ਗੁਰਦਾਸਪੁਰ

ਕੁੜੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਕੀਤੇ ਜਾ ਰਿਹੇ ਹਨ ਯਤਨ -ਡਾ. ਭਾਰਤ ਭੂਸ਼ਣ

ਕੁੜੀਆਂ ਦੀ ਜਨਮ ਦਰ ਨੂੰ ਵਧਾਉਣ ਲਈ ਕੀਤੇ ਜਾ ਰਿਹੇ ਹਨ ਯਤਨ -ਡਾ. ਭਾਰਤ ਭੂਸ਼ਣ
  • PublishedOctober 8, 2024

ਗੁਰਦਾਸਪੁਰ, 8 ਅਕਤੂਬਰ 2024 (ਦੀ ਪੰਜਾਬ ਵਾਇਰ)। ਬੇਟੀ ਬਚਾਓ ਬੇਟੀ ਪੜਾੳ ਮੁਹਿੰਮ ਤਹਿਤ ਜੀਐਨਐਮ ਸਕੂਲ ਬਬਰੀ ਵਿਖੇ ਇੱਕ ਸਮਾਗਮ ਕੀਤਾ ਗਿਆ । ਸਮਾਗਮ ਦਾ ਉਦੇਸ਼ ਕੁੜੀਆਂ ਦੀ ਜਨਮ ਦਰ ਵਧਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆ ਤੇ ਚਰਚਾ ਕਰਨਾ ਸੀ।

ਇਸ ਮੌਕੇ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਭਾਰਤ ਭੂਸ਼ਣ ਜੀ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜਾੳ ਮੁਹਿੰਮ ਤਹਿਤ ਕੁੜੀਆਂ ਦੀ ਜਨਮ ਦਰ ਵਿੱਚ ਵਾਧਾ ਹੋਇਆ ਹੈ । ਕੁੜੀਆਂ ਦੀ ਜਨਮ ਦਰ ਵਿੱਚ ਹੋਰ ਸੁਧਾਰ ਦਾ ਯਤਨ ਕੀਤਾ ਜਾ ਰਿਹਾ ਹੈ। ਕੁੜੀਆਂ ਲਈ ਸਰਕਾਰ ਵਲੋਂ ਜਾਰੀ ਸਕੀਮਾਂ ਬਾਲੜੀ ਰਖਿਆ ਯੋਜਨਾ , ਸੁਕਨਿਆ ਸਮਰਿੱਧੀ ਯੋਜਨਾ ਆਦਿ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ । 0 ਤੋਂ 5 ਸਾਲ ਤਕ ਦੀਆਂ ਕੁੜੀਆਂ ਦੇ ਮੁਫ਼ਤ ਇਲਾਜ ਦੀ ਸਹੂਲੀਅਤ ਮੁਹਇਆ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨੀ ਨਵਰਾਤਰੇ ਚਲ ਰਹੇ ਹਨ। ਦੁਰਗਾ ਪੂਜਾ ਦੇ ਨਾਲ ਹੀ ਸਾਨੂੰ ਸਹੂੰ ਲੈਣੀ ਚਾਹੀਦੀ ਹੈ ਕਿ ਕੁੜੀਆਂ ਦੀ ਜਨਮ ਦਰ ਵਧਾਉਣ ਲਈ ਉਪਰਾਲੇ ਕੀਤੇ ਜਾਣਗੇ ।

ਜਿਲਾ ਪਰਿਵਾਰ ਭਲਾਈ ਅਫਸਰ ਡਾ.ਤੇਜਿੰਦਰ ਕੌਰ ਨੇ ਕਿਹਾ ਕਿ ਅਟਰਾਸਾਉੰਡ ਸੈਂਟਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।ਜੋ ਵੀ ਕੌਈ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖਿਆਫ ਕਾਰਵਾਈ ਕੀਤੀ ਜਾਵੇਗੀ ।

ਸੈਮੀਨਾਰ ਵਿੱਚ ਸਕੂਲ ਵਿਦਿਆਰਥੀਆਂ ਵੱਲੋਂ ਕਵਿਤਾ ਅਤੇ ਭਾਸ਼ਣ ਜਰਿਏ ਬੇਦੀ ਬਚਾਓ ਬੇਟੀ ਪੜਾੳ ਵਿਸ਼ੇ ਤੇ ਆਪਣੀ ਗੱਲ ਰੱਖੀ ਗਈ। ਪਹਿਲੇ ਤਿੰਨ ਸਥਾਨ ਤੇ ਰਹਿਣ ਵਾਲੀ ਵਿਦਿਆਰਥਣਾਂ ਨੂੰ ਸਨਮਾਨਤ ਕੀਤਾ ਗਿਆ ।

ਇਸ ਮੌਕੇ ਏਸੀਐਸ ਡਾ. ਪ੍ਭਜੋਤ ਕਲਸੀ, ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ , ਪ੍ਰਿੰਸੀਪਲ ਪਰਮਜੀਤ ਕੌਰ, ਜਸਬੀਰ ਕੌਰ , ਮਨਿੰਦਰ ਕੌਰ ਆਦਿ ਹਾਜਰ ਸਨ।

Written By
The Punjab Wire