Close

Recent Posts

ਪੰਜਾਬ ਮੁੱਖ ਖ਼ਬਰ

ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਜਾਰੀ ਕੀਤੇ ਆਰਡਰ, ਨਵੇਂ ਮੰਤਰੀਆਂ ਨਾਲ ਅਟੈਚ ਕੀਤੇ ਅਧਿਕਾਰੀ

ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਜਾਰੀ ਕੀਤੇ ਆਰਡਰ, ਨਵੇਂ ਮੰਤਰੀਆਂ ਨਾਲ ਅਟੈਚ ਕੀਤੇ ਅਧਿਕਾਰੀ
  • PublishedOctober 30, 2024

ਚੰਡੀਗੜ੍ਹ, 30 ਅਕਤੂਬਰ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਅੰਦਰ ਆਰਡਰ ਜਾਰੀ ਕਰਦੇ ਹੋਏ ਮਾਲ, ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਅਤੇ ਜਲ ਸਪਲਾਈ ਮੰਤਰੀ ਹਰਦੀਪ ਸਿੰਘ ਮੁੰਡੀਆ ਨਾਲ ਪੀਆਰਓ ਨਵਦੀਪ ਸਿੰਘ ਗਿੱਲ ਨੂੰ ਅਟੈਚ ਕੀਤਾ ਗਿਆ ਹੈ।

ਇਸੇ ਤਰ੍ਹਾਂ ਸੈਰ ਸਪਾਟਾ, ਪੇਂਡੂ ਵਿਕਾਸ ਤੇ ਪੰਚਾਇਤ, ਉਦਯੋਗ ਅਤੇ ਇਨਵੈਸਟਮੈਂਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨਾਲ ਪੀਆਰਓ ਨਰਿੰਦਰ ਪਾਲ ਸਿੰਘ ਜਗਦਿਓ ਨੂੰ ਅਟੈਚ ਕੀਤਾ।

ਰੱਖਿਆ ਸੇਵਾਵਾ, ਆਜ਼ਾਦੀ ਘੁਲਾਟੀਏ ਤੇ ਬਾਗਬਾਨੀ ਮੰਤਰੀ ਮਹਿੰਦਰ ਭਗਤ ਨਾਲ ਪੀਆਰਓ ਕੁਲਤਾਰ ਸਿੰਘ ਨਾਲ ਅਟੈਚ ਕੀਤਾ।

ਖਣਨ, ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨਾਲ ਏਪੀਆਰਓ ਬਲਜਿੰਦਰ ਸਿੰਘ ਸੈਣੀ ਨੂੰ ਅਟੈਚ ਕੀਤਾ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਰਵਜੋਤ ਸਿੰਘ ਨਾਲ ਏਪੀਆਰਓ ਸੁਰੇਸ਼ ਕੁਮਾਰ ਨੂੰ ਅਟੈਚ ਕੀਤਾ।

ਉਕਤ ਅਧਿਕਾਰੀਆਂ ਮੌਜੂਦਾ ਡਿਊਟੀ ਦੇ ਨਾਲ ਨਵੇਂ ਮੰਤਰੀਆਂ ਦਾ ਕੰਮਕਾਰ ਸੰਭਾਲਣਗੇ।

Written By
The Punjab Wire