ਫਰੈਂਡਜ਼ ਹੋਟਲ ਵਿੱਚ ਸੈਫ ਦਾ ਕੰਮ ਕਰਦੇ ਨੌਜਵਾਨ ਤੇ ਜਾਨਲੇਵਾ ਹਮਲਾ, ਜਖਮੀ

ਪੁਲਿਸ ਵੱਲੋਂ 9 ਹਮਲਾਵਰਾਂ ਖਿਲਾਫ ਮਾਮਲਾ ਦਰਜ
ਗੁਰਦਾਸਪੁਰ,9 ਫਰਵਰੀ (ਦੀ ਪੰਜਾਬ ਵਾਇਰ)– ਫਰੈਂਡਜ਼ ਹੋਟਲ ਵਿੱਚ ਸੈਫ ਦਾ ਕੰਮ ਕਰਦੇ ਨੌਜਵਾਨ ਤੇ ਜਾਨਲੇਵਾ ਹਮਲਾ ਕਰਕੇ ਜਖਮੀ ਕਰਨ ਦੇ ਮਾਮਲੇ ਵਿੱਚ ਥਾਣਾ ਸਿਟੀ ਦੀ ਪੁਲਿਸ ਨੇ 9 ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਫਿਲਹਾਲ ਅਜੇ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀਂ ਨਹੀਂ ਹੋ ਸਕੀ ਹੈ। ਪੁਲਪਰਪੁਲਿਸ ਨੇ ਪੀੜਤ ਵਿਵੇਕ ਰਾਜਪੂਤ ਪੁੱਤਰ ਵਰਿੰਦਰ ਰਾਜਪੂਤ ਵਾਸੀ ਬਦੋਈ ਜਿਲ੍ਹਾਂ ਕਾਂਗੜਾ ਹਾਲ ਵਾਸੀ ਉਂਕਾਰ ਨਗਰ ਗੁਰਦਾਸਪੁਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਹੋਟਲਾਂ ਵਿੱਚ ਸੈਫ ਦਾ ਕੰਮ ਕਰਦਾ ਹੈ। 23 ਜਨਵਰੀ ਨੂੰ ਉਹ ਫਰੈਂਡਜ ਹੋਟਲ ਗੁਰਦਾਸਪੁਰ ਵਿਖੇ ਕਿਚਨ ਵਿੱਚ ਕੰਮ ਕਰ ਰਿਹਾ ਸੀ। ਇਸੇ ਦੌਰਾਨ ਮੁਲਜ਼ਮ ਪਰਮਿੰਦਰ ਸਿੰਘ ਵਾਸੀ ਪਨਿਆੜ, ਸੋਨੂੰ ਵਾਸੀ ਪੁੱਡਾ ਸਕੀਮ ਨੰਬਰ 7 ਗੁਰਦਾਸਪੁਰ ਅਤੇ ਦੀਪਕ ਵਾਸੀ ਗੀਤਾ ਭਵਨ ਰੋਡ ਗੁਰਦਾਸਪੁਰ ਆਪਣੇ ਅਣਪਛਾਤੇ 6 ਸਾਥੀਆਂ ਨਾਲ ਹੋਟਲ ਵਿੱਚ ਆਏ। ਜਿਨ੍ਹਾਂ ਉਸਨੂੰ ਕਿਚਨ ਵਿੱਚੋ ਖਿੱਚ ਕੇ ਹੋਟਲ ਦੀ ਬਾਹਰ ਬਣੀ ਪਾਰਕਿੰਗ ਵਿੱਚ ਲੈ ਗਏ ਅਤੇ ਦਸਤੀ ਹਥਿਆਰਾ ਨਾਲ ਸੱਟਾਂ ਮਾਰ ਕੇ ਉਸਨੂੰ ਜਖਮੀ ਕਰ ਦਿੱਤਾ। ਉਸ ਵੱਲੋਂ ਰੋਲਾ ਪਾਉਣ ਤੇ ਸਾਰੇ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਦੋੜ ਗਏ।
ਏ.ਐਸ.ਆਈ ਰਣਬੀਰ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਉਕਤ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।