Close

Recent Posts

ਪੰਜਾਬ

ਮੋਗਾ ਦੇ ਧਰਮਕੋਟ ‘ਚ ਪਿੰਡ ਕਮਾਲ ਕੋਲ ਸਵਾਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਖਾਈ ‘ਚ ਡਿੱਗੀ

ਮੋਗਾ ਦੇ ਧਰਮਕੋਟ ‘ਚ ਪਿੰਡ ਕਮਾਲ ਕੋਲ ਸਵਾਰੀਆਂ ਨਾਲ ਭਰੀ ਬੱਸ ਬੇਕਾਬੂ ਹੋ ਕੇ ਖਾਈ ‘ਚ ਡਿੱਗੀ
  • PublishedNovember 29, 2024

ਮੋਗਾ, 29 ਨਵੰਬਰ 2024 (ਦੀ ਪੰਜਾਬ ਵਾਇਰ)। ਮੋਗਾ ਦੇ ਧਰਮਕੋਟ ਦੇ ਪਿੰਡ ਕਮਾਲ ਕੋਲ ਜਲੰਧਰ ਤੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਡਿਵਾਈਡਰ ਨਾਲ ਟਕਰਾ ਕੇ ਟਾਟਾ ਪਿਕਅੱਪ ਨਾਲ ਟਕਰਾ ਕੇ ਬੇਕਾਬੂ ਹੋ ਕੇ ਸੜਕ ਦੇ ਕਿਨਾਰੇ ਕਈ ਫੁੱਟ ਹੇਠਾਂ ਟੋਏ ਵਿੱਚ ਜਾ ਡਿੱਗੀ ਹੈ।

ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਬੱਸ ‘ਚੋਂ ਸਵਾਰੀਆਂ ਨੂੰ ਬਾਹਰ ਕੱਢਿਆ। ਬੱਸ ‘ਚ 40/50 ਸਵਾਰੀਆਂ ਮੌਜੂਦ ਸਨ ਅਤੇ 3/4 ਸਵਾਰੀਆਂ ਗੰਭੀਰ ਰੂਪ ‘ਚ ਜ਼ਖਮੀ ਸਨ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਗਿਆ |ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਦਾ ਡਰਾਈਵਰ ਫ਼ੋਨ ‘ਤੇ ਗੱਲ ਕਰ ਰਿਹਾ ਸੀ, ਜਿਸ ‘ਤੇ ਉਨ੍ਹਾਂ ਦੀ ਮਨਾ ਵੀ ਕੀਤਾ ਪਰ ਬੱਸ ਦੇ ਡਰਾਈਵਰ ਨੇ ਗੱਲ ਨਹੀਂ ਸੁਣੀ ਅਤੇ ਤੇਜ਼ ਰਫ਼ਤਾਰ ਹੋਣ ਕਾਰਨ ਬੱਸ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਜਾ ਟਕਰਾਈ ਅਤੇ ਫਿਰ ਇੱਕ ਟਾਟਾ ਪਿਕਅੱਪ ਨੂੰ ਟੱਕਰ ਮਾਰ ਦਿੱਤੀ ਅਤੇ ਉਹ ਇੱਕ ਖਾਈ ਵਿੱਚ ਡਿੱਗ ਗਿਆ। ਬੱਸ ਵਿੱਚ 40/50 ਸਵਾਰੀਆਂ ਮੌਜੂਦ ਸਨ ਅਤੇ ਜਿਨ੍ਹਾਂ ਵਿੱਚੋਂ 3/4 ਸਵਾਰੀਆਂ ਜ਼ਖ਼ਮੀ ਹੋ ਗਈਆਂ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।

Written By
The Punjab Wire