ਚੰਡੀਗੜ੍ਹ, 8 ਅਕਤੂਬਰ 2024 (ਦੀ ਪੰਜਾਬ ਵਾਇਰ)। ਹਰਿਆਣਾ ਅੰਦਰ ਮੁੜ ਤੀਜੀ ਵਾਰ ਰੂਝਾਣਾ ਅਨੁਸਾਰ ਭਾਜਪਾ ਦੀ ਸਰਕਾਰ ਬਨਣ ਜਾ ਰਹੀ ਹੈ। ਇਸ ਦੇ ਨਾਲ ਹੀ ਜੰਮੂ ਕਸ਼ਮੀਰ ਅੰਦਰ ਐਨ.ਸੀ-ਕਾਂਗਰਸ ਦੀ ਸਰਕਾਰ ਬਨਣ ਜਾ ਰਹੀ ਹੈ। ਅੰਦਾਜੇ ਅਨੁਸਾਰ ਜੰਮੂ ਕਸ਼ਮੀਰ ਅੰਦਰ ਉਮਰ ਅਬਦੁੱਲਾ ਮੁੱਖ ਮੰਤਰੀ ਹੋਣਗੇ। ਇਸ ਦੇ ਨਾਲ ਹੀ ਆਪ ਨੇ ਵੀ ਜੰਮੂ ਕਸ਼ਮੀਰ ਅੰਦਰ ਆਪਣਾ ਖਾਤਾ ਖੋਲ ਲਿਆ ਹੈ।
ਹਰਿਆਣਾ ਅੰਦਰ ਭਾਜਪਾ ਦੇ ਨਾਯਬ ਸੈਣੀ ਚੋਣ ਜਿੱਤ ਗਏ ਹਨ, ਉਧਰ ਕਾਂਗਰਸ ਵੱਲੋਂ ਵਿਨੇਸ਼ ਫੋਗਾਟ ਨੇ ਵੀ ਜਿੱਤ ਪ੍ਰਾਪਤ ਕੀਤੀ ਹੈ। ਜੰਮੂ ਕਸ਼ਮੀਰ ਦੇ ਡੋਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਹਰਾਜ ਮਲਿਕ ਜਿੱਤ ਗਏ ਹਨ। ਪੰਜਾਬ ਦੇ ਮੁੱਖ ਮੰਤਰੀ ਮਾਨ ਭਗਵੰਤ ਮਾਨ ਵੱਲੋਂ ਮੇਹਰਾਜ ਨੂੰ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਗਈ ਹੈ। ਮਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ… ਹੁਣ ਦੇਸ਼ ਦੇ ਪੰਜ ਰਾਜਾਂ ਵਿੱਚ ‘ਆਪ’ ਦੇ ਵਿਧਾਇਕ ਹਨ.. ਸਮੁੱਚੀ ਲੀਡਰਸ਼ਿਪ ਅਤੇ ਵਲੰਟੀਅਰਾਂ ਨੂੰ ਵੀ ਬਹੁਤ-ਬਹੁਤ ਵਧਾਈਆਂ…