ਸੰਨੀ ਖੋਸਲਾ ਨੇ ਜੈ ਸ਼ਾਹ ਨੂੰ ਆਈ ਸੀ ਸੀ ਚੇਅਰਮੈਨ ਵਜੋਂ ਨਿਯੁਕਤੀ ‘ਤੇ ਵਧਾਈ ਦਿੱਤੀ
ਚੰਡੀਗੜ੍ਹ, 4 ਦਸੰਬਰ 2024 (ਦੀ ਪੰਜਾਬ ਵਾਇਰ)। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਲਾਈਫ ਮੈਂਬਰ ਸ੍ਰੀ ਸੰਨੀ ਖੋਸਲਾ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ.) ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਜੈ ਸ਼ਾਹ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵਿਕਾਰੀ ਨਵੀਂ ਭੂਮਿਕਾ ਲਈ ਹਾਰਦਿਕ ਵਧਾਈ ਦਿੱਤੀ। ਸੰਨੀ ਖੋਸਲਾ ਨੇ ਅੰਤਰਰਾਸ਼ਟਰੀ ਕ੍ਰਿਕਟ ਦੀ ਗਵਰਨਿੰਗ ਬਾਡੀ ਦੀ ਅਗਵਾਈ ਵਿੱਚ ਇੱਕ ਭਾਰਤੀ ਨੂੰ ਦੇਖ ਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਜੈ ਸ਼ਾਹ ਨੂੰ ਇਸ ਯਾਦਗਾਰੀ ਜ਼ਿੰਮੇਵਾਰੀ ਨੂੰ ਸੰਭਾਲਦੇ ਹੋਏ ਦੇਖਣਾ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਸ੍ਰੀ ਸਾਹ ਦੀ ਅਗਵਾਈ ਬਿਨਾਂ ਸ਼ੱਕ ਕ੍ਰਿਕਟ ਦੀ ਖੇਡ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਵੇਗੀ। ਇਸ ਤੋਂ ਪਹਿਲਾਂ ਸ੍ਰੀ ਜੈ ਸ਼ਾਹ ਨੇ ਭਾਰਤੀ ਕ੍ਰਿਕੇਟ ਦੇ ਪ੍ਰਧਾਨ ਵਜੋਂ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ ਹੈ । ਸੰਨੀ ਖੋਸਲਾ ਨੇ ਵਿਸ਼ਵ ਭਰ ਵਿੱਚ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਅਤੇ ਵਿਸਤਾਰ ਕਰਨ ਦੇ ਯਤਨਾਂ ਵਿੱਚ ਸਫਲਤਾ ਦੀ ਕਾਮਨਾ ਵੀ ਕੀਤੀ।