ਡਿਪਟੀ ਮੈਡੀਕਲ ਕਮਿਸ਼ਨਰ ਗੁਰਾਸਪੁਰ ਡਾ. ਰੋਮੀ ਰਾਜਾ ਮਹਾਜਨ ਨੂੰ ਮੁੱਖ ਮੰਤਰੀ ਪੰਜਾਬ ਵੱਲੋ ਮਿਲੇ ਸਨਮਾਨ ਲਈ ਵਧਾਈ ਦੇਣ ਪਹੁੰਚੇ ਸਾਬਕਾ ਉਪ ਚੇਅਰਮੈਨ ਜਗਦੀਸ਼ ਧਾਰੀਵਾਲ
ਗੁਰਦਾਸਪੁਰ, 5 ਫਰਵਰੀ ( ਦੀ ਪੰਜਾਬ ਵਾਇਰ)– ਜ਼ਿਲ੍ਹਾ ਗੁਰਦਾਪੁਰ ਅੰਦਰ ਲੰਬੇ ਸਮੇਂ ਤੋਂ ਸਿਹਤ ਵਿਭਾਗ ਅੰਦਰ ਇਮਾਨਦਾਰੀ ਤੇ ਨਿਮਰਤਾ ਨਾਲ ਸੇਵਾ ਕਰਨ ਵਾਲੇ ਡਾਕਟਰ ਰੋਮੀ ਰਾਜਾ ਮਹਾਜਨ ਨੂੰ ਬੀਤੇ 26 ਜਨਵਰੀ ਨੂੰ ਮੁੱਖ ਮੰਤਰੀ ਪੰਜਾਬ ਵੱਲੋ ਰਾਜ ਪੱਧਰੀ ਸਮਾਗਮ ਅੰਦਰ ਵਧੀਆ ਸੇਹਤ ਸੇਵਾਵਾਂ ਦੇਣ ਬਦਲੇ ਸਨਮਾਨਿਤ ਕੀਤੇ ਜਾਣ ਤੇ ਅੱਜ ਐਸ ਸੀ ਬੀ ਸੀ ਵੈੱਲਫੇਅਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਤੇ ਸਾਬਕਾ ਉਪ ਚੇਅਰਮੈਨ ਪੰਜਾਬ ਜਗਦੀਸ਼ ਧਾਰੀਵਾਲ ਆਪਣੇ ਸਾਥੀਆ ਸਮੇਤ ਮੁਬਾਰਕਬਾਦ ਦੇਣ ਪਹੁੰਚੇ।
ਇਸ ਮੌਕੇ ਜਗਦੀਸ਼ ਧਾਰੀਵਾਲ ਨੇ ਕਿਹਾ ਕਿ ਡਾ ਰੋਮੀ ਰਾਜਾ ਮਹਾਜਨ ਵੱਲੋ ਬਿਨਾਂ ਕਿਸੇ ਭੇਦਭਾਵ, ਲਗਨ ਅਤੇ ਮਿਹਨਤ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਮੁੱਖ ਮੰਤਰੀ ਪੰਜਾਬ ਵੱਲੋ ਦਿੱਤੇ ਗਏ ਇਸ ਸਨਮਾਨ ਦੇ ਉਹ ਹੱਕਦਾਰ ਸਨ।ਇਸ ਮੌਕੇ ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਾਬਕਾ ਸਰਪੰਚ ਰੌਣਕੀ ਰਾਮ ਮਾਹਲਾ , ਤਨਵੀਰ ਭਗਤ ਅਤੇ ਗੁਲਸ਼ਨ ਮਸੀਹ ਵੀ ਹਾਜਰ ਸਨ