‘ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ’ ਤਹਿਤ ਵੱਖ-ਵੱਖ ਜਾਗਰੂਕਤਾ ਸੈਮੀਨਾਰ ਕਰਵਾਏ
ਗੁਰਦਾਸਪੁਰ, 10 ਅਕਤੂਬਰ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵਲੋਂ ਪ੍ਰਾਪਤ ਕਲੈਡੰਰ ਅਨੁਸਾਰ 11 ਅਕਤੂਬਰ 2024 ਤੱਕ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦੇ ਤਹਿਤ ਅੰਤਰਰਾਸ਼ਟਰੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਜਸਮੀਤ ਕੌਰ ਨੇ ਦੱਸਿਆ ਕਿ ਸਾਹਿਬਜਾਦਾ ਜੋਰਾਵਰ ਸਿੰਘ ਫਤਿਹ ਸਿੰਘ ਪਬਲਿਕ ਸਕੂਲ, ਕਲਾਨੌਰ ਗੁਰਦਾਸਪੁਰ,ਸ਼੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ ਗੁਰਦਾਸਪੁਰ ਵਿਖੇ ਅੰਤਰਰਾਸ਼ਟਰੀ ਬਾਲੜੀ ਦਿਵਸ (ਬੇਟੀ ਬਚਾਓ ਬੇਟੀ ਪੜ੍ਹਾਓ) ਸਕੀਮ ਦੇ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸਕੂਲੀ ਲੜਕੀਆਂ ਨੂੰ ਪੋਸ਼ਣ, ਅਨੀਮੀਆ, ਮਾਹਵਾਰੀ ਚੱਕਰ, ਮਿਸ਼ਨ ਸ਼ਕਤੀ ਅਤੇ ਸਖੀ ਵਨ ਸਟਾਪ ਸੈਂਟਰ ਸਬੰਧੀ ਜਾਗਰੂਕਤਾ ਸੈਸ਼ਨ/ਕੈਂਪ ਲਗਾਇਆ ਗਿਆ।
ਇਸ ਮੌਕੇ ਤੇ ਸ਼੍ਰੀ ਸੁਨੀਲ ਜੋਸ਼ੀ (ਬਾਲ ਵਿਕਾਸ ਅਫਸਰ) ਸ਼੍ਰੀ ਗੌਰਵ ਸ਼ਰਮਾ (ਲੀਗਲ ਕਮ ਪ੍ਰੋਬੇਸ਼ਨ ਅਫਸਰ), ਸ਼੍ਰੀ ਅੰਕੂਸ਼ ਸ਼ਰਮਾ (ਜਿਲ੍ਹਾ ਕੋਆਰਡੀਨੇਟਰ), ਸ਼੍ਰੀਮਤੀ ਮੰਨਤ ਮਹਾਜਨ (ਫਾਇਨਾਂਸ ਸਪੈਸ਼ਲਿਸਟ), ਸ਼੍ਰੀਮਤੀ ਦਿਕਸ਼ਾ ਮਹਾਜਨ( ਪੈਰਾ ਲਿਗਲ ਪਰਸੋਨਲ), ਸ਼੍ਰੀਮਤੀ ਮਨਦੀਪ ਕੌਰ (ਲੇਖਾਕਾਰ) ਮੌਜੂਦ ਸਨ।