ਕ੍ਰਾਇਮ ਪੰਜਾਬ

ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ-ਸਰਹੱਦੀ ਖੇਤਰ ਵਿੱਚ ਹਥਿਆਰਬੰਦ ਲੁੱਟਾਂ-ਖੋਹਾਂ ਕਰਨ ਵਾਲੇ ਅੰਤਰ-ਜ਼ਿਲ੍ਹਾ ਗਿਰੋਹ ਨੂੰ ਕੀਤਾ ਕਾਬੂ

ਬਟਾਲਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ-ਸਰਹੱਦੀ ਖੇਤਰ ਵਿੱਚ ਹਥਿਆਰਬੰਦ ਲੁੱਟਾਂ-ਖੋਹਾਂ ਕਰਨ ਵਾਲੇ ਅੰਤਰ-ਜ਼ਿਲ੍ਹਾ ਗਿਰੋਹ ਨੂੰ ਕੀਤਾ ਕਾਬੂ
  • PublishedJanuary 23, 2025

ਬਟਾਲਾ, 23 ਜਨਵਰੀ 2025 ( ਦੀ ਪੰਜਾਬ ਵਾਇਰ )। ਸ੍ਰੀ ਸੁਹੇਲ ਕਾਸਿਮ ਮੀਰ, ਐਸ.ਐਸ.ਪੀ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਐਸ.ਪੀ, ਡਿਟੈਕਟਿਵ, ਗੁਰਪ੍ਰਤਾਪ ਸਿੰਘ ਸਹੋਤਾ, ਵਿਪਨ ਕੁਮਾਰ, ਡੀ.ਐਸ.ਪੀ ਫਤਿਹਗੜ੍ਹ ਚੂੜੀਆਂ, ਸ੍ਰੀ ਰਿਪੂਤਾਪਨ ਸਿੰਘ, ਡੀ.ਐਸ.ਪੀ (ਡੀ), ਸੰਜੀਵ ਕੁਮਾਰ, ਡੀ.ਐਸ.ਪੀ ਸਿਟੀ ਬਟਾਲਾ, ਥਾਣਾ ਸਿਵਲ ਲਾਈਨ, ਫ਼ਤਿਹਗੜ੍ਹ ਚੂੜੀਆਂ ਅਤੇ ਸੀ.ਆਈ.ਏ ਸਟਾਫ਼ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਲੁੱਟਾਂ-ਖੋਹਾਂ ਕਰਨ ਵਾਲੇ 02 ਗਿਰੋਹਾਂ ਦੇ ਅਪਰਾਧੀਆਂ ਨੂੰ ਟਰੇਸ ਕਰਕੇ ਹਥਿਆਰ, ਗੋਲੀ ਸਿੱਕਾ, ਸੋਨਾ ਅਤੇ ਕਾਰਾਂ ਆਦਿ ਬ੍ਰਾਮਦ ਕਰਨ ਵਿੱਚ ਵੱਡੀ ਸਫ਼ਲਤਾ ਹਾਸਿਲ ਕੀਤੀ।

ਅੱਜ ਐਸ.ਐਸ.ਪੀ ਬਟਾਲਾ ਵਲੋਂ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ 12 ਜਨਵਰੀ 2025ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਫਲਿਪਕਾਰਟ/ਐਮਾਜ਼ੌਨ ਡਲਿਵਰੀ ਸਟੋਰ, ਗੁਰਦਾਸਪੁਰ ਰੋਡ, ਥਾਣਾ ਸਿਵਲ ਲਾਈਨ ਬਟਾਲਾ ਦੇ ਏਰੀਆ ਵਿੱਚ ਸਟੋਰ ਤੋੜ ਕੇ ਕਰੀਬ 07 ਲੱਖ ਰੁਪਏ ਦੀ ਨਗਦੀ ਆਦਿ ਚੋਰੀ ਕੀਤਾ ਸੀ। ਜਿਸ ਤੇ ਐਸ.ਪੀ ਡਿਟੈਕਟਿਵ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਸਖ਼ਤ ਮਿਹਨਤ ਕਰਕੇ ਕਰੀਬ 10 ਦਿਨਾਂ ਵਿੱਚ ਜੰਮੂ ਕਸ਼ਮੀਰ ਦੇ ਜ਼ਿਲਾ ਸਾਂਬਾ ਦੇ ਏਰੀਆ ਦੇ 02 ਦੋਸ਼ੀ ਸੁਰੇਸ਼ ਕੁਮਾਰ ਪੁੱਤਰ ਬਰਫੂ ਰਾਮ ਵਾਸੀ ਪਿੰਡ ਡੇਰਾ ਬਧੇਰੀ, ਜ਼ਿਲਾ ਸਾਂਬਾ, ਜੰਮੀ-ਕਸ਼ਮੀਰ ਅਤੇ ਉਮਰ ਵਸੀਮ ਪੁੱਤਰ ਅਬਦੁਲ ਗਨੀ ਵਾਸੀ ਮੋਰ, ਜ਼ਿਲਾ ਰਿਆਸੀ, ਜੰਮੂ-ਕਸ਼ਮੀਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਪਾਸੋਂ ਇੱਕ ਕਾਰ ਮਾਰੂਤੀ ਈ.ਸੀ.ਓ ਨੰਬਰੀ 21-ਐੱਚ-6524 ਅਤੇ ਵਾਰਦਾਤ ਦਾਨ ਪਹਿਨੇ ਹੋਏ ਕੱਪੜੇ ਬ੍ਰਾਮਦ ਹੋਏ ਹਨ। ਜਦਕਿ ਇਨ੍ਹਾਂ ਦੇ 02 ਹੋਰ ਸਾਥੀ ਅਤੇ ਚੋਰੀ ਕੀਤਾ ਗਿਆ ਸਮਾਨ ਬ੍ਰਾਮਦ ਕਰਨਾ ਅਜੇ ਬਾਕੀ ਹੈ।

ਉਨਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ 15 ਜਨਵਰੀ 2025 ਨੂੰ ਬਲਜਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਬੁੱਢਾਕੋਟ ਥਾਣਾ ਸੇਖਵਾਂ, ਜੋ ਕਿ ਆਪਣੇ ਪਰਿਵਾਰ ਨਾਲ ਬਟਾਲਾ ਆਇਆ ਸੀ। ਉਸ ਪਾਸੋਂ 04 ਨਾ-ਮਲੂਮ ਨੌਜਵਾਨਾਂ ਵੱਲੋਂ ਕਰੇਟਾ ਗੱਡੀ ਦੀ ਖੋਹ ਕੀਤੀ ਗਈ। ਇਸ ਸਬੰਧੀ ਮਕੱਮਾ ਨੰਬਰ 13 ਮਿਤੀ 16 ਜਨਵਰੀ ਨੂੰ ਸਿਵਲ ਲਾਇਨਜ਼ ਬਟਾਲਾ ਦਰਜ ਰਜਿਸਟਰ ਕੀਤਾ ਗਿਆ ਸੀ।

ਇਸੇ ਤਰ੍ਹਾਂ 17 ਜਨਵਰੀ 2025 ਨੂੰ ਕਸਬਾ ਫ਼ਤਿਹਗੜ੍ਹ ਚੂੜੀਆਂ ਵਿਖੇ ਰਿਲਾਇੰਸ ਸਮਾਰਟ ਸਟੋਰ ਵਿੱਚ 02 ਨਾ-ਮਲੂਮ ਨੌਜਵਾਨ ਜੋ ਕਰੇਟਾਕਾਰ ਵਿੱਚ ਆਏ ਸੀ, ਜਿਨ੍ਹਾਂ ਵੱਲੋਂ ਹਥਿਆਰਾਂ ਦੀ ਨੋਕ ’ਤੇ ਕਰੀਬ 20,000/- ਕੈਸ਼ ਲੁੱਟ ਕੇ ਮੌਕਾ ਤੋਂ ਫ਼ਰਾਰ ਹੋ ਗਏ ਸੀ। ਇਸ ਸਬੰਧ ਵਿੱਚ ਵੀ ਐਸ.ਪੀ ਡਿਟੈਕਟਿਵ ਬਟਾਲਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ 05 ਦਿਨਾਂ ਵਿੱਚ ਦੋਸ਼ੀਆਂ ਨੂੰ ਟਰੇਸ ਕਰਕੇ ਉਨ੍ਹਾਂ ਪਾਸੋਂ ਇੱਕ ਕਰੇਟਾ ਕਾਰ ਜੋ ਵਾਰਦਾਤ ਦੌਰਾਨ ਵਰਤੀ ਗਈ ਸੀ, ਸਮੇਤ ਪਿਸਟਲ 32 ਬੋਰ, 04 ਜ਼ਿੰਦਾ ਕਾਰਤੂਸ, 01 ਮੋਬਾਇਲ ਫੋਨ ਅਤੇ ਖਾਸ ਕਰਕੇ ਇੱਕ ਮੁੰਦਰੀ ਸੋਨਾ ਵਜ਼ਨੀ 2.5 ਗ੍ਰਾਮ ਅਤੇ 2.850 ਕਿਲੋਗ੍ਰਾਮ ਚਾਂਦੀ ਬ੍ਰਾਮਦ ਕੀਤੀ ਗਈ ਹੈ। ਇਸਤੋਂ ਇਲਾਵਾ ਇਨ੍ਹਾਂ ਮੁਜ਼ਰਿਮਾਂ ਪਾਸੋਂ ਇੱਕ ਇਨੋਵਾ ਕਾਰ ਅਤੇ ਵੈਨਿਊ ਕਾਰ ਵੀ ਬ੍ਰਾਮਦ ਹੋਈ ਹੈ।

ਗ੍ਰਿਫ਼ਤਾਰ ਕੀਤੇ ਗਏ ਮੁਜ਼ਰਿਮਾਂ ਵਿੱਚ  ਕਰਨਬੀਰ ਸਿੰਘ ਪੁੱਤਰ ਵਤਨ ਸਿੰਘ ਵਾਸੀ ਮਾਹਲ ਥਾਣਾ ਰਾਮਤੀਰਥ, ਮੋਨਾ ਪੁੱਤਰ ਪਿੰਕਾ ਸਿੰਘ ਵਾਸੀ ਬਾਲੇਚੱਕ ਨੇੜੇ ਗੁਲਾਵਲ, ਤਰਨਤਾਰਨ ਰੋਡ, ਅੰਮ੍ਰਿਤਸਰ, ਸਲਮਾਨ ਪੁੱਤਰ ਸਤਵੰਤ ਸਿੰਘ ਵਾਸੀ ਧਰਮਕੋਟ ਰੰਧਾਵਾ ਹਨ।

ਪੜਤਾਲ ਦੌਰਾਨ ਇਹ ਵੀ ਪਾਇਆ ਗਿਆ ਕਿ ਦੋਸ਼ੀਆਂ ਵੱਲੋਂ ਫ਼ਤਿਹਗੜ੍ਹ ਚੂੜੀਆਂ ਵਾਰਦਾਤ ਤੋਂ ਪਹਿਲਾਂ ਵੈਨਿਊ ਕਾਰ ’ਤੇ ਸਵਾਰ ਹੋ ਕੇ 15 ਜਨਵਰੀ 2025 ਨੂੰ ਬਟਾਲਾ ਵਿਖੇ ਉਪਰੋਕਤ ਕਰੇਟਾ ਗੱਡੀ ਦੀ ਖੋਹ ਕੀਤੀ ਸੀ ਅਤੇ ਫਿਰ ਫ਼ਤਿਹਗੜ੍ਹ ਚੂੜੀਆਂ ਵਿਖੇ ਖੋਹ ਕੀਤੀ ਗਈ ਕਰੇਟਾ ਗੱਡੀ ’ਤੇ ਰਿਲਾਇੰਸ ਸਟੋਰ ’ਤੇ ਖੋਹ ਕੀਤੀ ਗਈ ਸੀ। ਬਾਅਦ ਵਿੱਚ ਦੋਨਾਂ ਗੱਡੀਆਂ ਦੀ ਪਹਿਚਾਣ ਛਿਪਾਉਣ ਲਈ ਕਰੇਟਾ ਗੱਡੀ ਦੇ ਟਾਇਰ ਇਨੈਵਾ ਗੱਡੀ ਨੰਬਰ ਪੀ.ਬੀ08-ਬੀ.ਐੱਲ-2929 ਨੂੰ ਪਾ ਦਿੱਤੇ ਗਏ ਸੀ। ਜੋ ਪੁਲਿਸ ਨੇ ਬਹੁਤ ਸ਼ਲਾਘਾਯੋਗ ਕੰਮ ਕਰਦੇ ਹੋਏ 03 ਗੱਡੀਆਂ ਬ੍ਰਾਮਦ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ।

ਇਸ ਤੋਂ ਇਲਾਵਾ ਇਸ ਗਿਰੋਹ ਵੱਲੋਂ ਤਰਨਤਾਰਨ ਅਤੇ ਅਜਨਾਲਾ ਵਿਖੇ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਹੈ। 16 ਜਨਵਰੀ 2025 ਨੂੰ ਥਾਣਾ ਸਿਟੀ ਪੱਟੀ, ਜਿਲਾ ਤਰਨਤਾਰਨ ਦੇ ਏਰੀਏ ਵਿੱਚ ਰਿਲਾਇੰਸ ਸਮਾਰਟ ਪੁਆਇੰਟ, ਤਰਨਤਾਰਨ ਰੋਡ, ਪੱਟੀ ਤੇ ਕਰੇਟਾ ਕਾਰ ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆ ਵੱਲੋਂ ਹਥਿਆਰਾਂ ਦੀ ਨੋਕ ਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕੀਬ 57 ਹਜਾਰ ਰੁਪਏ ਕੈਸ਼ ਲੁੱਟ ਕੇ ਫਰਾਰ ਹੋ ਗਏ ਸੀ। ਜਿਸ ਤੇ ਮੁਕੱਦਮਾ ਥਾਣਾ ਸਿਟੀ ਪੱਟੀ ਜਿਲਾ ਤਰਨਤਾਰਨ ਦਰਜ ਰਜਿਸਟਰ ਕੀਤਾ ਗਿਆ।

 ਇਸੇ ਤਰਾਂ 19 ਜਨਵਰੀ 2025 ਨੂੰ ਥਾਣਾ ਅਜਨਾਲਾ ਜਿਲਾ ਅੰਮ੍ਰਿਤਸਰ ਦਿਹਾਤੀ ਦੇ ਏਰੀਏ ਵਿੱਚ ਦੀਪਕ ਜਿਊਲਰਜ਼ ਨਾਮ ਦੀ ਸੁਨਿਆਰੇ ਦੀ ਦੁਕਾਨ ਤੇ ਕਰੇਟਾ ਕਾਰ ਤੇ ਸਵਾਰ ਹੋ ਕੇ ਆਏ ਅਣਪਛਾਤੇ ਨੋਜਵਾਨਾਂ ਹਥਿਆਰਾਂ ਦੀ ਨੋਕ ਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਕੀਬ 06 ਕਿਲੋ ਚਾਂਦੀ, ਸਾਢੇ 6 ਤੋਲੇ ਸੋਨਾ ਅਤੇ 50 ਹਜਾਰ ਰੁਪਏ ਕੈਸ਼ ਲੁੱਟ ਕੇ ਫਰਾਰ ਹੋ ਗਏ ਸੀ। ਜਿਸ ਤੇ ਮੁਕੱਦਮਾ ਨੰਬਰ 13, 19 ਜਨਵਰੀ 2025 , ਜੁਰਮ 301, 3(5),ਬੀ.ਐਨ.ਐਸ, 25 ਆਰਮਜ਼ ਐਕਟ ਵਾਧਾ ਜੁਰਮ 309 (2), 61 (2) ਬੀ.ਐਨ.ਐਸ ਥਾਣਾ ਅਜਨਾਲਾ ਦਰਜ ਰਜਿਸਟਰ ਕੀਤਾ ਗਿਆ ਹੈ।

Written By
The Punjab Wire