ਪੰਜਾਬ ਮੁੱਖ ਖ਼ਬਰ

ਚੇਅਰਮੈਨ ਰਮਨ ਬਹਿਲ, ਜਿਲਾ ਸਵਰਨਕਾਰ ਸੰਘ ਦੇ ਚੇਅਰਮੈਨ ਰਾਮ ਲੁਭਾਇਆ ਵਰਮਾ ਅਤੇ ਪ੍ਰਧਾਨ, ਜਿਲ੍ਹਾ ਸਵਰਨਕਾਰ ਸੰਘ ਮੁਨੀਸ ਵਰਮਾ ਦਾ ਹਾਲ ਪੁੱਛਣ ਲਈ ਪਹੁੰਚੇ ਹਸਪਤਾਲ

ਚੇਅਰਮੈਨ ਰਮਨ ਬਹਿਲ, ਜਿਲਾ ਸਵਰਨਕਾਰ ਸੰਘ ਦੇ ਚੇਅਰਮੈਨ ਰਾਮ ਲੁਭਾਇਆ ਵਰਮਾ ਅਤੇ ਪ੍ਰਧਾਨ, ਜਿਲ੍ਹਾ ਸਵਰਨਕਾਰ ਸੰਘ ਮੁਨੀਸ ਵਰਮਾ ਦਾ ਹਾਲ ਪੁੱਛਣ ਲਈ ਪਹੁੰਚੇ ਹਸਪਤਾਲ
  • PublishedNovember 18, 2024

ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਭੰਗ ਕਰਨ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ-ਚੇਅਰਮੈਨ ਰਮਨ ਬਹਿਲ

ਗੁਰਦਾਸੁਪਰ, 18 ਨਵੰਬਰ 2024 (ਦੀ ਪੰਜਾਬ ਵਾਇਰ )। ਗੁਰਦਾਸੁਪਰ ਵਿੱਚ ਅਮਨ -ਕਾਨੂੰਨ ਦੀ ਸਥਿਤੀ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਨੂੰਨੀ ਕਰਵਾਈ ਕੀਤੀ ਜਾਵੇਗੀ। ਇਹ ਪ੍ਰਗਟਾਵਾ ਚੇਅਰਮੈਨ ਰਮਨ ਬਹਿਲ ਨੇ ਬੀਤੀ ਰਾਤ ਚੇਅਰਮੈਨ, ਜਿਲ੍ਹਾ ਸਵਰਨਕਾਰ ਸੰਘ ਰਾਮ ਲੁਭਾਇਆ ਅਤੇ ਜ਼ਿਲ੍ਹਾ ਪ੍ਰਧਾਨ ਸਵਰਨਕਾਰ ਸੰਘ, ਮਨੀਸ਼ ਵਰਮਾ ਦੇ ਘਰ ਵਿੱਚ ਲੁੱਟਣ ਦੀ ਨੀਅਤ ਨਾਲ ਲੁਟੇਰਿਆਂ ਵੱਲੋਂ ਕੀਤੇ ਹਮਲੇ ਦੌਰਾਨ, ਉਹ ਜਖਮੀ ਹੋ ਗਏ ਸਨ, ਦਾ ਹਸਪਤਾਲ ਵਿਖੇ ਪਹੁੰਚ ਕੇ ਹਾਲ ਪੁੱਛਣ ਉਪਰੰਤ ਕੀਤਾ।

ਇਸ ਮੌਕੇ ਗੱਲ ਕਰਦਿਆਂ ਰਮਨ ਬਹਿਲ, ਚੇਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੇ ਕਿਹਾ ਕਿ ਚੇਅਰਮੈਨ ਅਤੇ ਪ੍ਰਧਾਨ ਵਰਮਾ ਵਲੋਂ ਲੁਟੇਰਿਆਂ ਦਾ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ ਗਿਆ ਅਤੇ ਪਰਮਾਤਮਾ ਦੀ ਕ੍ਰਿਪਾ ਨਾਲ ਉਨ੍ਹਾਂ ਦਾ ਵੱਡਾ ਜਾਨੀ ਨੁਕਸਾਨ ਹੋਣ ਤੋ ਬਚ ਗਿਆ।

ਚੇਅਰਮੈਨ ਰਮਨ ਬਹਿਲ ਨੇ ਚੇਅਰਮੈਨ ਅਤੇ ਪ੍ਰਧਾਨ ਜਿਲ੍ਹਾ ਸਵਰਨਕਾਰ ਸੰਘ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਿਆ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਸਮਾਜ ਵਿਰੋਧੀ ਨੂੰ ਅਮਨ ਸ਼ਾਂਤੀ ਵਿਵਸਥਾ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਦੋਸ਼ੀ ਜਲਦ ਸਲਾਖਾਂ ਦੇ ਪਿੱਛੇ ਹੋਣਗੇ।

ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਕੋਈ ਢਿੱਲ ਮੱਠ ਨਾ ਵਰਤਣ ਅਤੇ ਜਲਦ ਦੋਸ਼ੀਆਂ ਨੂੰ ਫੜ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।

Written By
The Punjab Wire