ਸਮੇਂ ਦੀ ਮੰਗ ਹੈ ਪਰਿਵਾਰ ਨਿਯੋਜਨ -ਡਾ. ਭਾਰਤ ਭੂਸ਼ਨ
ਹਰੇਕ ਵਿਅਕਤੀ ਦੀ ਆਭਾ ਆਈਡੀ ਬਣਾਈ ਜਾਵੇ- ਸਿਵਲ ਸਰਜਨ
ਗੁਰਦਾਸਪੁਰ, 28 ਨਵੰਬਰ 2024 (ਦੀ ਪੰਜਾਬ ਵਾਇਰ)। ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਨ ਜੀ ਦੀ ਅਗੁਵਾਈ ਹੇਠ ਜਿਲਾ ਸਿਹਤ ਸੋਸਾਇਟੀ ਦੀ ਮੀਟਿੰਗ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਹੌਈ।
ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸ਼ਨ ਜੀ ਨੇ ਕਿਹਾ ਕਿ ਪਰਿਵਾਰ ਨਿਯੋਜਨ ਸਮੇਂ ਦੀ ਮੰਗ ਹੈ। ਸਮੂਹ ਮੁਲਾਜ਼ਮ ਲੋਕਾਂ ਨੂੰ ਪਰਿਵਾਰ ਨਿਯੋਜਨ ਦੀ ਮਹੱਤਤਾ ਬਾਰੇ ਦੱਸਣ । ਇਨ੍ਹਾਂ ਦਿਨੀ ਨਸਬੰਦੀ ਪਖਵਾੜਾ ਜਾਰੀ ਹੈ। ਜਿਆਦਾ ਤੋਂ ਜਿਆਦਾ ਨਸਬੰਦੀ ਕੇਸ ਕਰਵਾਏ ਜਾਣ।
ਉਨ੍ਹਾਂ ਕਿਹਾ ਕਿ ਟੀਬੀ ਰੋਗ ਸਬੰਧੀ 17 ਦਸੰਬਰ ਤੋਂ 24 ਮਾਰਚ 2025 ਤੱਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ । ਉਨ੍ਹਾਂ ਕਿਹਾ ਕਿ ਗਰਭਵਤੀ ਮਾਵਾਂ ਦਾ ਮਹੀਨਾਵਾਰ ਚੈਕਅਪ ਯਕੀਨੀ ਬਣਾਇਆ ਜਾਵੇ। ਹਾਈ ਰਿਸਕ ਕੇਸਾਂ ਦਾ ਸਪੈਸ਼ਲਿਸਟ ਡਾਕਟਰ ਤੋ ਚੈਕਅਪ ਕਰਾਇਆ ਜਾਵੇ। ਡਿਲੀਵਰੀ ਕੇਸਾਂ ਦੀ ਰੈਫਰਲ ਸਬੰਧੀ ਕਾਰਨ ਸਪਸ਼ਟ ਕੀਤੇ ਜਾਣ। ਏਐਨਸੀ ਰਜਿਸਟੇ੍ਸ਼ਨ 100ਫੀਸਦੀ ਹੋਵੇ। ਮਰੀਜਾਂ ਦੀ ਸਹੂਲੀਅਤ ਨੂੰ ਤਰਜੀਹ ਦਿਤੀ ਜਾਵੇ। ਵਿਸ਼ੇਸ਼ ਟੀਕਾਕਰਨ ਹਫਤੇ ਦੌਰਾਨ ਲਗਾਏ ਜਾ ਰਿਹੇ ਟੀਕਾਕਰਨ ਕੈਂਪ ਦੀ ਐਂਟਰੀ ਯੂ ਵਿਨ ਪੋਰਟਲ ਤੇ ਵੀ ਕੀਤੀ ਜਾਵੇ। ਡੇਂਗੂ ਅਤੇ ਚਿਕਨਗੁਨੀਆ ਰੋਕਥਾਮ ਦੇ ਉਪਾਅ ਕੀਤੇ ਜਾਣ। ਵਾਟਰ ਸੈਂਪਲਿੰਗ ਕਰਾਈ ਜਾਵੇ। ਸਿਹਤ ਬੀਮਾ ਤਹਿਤ ਵਧ ਤੋ ਵਧ ਲੋਕਾਂ ਨੂੰ ਲਾਭ ਦਿਤਾ ਜਾਵੇ। ਆਮ ਆਦਮੀ ਕਲੀਨਿਕਾਂ ਦੀ ਰੂਟੀਨ ਚੈਕਿੰਗ ਕੀਤੀ ਜਾਵੇ। ਹਰੇਕ
ਵਿਅਕਤੀ ਦੀ ਆਭਾ ਆਈਡੀ ਬਣਾਈ ਜਾਵੇ ।
ਇਸ ਮੌਕੇ ਏਸੀਐਸ ਡਾ.ਪ੍ਰਭਜੋਤ ਕੌਰ ਕਲਸੀ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ, ਡੀਐਮਸੀ ਡਾ. ਰੋਮੀ ਰਾਜਾ , ਜਿਲਾ ਟੀਕਾਕਰਨ ਅਫਸਰ ਡਾ. ਭਾਵਨਾ ਸ਼ਰਮਾ, ਜਿਲਾ ਸਿਹਤ ਅਫਸਰ ਡਾ. ਅੰਕੁਰ, ਜਿਲਾ ਐਪੀਡਮੋਲੋਜਿਸਟ ਡਾ. ਗੁਰਪ੍ਰੀਤ ਕੌਰ , ਸੀਨੀਅਰ ਮੈਡੀਕਲ ਅਫਸਰ ਡਾ. ਵਿੰਮੀ ਮਹਾਜਨ, ਡਾ. ਅਰਵਿੰਦ ਮਹਾਜਨ, ਅਮਰਦੀਪ ਸਿੰਘ ਬੈੰਸ, ਡਾਕਟਰ ਲਖਵਿੰਦਰ ਸਿੰਘ,ਡਾ. ਬ੍ਰਿਜੇਸ਼ , ਡਾ. ਲਲਿਤ ਮੋਹਨ , ਡਾ. ਨੀਲਮ ਕੁਮਾਰੀ , ਡਾ. ਮਨਮੋਹਨਜੀਤ ਸਿੰਘ , ਡਾ. ਵਰਿੰਦਰ ਮੋਹਨ , ਡਾ. ਸਤਿੰਦਰ ਕੌਰ, ਡਾ. ਗੌਤਮ , ਡਾ. ਵੰਦਨਾ , ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ ਆਦਿ ਹਾਜਰ ਸਨ।