ਵਿਦੇਸ਼ ਭੇਜਣ ਦੇ ਨਾਮ ਤੇ 20.90 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਸਹੁਰਾ ਅਤੇ ਸਾਲੀ ਖਿਲਾਫ ਮਾਮਲਾ ਦਰਜ
ਗੁਰਦਾਸਪੁਰ, 16 ਜਨਵਰੀ (ਦੀ ਪੰਜਾਬ ਵਾਇਰ)- ਵਿਦੇਸ਼ ਭੇਜਣ ਦੇ ਨਾਮ ਤੇ 20.90 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਸਹੁਰਾ ਅਤੇ ਸਾਲੀ ਖਿਲਾਫ ਥਾਣਾ ਸਿਟੀ ਦੀ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਆਰੋਪੀ ਪੁਲਸ ਦੀ ਗ੍ਰਿਫਤ ਤੋ ਬਾਹਰ ਹਨ। ਪੁਲਸ ਨੇ ਸ਼ਿਕਾਇਤਕਰਤਾ ਵਿਜੈ ਕੁਮਾਰ ਪੁੱਤਰ ਰਤਨ ਚੰਦ ਵਾਸੀ ਰੋਜ ਐਵੀਨਿਊ ਡੇਰਾ ਬਾਬਾ ਨਾਨਕ ਰੋਡ ਗੁਰਦਾਸਪੁਰ ਦੇ ਬਿਆਨ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸਦੇ ਸਹੁਰਾ ਤਰਲੋਕ ਸਿੰਘ ਨੇ ਆਪਣੀ ਬੇਟੀ ਜਸਪਿੰਦਰ ਕੌਰ ਨੂੰ ਨੂੰ ਵਿਦੇਸ਼ ਭੇਜਣ ਲਈ 20 ਲੱਖ 90 ਹਜਾਰ ਰੁਪਏ ਲਏ ਸਨ। ਜਦੋਂ ਕਿ ਉਸਦੀ ਸਾਲੀ ਜਸਪਿੰਦਰ ਕੌਰ ਨੇ ਸਕਿਊਰਟੀ ਵਜੋਂ ਉਸਨੂੰ ਆਪਣੇ ਬੈਂਕ ਖਾਤੇ ਦੇ ਤਿੰਨ ਚੈਕ ਦਿੱਤੇ ਸਨ, ਪਰ ਜਸਪਿੰਦਰ ਕੌਰ ਦੇ ਖਾਤੇ ਵਿੱਚ ਪੈਸੇ ਨਾ ਹੋਣ ਕਰਕੇ ਇਹ ਚੈਕ ਬਾਂਊਸ ਹੋ ਗਏ ਹਨ। ਜਿਸ ਕਾਰਨ ਉਸ ਨਾਲ ਠੱਗੀ ਮਾਰੀ ਗਈ ਹੈ।
ਏ.ਐਸ.ਆਈ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਸ ਦੇ ਉਚ ਅਧਿਕਾਰੀਆਂ ਵੱਲੋਂ ਮਾਮਲੇ ਦੀ ਕੀਤੀ ਗਈ ਜਾਂਚ ਪੜਤਾਲ ਤੋਂ ਬਾਅਦ ਪੀੜਤ ਦੇ ਬਿਆਨਾਂ ਤੇ ਉਸਦੇ ਸਹੁਰੇ ਅਤੇ ਸਾਲੀ ਖਿਲਾਫ ਧਾਰਾ 420 ਅਤੇ 120 ਬੀ ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।