇਤਾਂ ਤਹਿਤ ਨਸ਼ਾ ਤਸਕਰਾਂ ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਜਾਰੀ ਰਹੇਗੀ।

Written By
The Punjab Wire