ਚੰਡੀਗੜ੍ਹ, 3 ਮਾਰਚ 2025 (ਦੀ ਪੰਜਾਬ ਵਾਇਰ)। ਪੰਜਾਬ ਭਵਨ ਵਿਖੇ ਅੱਜ ਹੋਈ ਇੱਕ ਮਹੱਤਵਪੂਰਨ ਮੀਟਿੰਗ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸੰਬੋਧਨ ਕਰਦੇ ਹੋਏ ਅਪੀਲ ਕੀਤੀ ਕਿ ਚੱਕਾ ਜਾਮ ਕਰਨਾ, ਸੜਕਾਂ ਤੇ ਰੇਲਵੇ ਟਰੈਫਿਕ ਨੂੰ ਰੋਕਣ ਜਾਂ ਪੰਜਾਬ ਬੰਦ ਕਰਣ ਵਰਗੀਆਂ ਕਾਰਵਾਈਆਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਹਨ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਆਮ ਲੋਕ ਬੇਵਜ੍ਹਾ ਖੱਜਲ ਖੁਆਰ ਹੁੰਦੇ ਹਨ, ਜਦਕਿ ਸਮਾਜ ਦੇ ਹੋਰ ਵਰਗਾਂ ਦੇ ਕੰਮ-ਕਾਰ, ਉਦਯੋਗ ਅਤੇ ਵਪਾਰ ‘ਤੇ ਵੀ ਗੰਭੀਰ ਪ੍ਰਭਾਵ ਪੈਂਦਾ ਹੈ।

“ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਇਜ਼ ਹੈ, ਪਰ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਕਿਸੇ ਹੋਰ ਦਾ ਹੱਕ ਨਾ ਮਾਰੇ। ਸੜਕਾਂ ਤੇ ਰੇਲ ਪਟੜੀਆਂ ‘ਤੇ ਧਰਨੇ ਲਗਾਉਣ ਦੀ ਬਜਾਏ, ਗੱਲਬਾਤ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਕਰੀਏ,” ਮਾਨ ਨੇ ਆਗੂਆਂ ਨੂੰ ਸੁਝਾਅ ਦਿੱਤਾ।
ਇਹ ਬਿਆਨ ਐਸੇ ਸਮੇਂ ਆਇਆ ਹੈ ਜਦੋਂ ਪੰਜਾਬ ਦੇ ਕਈ ਹਿੱਸਿਆਂ ‘ਚ ਕਿਸਾਨ ਜਥੇਬੰਦੀਆਂ ਵੱਲੋਂ ਆਪਣੇ ਮੰਗਾ ਨੂੰ ਲੈ ਕੇ ਆਂਦੋਲਨ ਕਰ ਰਹਿਆ ਹਨ