ਸਵ: ਸ਼੍ਰੀ ਖੁਸ਼ਹਾਲ ਬਹਿਲ ਜੀ ਦੀ ਜਨਮ ਜਯੰਤੀ ਨੂੰ ਸਮਰਪਿਤ ‘ਸਮਰਪਣ ਦਿਵਸ ਮੌਕੇ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਅਤੇ ਵਿਸ਼ਾਲ ਖੂਨਦਾਨ ਕੈਂਪ ਲੱਗੇਗਾ-ਚੇਅਰਮੈਨ ਰਮਨ ਬਹਿਲ
ਲੋੜਵੰਦ ਲੋਕਾਂ ਦੀ ਸਹੂਲਤਾਂ ਲਈ ਕੈਂਸਰ ਅਵੇਅਰਨੈੱਸ ਲੀਫਲੈੱਟ ਅਤੇ ਲੈਕਚਰ, ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ ਅਤੇ ਔਰਤਾਂ ਦੀ ਬੱਚੇਦਾਨੀ ਲਈ ਪੈਪ-ਸਮੈਅਰ ਟੈਸਟ ਆਦਿ ਮੁਫ਼ਤ ਕੀਤੇ ਜਾਣਗੇ
ਗੁਰਦਾਸਪੁਰ, 9 ਨਵੰਬਰ 2024 (ਦੀ ਪੰਜਾਬ ਵਾਇਰ)। ਸਵ: ਸ਼੍ਰੀ ਖੁਸ਼ਹਾਲ ਬਹਿਲ ( ਸਾਬਕਾ ਮੰਤਰੀ, ਪੰਜਾਬ) ਦੀ 97ਵੀਂ ਜਨਮ ਜਯੰਤੀ ਮੌਕੇ ‘ ਸਮਰਪਣ ਦਿਵਸ ‘ 11 ਨਵੰਬਰ ਨੂੰ ਗੁਰਦਾਸਪੁਰ ਪਬਲਿਕ ਸਕੂਲ, ਬਹਿਰਾਮਪੁਰ ਰੋਡ ਵਿਖੇ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ, ਸ਼੍ਰੀ ਰਮਨ ਬਹਿਲ, ਚੈਅਰਮੈਨ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ, ਪੰਜਾਬ ਸਰਕਾਰ ਵਲੋਂ ਦਿੱਤੀ ਗਈ।
ਚੇਅਰਮੈਨ ਰਮਨ ਬਹਿਲ ਨੇ ਅੱਗੇ ਦੱਸਿਆ ਕਿ ‘ਸਮਰਪਣ ਦਿਵਸ’ ਨੂੰ ਸਮਰਪਿਤ ਲੋੜਵੰਦ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ। ਜਿਸ ਲਈ ਵਰਲਡ ਕੈਂਸਰ ਕੇਅਰ ਸੁਸਾਇਟੀ ਅਤੇ ਇਨਰ ਵ੍ਹੀਲ ਕਲੱਬ, ਗੁਰਦਾਸਪੁਰ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਹੈ।
ਚੇਅਰਮੈਨ ਰਮਨ ਬਹਿਲ ਨੇ ਅੱਗੇ ਦੱਸਿਆ ਕਿ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਵਿੱਚ ਲੋਕਾਂ ਦੀ ਸਹੂਲਤਾਂ ਲਈ ਕੈਂਸਰ ਅਵੇਅਰਨੈੱਸ ਲੀਫਲੈੱਟ ਅਤੇ ਲੈਕਚਰ, ਸ਼ੂਗਰ ਅਤੇ ਬੀ.ਪੀ. ਚੈੱਕ-ਅੱਪ, ਡਾਕਟਰੀ ਜਾਂਚ ਅਤੇ ਸਲਾਹ, ਔਰਤਾਂ ਦੀ ਛਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾਂ ਦੀ ਬੱਚੇਦਾਨੀ ਲਈ ਪੈਪ-ਸਮੈਅਰ ਟੈਸਟ, ਬੰਦਿਆਂ ਦੇ ਗਦੂਦਾਂ ਦੀ ਜਾਂਚ ਲਈ ਪੀ.ਐਸ.ਏ. ਟੈਸਟ, ਬਲੱਡ ਕੈਂਸਰ ਦੀ ਜਾਂਚ ਟੈਸਟ, ਮੂੰਹ ਅਤੇ ਗਲੇ ਦਾ ਜਾਂਚ, ਹੱਡੀਆਂ ਦੀ ਜਾਂਚ ਲਈ ਟੈਸਟ, ਜਨਰਲ ਦਵਾਈਆਂ ਅਤੇ ਕੈਂਸਰ ਮਰੀਜ਼ਾਂ ਨੂੰ ਸਹੀ ਸਲਾਹ ਆਦਿ ਜਾਂਚ ਕੀਤੀ ਜਾਵੇਗੀ। ਸਾਰੇ ਟੈਸਟ ਮੁਫ਼ਤ ਕੀਤੇ ਜਾਣਗੇ।
ਚੇਅਰਮੈਨ ਰਮਨ ਬਹਿਲ ਨੇ ਲੋੜਵੰਦ ਲੋਕਾਂ ਨੂੰ ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਵਿੱਚ ਆਉਣ ਦਾ ਸੱਦਾ ਦਿੱਤਾ। ਉਹ ਕਿਹਾ ਕਿ ਜਾਗਰੂਕਤਾ ਹੀ ਸ਼ਕਤੀਕਰਨ ਹੈ। ਕੈਂਸਰ ਦੀ ਮੁੱਢਲੀ ਜਾਂਚ ਅਤੇ ਜਾਗਰੂਕਤਾ ਮੁਹਿੰਮ, ਕੈਂਸਰ ਦੇ ਲੱਛਣਾਂ ਨੂੰ ਅਗਾਊਂ ਪਹਿਚਾਣੋ ਅਤੇ ਕੈਂਸਰ ਬਣਨ ਤੋਂ ਪਹਿਲਾਂ ਹੀ ਰੋਕੇ। ਕੈਂਸਰ ਜਾਂਚ ਅਤੇ ਜਾਗਰੂਕਤਾ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੱਗੇਗਾ।
ਚੇਅਰਮੈਨ ਰਮਨ ਬਹਿਲ ਨੇ ਅੱਗੇ ਦੱਸਿਆ ਕਿ ‘ਸਮਰਪਣ ਦਿਵਸ’ ਮੌਕੇ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ,ਜਿਸ ਲਈ ਬਲੱਡ ਡੋਨਰਜ਼ ਸੁਸਾਇਟੀ, ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ, ਕਲਾਨੌਰ ਅਤੇ ਵਰਲਡ ਕੈਂਸਰ ਕੇਅਰ ਸੁਸਾਇਟੀ ਸਹਿਯੋਗ ਦਿੱਤਾ ਜਾ ਰਿਹਾ ਹੈ। ਵਿਸ਼ਾਲ ਖੂਨਦਾਨ ਕੈਂਪ ਸਵੇਰੇ 09 ਵਜੇ ਤੋ ਲੈ ਕੇ ਸ਼ਾਮ 04 ਵਜੇ ਤੱਕ ਲੱਗੇਗਾ।