5 ਗੋਲਡ ਮੈਡਲ, 4 ਸਿਲਵਰ ਮੈਡਲ, ਇੱਕ ਬਰਾਉਨਜ ਮੈਡਲ ਜਿੱਤ ਕੇ ਗੁਰਦਾਸਪੁਰ ਚੈਂਪੀਅਨ ਰਿਹਾ
ਗੁਰਦਾਸਪੁਰ 10 ਅਕਤੂਬਰ 2024 (ਦੀ ਪੰਜਾਬ ਵਾਇਰ)। ਬੀਤੇ 4 ਦਿਨਾਂ ਤੋਂ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਚਲ ਰਹੀਆਂ ਪੰਜਾਬ ਸਕੂਲ ਖੇਡਾਂ 2024 ਜੂਡੋ ਅੰਡਰ 17 ਸਾਲ ਲੜਕੇ ਲੜਕੀਆਂ ਸਮਾਪਤ ਹੋ ਗਈਆਂ ਹਨ। ਜੇਤੂ ਖਿਡਾਰੀਆਂ ਨੂੰ ਇਨਾਮ ਵੰਡਣ ਦੀ ਰਸਮ ਮੈਡਮ ਅਨੀਤਾ ਕੁਮਾਰੀ ਜ਼ਿਲ੍ਹਾ ਸਪੋਰਟਸ ਕੁਆਰਡੀਨੇਟਰ ਨੇ ਕੀਤੀ।
ਸ਼ਹੀਦ ਭਗਤ ਸਿੰਘ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕਿਆਂ ਦੇ ਜੂਡੋ ਮੁਕਾਬਲਿਆਂ ਵਿੱਚ ਗੁਰਦਾਸਪੁਰ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੰਜ ਗੋਲਡ ਮੈਡਲ, 4 ਸਿਲਵਰ ਮੈਡਲ, ਇੱਕ ਬਰਾਉਨਜ ਮੈਡਲ ਜਿੱਤ ਕੇ 38 ਅੰਕ ਲੈ ਕੇ ਸੁਨਹਿਰੀ ਇਤਿਹਾਸ ਸਿਰਜਿਆ ਹੈ। ਜਲੰਧਰ ਨੇ 16 ਅੰਕ ਲੈ ਕੇ ਦੂਸਰਾ ਅਤੇ ਪਟਿਆਲਾ ਨੇ 15 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਟੁਰਨਾਂਮੈਂਟ ਦੇ ਬੈਸਟ ਜੂਡੋਕਾ ਵੀਰ ਫਾਜਲਿਕਾ ਨੂੰ ਐਲਾਨਿਆ ਗਿਆ। ਇਸ ਮੌਕੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਸੰਬੋਧਨ ਕਰਦਿਆਂ ਮੈਡਮ ਅਨੀਤਾ ਨੇ ਕਿਹਾ ਕਿ ਖਿਡਾਰੀਆਂ ਵਲੋਂ ਟੁਰਨਾਂਮੈਂਟ ਦੌਰਾਨ ਅਨੁਸ਼ਾਸਨ ਕਾਇਮ ਰੱਖ ਕੇ ਇੱਕ ਚੰਗੇ ਖਿਡਾਰੀ ਹੋਣ ਦਾ ਸਬੂਤ ਦਿੱਤਾ ਹੈ।
ਗੁਰਦਾਸਪੁਰ ਦੇ ਮਿਹਨਤੀ ਸਰੀਰਕ ਸਿੱਖਿਆ ਅਧਿਆਪਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਰਿਹਾਇਸ਼, ਰਿਕਾਰਡ ਅਤੇ ਖਾਣੇ ਦਾ ਸ਼ਾਨਦਾਰ ਪ੍ਰਬੰਧ ਕਰਕੇ ਗੁਰਦਾਸਪੁਰ ਦੀ ਵਧੀਆ ਮਹਿਮਾਨਨਿਵਾਜ਼ੀ ਦਾ ਮੁਜਾਹਰਾ ਕੀਤਾ ਹੈ। ਟੁਰਨਾਂਮੈਂਟ ਨੂੰ ਸਫਲ ਬਣਾਉਣ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਜੂਡੋ ਕੋਚ ਰਵੀ ਕੁਮਾਰ ਅਨੁਸਾਰ ਅੱਜ ਦੇ ਨਤੀਜੇ ਇਸ ਪ੍ਰਕਾਰ ਹਨ।
45 ਕਿਲੋ ਭਾਰ ਵਿੱਚ ਅਕਸ਼ਜ ਗੁਰਦਾਸਪੁਰ ਪਹਿਲਾ ਸਥਾਨ ਸ਼ਿਵਮ ਜਲੰਦਰ ਦੂਜਾ ਪਾਰਸ ਬਠਿੰਡਾ ਅਤੇ ਕਰਨ ਮੁਹਾਲੀ ਤੀਜਾ ਸਥਾਨ 50 ਕਿਲੋ ਭਾਰ ਵਿੱਚ ਰਘੂ ਮਹਿਰਾ ਗੁਰਦਾਸਪੁਰ ਪਹਿਲਾਂ ਸਥਾਨ ਗੁਰਪ੍ਰੀਤ ਜਲੰਧਰ ਦੂਜਾ ਹਰਸਿਮਰ ਸਿੰਘ ਹੁਸ਼ਿਆਰਪੁਰ ਅਤੇ ਅਨਮੋਲ ਮੋਹਾਲੀ ਤੀਜਾ ਸਥਾਨ 55 ਕਿਲੋ ਭਾਰ ਵਿੱਚ ਤੁਲਸਾ ਰਾਮ ਜਲੰਧਰ ਪਹਿਲਾ ਸਥਾਨ ਅਵਿਨਾਸ਼ ਗੁਰਦਾਸਪੁਰ ਦੂਜਾ ਸਥਾਨ ਅਦਿਤਿਆ ਸਿੰਘ ਫਾਜਿਲਕਾ ਅਤੇ ਰਣਵੀਰ ਸਿੰਘ ਅੰਮ੍ਰਿਤਸਰ ਤੀਜਾ ਸਥਾਨ ਪ੍ਰਾਪਤ ਕੀਤਾ 60 ਕਿਲੋ ਭਾਰ ਵਿੱਚ ਜਗਤਾਰ ਸਿੰਘ ਗੁਰਦਾਸਪੁਰ ਪਹਿਲਾ ਸਥਾਨ ਵੈਬਵ ਓਹਰੀ ਹੁਸ਼ਿਆਰਪੁਰ ਦੂਜਾ ਸਥਾਨ ਗੌਤਮ ਵਰਮਾ ਲੁਧਿਆਣਾ ਅਤੇ ਤਮੀਮ ਅਫਤਾਬ ਮਲੇਰ ਕੋਟਲਾ ਤੀਜਾ ਸਥਾਨ ਪ੍ਰਾਪਤ ਕੀਤਾ 66 ਕਿਲੋ ਭਾਰ ਵਿੱਚ ਨਵਦੀਪ ਸਿੰਘ ਮੋਹਾਲੀ ਪਹਿਲਾ ਸਥਾਨ ਚੇਤਨ ਪਟਿਆਲਾ ਦੂਜਾ ਸਥਾਨ ਜੋਗਿੰਦਰ ਸਿੰਘ ਤਰਨ ਤਾਰਨ ਅਤੇ ਓਮ ਗੁਰਦਾਸਪੁਰ ਤੀਜਾ ਸਥਾਨ ਪ੍ਰਾਪਤ ਕੀਤਾ।