ਪੰਜਾਬ ਮੁੱਖ ਖ਼ਬਰ

ਹੁਣ ਪਰਾਲੀ ਸਾੜਨ ‘ਤੇ ਲੱਗੇਗਾ ਦੁੱਗਣਾ ਜ਼ੁਰਮਾਨਾ, ਸੁਪਰੀਮ ਕੋਰਟ ਦੀ ਸਖ਼ਤੀ ‘ਤੇ ਕੇਂਦਰ ਸਰਕਾਰ ਨੇ ਲਿਆ ਐਕਸ਼ਨ

ਹੁਣ ਪਰਾਲੀ ਸਾੜਨ ‘ਤੇ ਲੱਗੇਗਾ ਦੁੱਗਣਾ ਜ਼ੁਰਮਾਨਾ, ਸੁਪਰੀਮ ਕੋਰਟ ਦੀ ਸਖ਼ਤੀ ‘ਤੇ ਕੇਂਦਰ ਸਰਕਾਰ ਨੇ ਲਿਆ ਐਕਸ਼ਨ
  • PublishedNovember 7, 2024

ਨਵੀਂ ਦਿੱਲੀ, 7 ਨਵੰਬਰ 2024 (ਦੀ ਪੰਜਾਬ ਵਾਇਰ)। ਕੇਂਦਰ ਨੇ ਪਰਾਲੀ ਸਾੜਨ ‘ਤੇ ਜੁਰਮਾਨਾ ਦੁੱਗਣਾ ਕਰ ਦਿੱਤਾ ਹੈ। ਨਵੇਂ ਸਖ਼ਤ ਫੈਸਲੇ ਅਨੁਸਾਰ ਦੋ ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਨੂੰ 5,000 ਰੁਪਏ, 2 ਤੋਂ 5 ਏਕੜ ਜ਼ਮੀਨ ਵਾਲੇ ਕਿਸਾਨਾਂ ਨੂੰ 10,000 ਰੁਪਏ ਅਤੇ ਪੰਜ ਏਕੜ ਤੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਨੂੰ ਪਰਾਲੀ ਸਾੜਨ ‘ਤੇ 30,000 ਰੁਪਏ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ। ਦੱਸ ਦੇਈਏ ਕਿ ਪਿਛਲੇ ਮਹੀਨੇ ਦੇ ਅੰਤ ਵਿੱਚ ਸੁਪਰੀਮ ਕੋਰਟ ਨੇ ਵੀ ਪਰਾਲੀ ਸਾੜਨ ਤੋਂ ਪ੍ਰਭਾਵਿਤ ਸੂਬਾ ਸਰਕਾਰਾਂ ਨੂੰ ਘੱਟ ਜੁਰਮਾਨਾ ਲਗਾਉਣ ਲਈ ਫਟਕਾਰ ਲਗਾਈ ਸੀ, ਜਿਸ ਤੋਂ ਬਾਅਦ ਕੇਂਦਰ ਨੇ ਜੁਰਮਾਨੇ ਦੀ ਰਕਮ ਵਧਾ ਦਿੱਤੀ ਹੈ।

Written By
The Punjab Wire