Close

Recent Posts

ਗੁਰਦਾਸਪੁਰ

ਹਥਿਆਰਾਂ ਦੇ ਜੋਰ ਤੇ ਮੋਟਰਸਾਇਕਲ ਸਵਾਰ ਤੋਂ ਲੂਟੇਰਿਆਂ ਵੱਲੋਂ ਫੋਨ ਅਤੇ ਪਰਸ ਖੋਹਿਆ

ਹਥਿਆਰਾਂ ਦੇ ਜੋਰ ਤੇ ਮੋਟਰਸਾਇਕਲ ਸਵਾਰ ਤੋਂ ਲੂਟੇਰਿਆਂ ਵੱਲੋਂ ਫੋਨ ਅਤੇ ਪਰਸ ਖੋਹਿਆ
  • PublishedJanuary 31, 2025

ਪੁਲਿਸ ਨੇ 3 ਅਣਪਛਾਤੇ ਲੂਟੇਰਿਆਂ ਖਿਲਾਫ ਕੀਤਾ ਮਾਮਲਾ ਦਰਜ਼

ਗੁਰਦਾਸਪੁਰ, 31 ਜਨਵਰੀ (ਦੀ ਪੰਜਾਬ ਵਾਇਰ)— ਹਥਿਆਰਾਂ ਦੇ ਜੋਰ ਤੇ ਇੱਕ ਮੋਟਰਸਾਇਕਲ ਸਵਾਰ ਤੋਂ ਲੂਟੇਰਿਆਂ ਵੱਲੋਂ ਫੋਨ ਅਤੇ ਪਰਸ ਖੋਹ ਲਿਆ ਗਿਆ। ਇਸ ਮਾਮਲੇ ਵਿੱਚ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਪੀੜਤ ਬਖਸ਼ੀਸ਼ ਮਸੀਹ ਪੁੱਤਰ ਅਨਾਇਤ ਮਸੀਹ ਵਾਸੀ ਖਿੱਚੀਆ ਥਾਣਾ ਮੁਕੇਰੀਆ ਜਿਲ੍ਹਾਂ ਹੁਸ਼ਿਆਰਪੁਰ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਲੂਟੇਰਿਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਇਕਲ ਖਰਾਬ ਹੋਣ ਕਰਕੇ ਖਿੱਚ ਕੇ ਲੈ ਕੇ ਜਾ ਰਿਹਾ ਸੀ। ਉਹ ਪਿੰਡ ਬਹਾਦਰ ਮੋੜ ਤੋ ਥੋੜਾ ਪਿੱਛੇ ਸੀ ਕਿ ਬਿਨ੍ਹਾਂ ਨੰਬਰੀ ਮੋਟਰਸਾਇਕਲ ਤੇ ਤਿੰਨ ਨੌਜਵਾਨ ਸਵਾਰ ਹੋ ਕੇ ਆਏ, ਜਿੰਨ੍ਹਾਂ ਦਾਤਰ ਅਤੇ ਕਿਰਚ ਕੱਢ ਕੇ ਉਸਨੂੰ ਡਰਾ ਧਮਕਾ ਕਿ ਉਸ ਕੋਲੋਂ ਇਕ ਮੋਬਾਇਲ ਫੋਨ ਅਤੇ ਪਰਸ ਖੋਹ ਕੇ ਲੈ ਗਏ। ਪਰਸ ਵਿੱਚ ਆਧਾਰ ਕਾਰਡ , ਪੈਨ ਕਾਰਡ , 2 ਏ.ਟੀ.ਐਮ ਅਤੇ 5 ਹਜਾਰ  ਰੁਪਏ ਨਕਦੀ ਸੀ।

ਏ.ਐਸ.ਆਈ ਜਗਦੀਸ਼ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਲੂਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Written By
The Punjab Wire