ਗੁਰਦਾਸਪੁਰ

ਜ਼ਿਮਨੀ ਚੋਣ, ਡੇਰਾ ਬਾਬਾ ਨਾਨਕ 2024: ਪੰਜ ਉਮੀਦਵਾਰਾਂ ਆਪਣੇ ਨਾਮਜ਼ਦਗੀ ਪੱਤਰ ਭਰੇ

ਜ਼ਿਮਨੀ ਚੋਣ, ਡੇਰਾ ਬਾਬਾ ਨਾਨਕ 2024: ਪੰਜ ਉਮੀਦਵਾਰਾਂ ਆਪਣੇ ਨਾਮਜ਼ਦਗੀ ਪੱਤਰ ਭਰੇ
  • PublishedOctober 24, 2024

ਗੁਰਦਾਸਪੁਰ, 24 ਅਕਤੂਬਰ 2024 ( ਦੀ ਪੰਜਾਬ ਵਾਇਰ )। ਵਿਧਾਨ ਸਭਾ ਚੋਣ ਹਲਕਾ 010- ਡੇਰਾ ਬਾਬਾ ਨਾਨਕ  ਦੀ ਉਪ ਚੋਣ -2024 ਲਈ ਅੱਜ 5 ਉਮੀਦਵਾਰਾਂ ਵੱਲ਼ੋਂ ਆਪਣੇ ਕਾਗਜ਼ ਭਰੇ ਗਏ ।  ਉਪ ਮੰਡਲ ਮੈਜਿਸਟਰੇਟ-ਕਮ- ਰਿਟਰਨਿੰਗ ਅਫ਼ਸਰ ਵਿਧਾਨ ਸਭਾ ਹਲਕਾ 010-ਡੇਰਾ ਬਾਬਾ ਨਾਨਕ, ਰਾਜਪਾਲ ਸਿੰਧ ਸੇਖੋਂ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਵੱਲ਼ੋਂ ਗੁਰਦੀਪ ਸਿੰਘ ਤੇ ਮਨਰੂਪ ਸਿੰਘ, ਭਾਰਤੀਆ ਜਨਤਾ ਪਾਰਟੀ ਵੱਲੋਂ ਰਵੀਕਰਨ ਸਿੰਘ ਅਤੇ ਰਣਜੀਤ ਸਿੰਘ ਤੇ ਸਿਮਰਜੀਤ ਕੌਰ  ਵੱਲੋਂ ਅਜਾਦ ਉਮੀਦਵਾਰ ਵੱਲੋਂ ਆਪਣੇ ਕਾਗਜ਼ ਦਾਖਲ ਕਰਵਾਏ ਗਏ।

 ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 25 ਅਕਤੂਬਰ (ਸ਼ੁੱਕਰਵਾਰ) ਹੈ।  ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ (ਸੋਮਵਾਰ) ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਮਿਤੀ 30 ਅਕਤੂਬਰ (ਬੁੱਧਵਾਰ) ਹੈ।

13 ਨਵੰਬਰ (ਬੁੱਧਵਾਰ) ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ (ਸ਼ਨਿਚਰਵਾਰ) ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ। 

 ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਸਤਨਾਮ ਸਿੰਘ ਪੁੱਤਰ ਬਾਵਾ ਸਿੰਘ ਪਿੰਡ ਖਹਿਰਾ ਸੁਲਤਾਨ ਵੱਲੋਂ ਭਰੇ ਗਏ ਸਨ।

Written By
The Punjab Wire