ਲੋਹੜੀ ਪ੍ਰੋਗ੍ਰਾਮ ਵਿੱਚ ਸ਼ਾਮਲ ਹੋਣ ਗਏ ਤਿੰਨ ਨੌਜਵਾਨਾਂ ਤੇ ਦਸਤੀ ਹਥਿਆਰਾਂ ਨਾਲ ਹਮਲਾ, ਜਖਮੀ
ਗੁਰਦਾਸਪੁਰ, 16 ਜਨਵਰੀ (ਦੀ ਪੰਜਾਬ ਵਾਇਰ)— ਲੋਹੜੀ ਪ੍ਰੋਗ੍ਰਾਮ ਵਿੱਚ ਸ਼ਾਮਲ ਹੋਣ ਗਏ ਤਿੰਨ ਨੌਜਵਾਨਾਂ ਤੇ ਦਸਤੀ ਹਥਿਆਰਾਂ ਨਾਲ ਹਮਲਾ ਕਰਕੇ ਜਖਮੀ ਕਰਨ ਦੇ ਮਾਮਲੇ ਵਿੱਚ ਥਾਣਾ ਤਿੱਬੜ ਦੀ ਪੁਲਸ ਵੱਲੋਂ ਅੱਠ ਹਮਲਾਵਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਪੰਕਜ ਪੁੱਤਰ ਬੀਰਪਾਲ ਵਾਸੀ ਤਿੱਬੜ ਦੇ ਬਿਆਨਾ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ 13 ਜਨਵਰੀ ਨੂੰ ਨਿਤਿਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਤਿੱਬੜ ਦੇ ਘਰ ਲੋਹੜੀ ਦਾ ਪ੍ਰੋਗਰਾਮ ਸੀ। ਜਿੱਥੇ ਉਹ ਅਤੇ ਗੌਰਵ ਪੁੱਤਰ ਜਵਾਹਰ ਲਾਲ ਵਾਸੀ ਤਿੱਬੜ ਗਏ ਹੋਏ ਸਨ।ਜਿੱਥੇ ਦੋਸ਼ੀ ਜੋਗਿੰਦਰ ਪਾਲ, ਜਤਿੰਦਰ ਕੁਮਾਰ, ਰਾਮ ਆਸ਼ਰਾ, ਰੋਹਨ, ਰਾਜੇਸ਼ ਕੁਮਾਰ, ਅਨਮੋਲ, ਅਭਿਸ਼ੇਕ ਅਤੇ ਰਿਦਮ ਨੇ ਨਿਤਿਸ਼ ਕੁਮਾਰ ਦੇ ਘਰ ਦਾਖਲ ਹੋ ਕੇ ਦਸਤੀ ਹਥਿਆਰਾ ਨਾਲ ਸੱਟਾਂ ਮਾਰ ਕੇ ਉਸਨੂੰ ਜਖਮੀ ਕਰ ਦਿੱਤਾ। ਜਦੋਂ ਗੌਰਵ ਅਤੇ ਨਿਤਿਸ਼ ਕੁਮਾਰ ਛੁਡਾਉਣ ਲਈ ਅੱਗੇ ਹੋਏ ਤਾਂ ਹਮਲਾਵਰਾਂ ਨੇ ਉਨਾਂ ਨੂੰ ਵੀ ਸੱਟਾਂ ਮਾਰ ਕੇ ਜਖਮੀ ਕਰ ਦਿੱਤਾ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਹ ਅਤੇ ਗੋਰਵ ਸਵਿਲ ਹਸਪਤਾਲ ਨੌਸਹਿਰਾ ਮੱਝਾ ਸਿੰਘ ਵਿਖੇ ਜੇਰੇ ਇਲਾਜ ਰਹੇ ਹਨ।
ਏ.ਐਸ.ਆਈ ਮਹਿੰਦਰ ਪਾਲ ਨੇ ਦੱਸਿਆ ਕਿ ਪੀੜਤ ਦੇ ਬਿਆਨਾ ਦੇ ਆਧਾਰ ਤੇ ਉਕਤ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।