Close

Recent Posts

ਗੁਰਦਾਸਪੁਰ

10 ਦਸੰਬਰ ਨੂੰ ਜਨਤਕ ਜਥੇਬੰਦੀਆਂ ਵੱਲੋਂ ਮਨੁੱਖੀ ਅਧਿਕਾਰ ਦਿਵਸ ਮੋਕੇ ਕੀਤੀ ਜਾਵੇਗੀ ਕਨਵੈਨਸ਼ਨ

10 ਦਸੰਬਰ ਨੂੰ ਜਨਤਕ ਜਥੇਬੰਦੀਆਂ ਵੱਲੋਂ ਮਨੁੱਖੀ ਅਧਿਕਾਰ ਦਿਵਸ ਮੋਕੇ ਕੀਤੀ ਜਾਵੇਗੀ ਕਨਵੈਨਸ਼ਨ
  • PublishedDecember 2, 2024

ਗੁਰਦਾਸਪੁਰ 2 ਦਸੰਬਰ 2024 (ਦੀ ਪੰਜਾਬ ਵਾਇਰ)। ਕੇਂਦਰੀ ਹਕੂਮਤ ਅਤੇ ਵੱਖ ਵੱਖ ਸੂਬਾਈ ਸਰਕਾਰਾਂ ਵੱਲੋਂ ਜਮਹੂਰੀ ਅਧਿਕਾਰਾਂ ਤੋਂ ਲੋਕਾਂ ਨੂੰ ਵਾਂਝਾ ਕਰਨ ਲਈ ਬਣਾਏ ਜਾ ਰਹੇ ਕਾਲੇ ਕਾਨੂੰਨਾਂ ਖਿਲਾਫ ਗੁਰਦਾਸਪੁਰ ਜਿਲੇ ਦੀਆਂ ਸਮੂਹ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਕਨਵੈਨਸ਼ਨ ਕਰਨਗੀਆਂ । ਇਹ ਕਨਵੈਨਸ਼ਨ 10 ਦਸੰਬਰ ਮਨੁੱਖੀ ਅਧਿਕਾਰ ਦਿਵਸ ਤੇ ਕੀਤੀ ਜਾ ਰਹੀ ਹੈ ਤਾਂ ਜੋ ਰਾਜ ਕਰਦੀਆਂ ਤਾਕਤਾਂ ਵਲੋਂ ਲੋਕਾਂ ਦੇ ਜਮਹੂਰੀ ਅਧਿਕਾਰਾਂ ਬਾਰੇ ਅਖੌਤੀ ਪ੍ਰਚਾਰ ਨੂੰ ਬੇਨਕਾਬ ਕੀਤਾ ਜਾ ਸਕੇ।

ਇਸ ਮਕਸਦ ਲਈ ਜਨਤਕ-ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸਤਿਬੀਰ ਸਿੰਘ ਸੁਲਤਾਨੀ ਦੀ ਪ੍ਰਧਾਨਗੀ ਹੇਠ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਹੋਈ ਜਿਸ ਵਿੱਚ ਨਵੇਂ ਫ਼ੌਜਦਾਰੀ ਕਾਨੂੰਨਾਂ , ਯੂਏਪੀਏ ਅਤੇ 295 ਏ ( 299 ) ਆਦਿ ਹੋਰ ਕਾਲੇ ਕਾਨੂੰਨਾਂ ਰਾਹੀਂ ਬੁੱਧੀਜੀਵੀਆਂ ਆਦਿਵਾਸੀਆਂ ਤੇ ਸੁਚੇਤ ਨਾਗਰਿਕਾਂ, ਸੰਘਰਸ਼ੀਲ ਲੋਕਾਂ/ਕਾਰਕੁੰਨਾਂ ਦੇ ਵਿਚਾਰ ਪ੍ਰਗਟਾਵੇ, ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਅਧਿਕਾਰ ਨੂੰ ਕੁਚਲਣ, ਉਨ੍ਹਾਂ ਨੂੰ ਜੇਲ੍ਹਾਂ ‘ਚ ਬੰਦ ਕਰਨ ਤੋਂ ਇਲਾਵਾ ਕੌਮੀ ਜਾਂਚ ਏਜੰਸੀ (ਐੱਨਆਈਏ) ਵਰਗੀਆਂ ਏਜੰਸੀਆਂ ਦੇ ਛਾਪਿਆਂ ਨਾਲ ਦਹਿਸ਼ਤਜਦਾ ਕਰਨ , ਗ੍ਰਿਫ਼ਤਾਰ ਕਰਕੇ ਲੰਮੇ ਸਮੇਂ ਲਈ ਜੇਲ੍ਹਾਂ ‘ਚ ਸੁੱਟਣ ਤੋਂ ਇਲਾਵਾ ਨਵੇਂ ਚਾਰ ਕਿਰਤ ਕੋਡਾਂ ਰਾਹੀਂ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਖੋਹਣ ਵਰਗੇ ਕਦਮਾਂ ਵਿਰੁੱਧ ਪੰਜਾਬ ਦੀਆਂ ਸਮੂਹ ਜਨਤਕ ਜਮਹੂਰੀ ਜਥੇਬੰਦੀਆਂ 10 ਦਸੰਬਰ ਨੂੰ ਰਾਮ ਸਿੰਘ ਦੱਤ ਹਾਲ ਗੁਰਦਾਸਪੁਰ ਵਿਖੇ ਵੱਡਾ ਇਕੱਠ ਕਨਵੈਨਸ਼ਨ ਕਰਕੇ ਸ਼ਹਿਰੀ ਲੋਕਾਂ ਨੂੰ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ ਜਾਗਰੂਕ ਕਰਨਗੀਆਂ।

ਇਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸਕੱਤਰੇਤ ਮੈਂਬਰ ਅਮਰਜੀਤ ਸ਼ਾਸਤਰੀ , ਜ਼ਿਲ੍ਹਾ ਸਕੱਤਰ ਅਸ਼ਵਨੀ ਕੁਮਾਰ, ਅਮਰਜੀਤ ਸਿੰਘ ਮਨੀ ਵਿੱਤ ਸਕੱਤਰ, ਤਰਕਸ਼ੀਲ ਸੋਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ , ਸੰਦੀਪ ਧਾਲੀਵਾਲ ਭੋਜਾ , ਇਫਟੂ ਦੇ ਆਗੂ ਜੋਗਿੰਦਰ ਪਾਲ ਘਰਾਲਾ , ਬੋਧ ਰਾਜ ਮਾਨ ਕੌਰ ਸਿੰਘ, ਧਿਆਨ ਸਿੰਘ ਠਾਕੁਰ, ਜੋਗਿੰਦਰ ਪਾਲ ਪਨਿਆੜ, ਡਾਕਟਰ ਅਸ਼ੋਕ ਭਾਰਤੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਸਤਿਬੀਰ ਸਿੰਘ ਸੁਲਤਾਨੀ , ਬਲਬੀਰ ਸਿੰਘ ਰੰਧਾਵਾ ਆਗੂ ਪੰਜਾਬ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਰ ਕਰਾਂਤੀ, ਬਲਬੀਰ ਸਿੰਘ ਉੱਚਾ ਧਕਾਲਾ ਪੰਜਾਬ ਕਿਸਾਨ ਯੂਨੀਅਨ ਆਦਿ ਹਾਜ਼ਰ ਸਨ ।

ਮੀਟਿੰਗ ਵਿੱਚ ਸ਼ਾਮਲ ਜੱਨਤਕ ਜਥੇਬੰਦੀਆਂ ਦੇ ਆਗੂਆਂ ਨੇ ਹੋਰ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਅਖੌਤੀ ਲੋਕਤੰਤਰ ਦਾ ਨਕਾਬ ਪਹਿਨ ਕੇ ਪੜਦੇ ਪਿੱਛੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਲਈ ਬਹੁਤ ਤਿੱਖੇ ਕਾਨੂੰਨ ਘੜ ਲਏ ਹਨ ਅਤੇ ਇਹਨਾਂ ਖਿਲਾਫ ਲੋਕਾਂ ਨੂੰ ਜਾਗਰਤ ਕਰਨਾ ਬਹੁਤ ਜਰੂਰੀ ਹੈ। ਸਰਕਾਰਾਂ ਨੇ ਮਨੁੱਖੀ ਅਧਿਕਾਰਾਂ ਖਿਲਾਫ਼ ਬੇਕਿਰਕ ਜੰਗ ਵਿੱਢੀ ਹੋਈ ਹੈ ਜਿਸ ਤਹਿਤ ਹੱਕੀ ਸੰਘਰਸ਼ਾਂ ਨੂੰ ਕੁਚਲਿਆ ਜਾ ਰਿਹਾ ਹੈ। ਲੋਕ ਪੱਖੀ ਲੇਖਕਾਂ, ਬੁੱਧੀਜੀਵੀਆਂ ਅਤੇ ਕਲਮਕਾਰਾਂ ਨੂੰ ਸਾਲਾਂ ਬੱਧੀ ਜੇਲਾਂ ਵਿੱਚ ਬੰਦ ਰੱਖਿਆ ਜਾ ਰਿਹਾ ਹੈ।

Written By
The Punjab Wire