Close

Recent Posts

ਗੁਰਦਾਸਪੁਰ

ਪੱਤਰਕਾਰ ਅਸ਼ਵਨੀ ਕੁਮਾਰ ਨੂੰ ਸਦਮਾ , ਮਾਤਾ ਦਾ ਦੇਹਾਂਤਰਸਮ ਚੋਥਾ ਤੇ ਉਠਾਲਾ ਚੰਦਨ ਪੈਲਸ ਮੇਹਰ ਚੰਦ ਰੋਡ ਗੁਰਦਾਸਪੁਰ ਵਿਖੇ 1 ਤੋਂ 2 ਵਜੇ ਦੋਰਾਨ ਹੋਵੇਗਾ

ਪੱਤਰਕਾਰ ਅਸ਼ਵਨੀ ਕੁਮਾਰ ਨੂੰ ਸਦਮਾ , ਮਾਤਾ ਦਾ ਦੇਹਾਂਤਰਸਮ ਚੋਥਾ ਤੇ ਉਠਾਲਾ ਚੰਦਨ ਪੈਲਸ ਮੇਹਰ ਚੰਦ ਰੋਡ ਗੁਰਦਾਸਪੁਰ ਵਿਖੇ 1 ਤੋਂ 2 ਵਜੇ ਦੋਰਾਨ ਹੋਵੇਗਾ
  • PublishedJanuary 7, 2025

ਗੁਰਦਾਸਪੁਰ 7 ਜਨਵਰੀ 2024 (ਦੀ ਪੰਜਾਬ ਵਾਇਰ) । ਗੁਰਦਾਸਪੁਰ ਤੋਂ ਦੇਸ਼ ਸੇਵਕ ਅਖਬਾਰ ਦੇ ਪੱਤਰਕਾਰ ਅਸ਼ਵਨੀ ਕੁਮਾਰ ਨੂੰ ਉਸ ਸਮੇਂ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ । ਪੱਤਰਕਾਰ ਅਸ਼ਵਨੀ ਕੁਮਾਰ ਦੀ 90 ਸਾਲ ਮਾਤਾ ਵੇਦ ਕੁਮਾਰੀ ਅੱਜ ਸਵੇਰੇ ਸੰਖੇਪ ਬਿਮਾਰੀ ਉਪਰੰਤ ਸਦੀਵੀ ਵਿਛੋੜਾ ਦੇ ਗਏ ਸਨ । ਵੇਦ ਕੁਮਾਰੀ ਦਾ ਸਥਾਨਕ ਚਾਨਣ ਸ਼ਾਹ ਦੀਆਂ ਮੜ੍ਹੀਆਂ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ । ਇਸ ਮੌਕੇ ਸਮੂਹ ਰਾਜਨੀਤਕ ਪਾਰਟੀਆਂ , ਸਮਾਜਿਕ ਸੰਗਠਨਾਂ , ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਸ਼ਾਮਲ ਸਨ । ਇਹਨਾਂ ਵਿੱਚ ਗੁਰਮੀਤ ਸਿੰਘ ਪਾਹੜਾ ਚੇਅਰਮੈਨ ਲੇਬਰ ਸੈੱਲ ਪੰਜਾਬ ਕਾਂਗਰਸੀ ਆਗੂ , ਡਾਕਟਰ ਜਗਜੀਵਨ ਲਾਲ , ਹਰਭਜਨ ਸਿੰਘ ਮਾਂਗਟ , ਅਮਰਜੀਤ ਸਿੰਘ ਮਨੀ , ਜੋਗਿੰਦਰ ਪਾਲ ਪਨਿਆੜ , ਅਮਰਜੀਤ ਸ਼ਾਸਤਰੀ , ਕੇ ਪੀ ਸਿੰਘ , ਵਿਨੈ ਕੁਮਾਰ , ਹਰਮਨਪ੍ਰੀਤ ਸਿੰਘ , ਪਵਨ ਵਰਮਾ , ਪੰਕਜ ਸ਼ਰਮਾ , ਸੁਨੀਲ ਥਾਣੇਵਾਲ , ਰਣਬੀਰ ਅਕਾਸ਼ , ਹਰਦੀਪ ਸਿੰਘ ਬੇਦੀ , ਸੁਰੇਸ਼ ਮਹਾਜਨ , ਅਰੁਣ ਕੁਮਾਰ ਬਿੱਟਾ , ਰਵਿੰਦਰ ਸ਼ਰਮਾ , ਵਿਜੇ ਸ਼ਰਮਾ , ਪੰਡਿਤ ਮੋਹਨ ਲਾਲ , ਸੁਰਿੰਦਰ ਸ਼ਰਮਾ ਚੇਅਰਮੈਨ ਮਿਲਕ ਪਲਾਂਟ ਗੁਰਦਾਸਪੁਰ , ਵਿਨੋਦ ਕੁਮਾਰ ਕਾਲੀਆ , ਜਤਿੰਦਰ ਪ੍ਰਦੇਸੀ ਸਾਬਕਾ ਕੌਂਸਲਰ , ਕਸ਼ਮੀਰ ਸਿੰਘ ਆਦਿ ਹਾਜ਼ਰ ਸਨ । ਸ੍ਰੀਮਤੀ ਵੇਦ ਕੁਮਾਰੀ ਨਮਿਤ ਰਸਮ ਚੋਥਾ ਤੇ ਉਠਾਲਾ ਚੰਦਨ ਪੈਲਸ ਮੇਹਰ ਚੰਦ ਰੋਡ ਗੁਰਦਾਸਪੁਰ ਵਿਖੇ 1 ਤੋਂ 2 ਵਜੇ ਦੋਰਾਨ ਹੋਵੇਗੀ । ਰਸਮ ਉਠਾਲਾ ਮਿਤੀ 10 ਜਨਵਰੀ ਨੂੰ ਹੋਵੇਗੀ ।

Written By
The Punjab Wire