ਗੁਰਦਾਸਪੁਰ ਪੰਜਾਬ

ਦੀ ਰੈਵਨਿਊ ਕਾਨੂੰਗੋਜ ਐਸ਼ੋਸੀਏਸ਼ਨ ਪੰਜਾਬ ਅਤੇ ਦੀ ਰੈਵਨਿਊ ਪਟਵਾਰ ਯੂਨੀਅਨ,ਪੰਜਾਬ ਵਲੋਂ ਦਫਤਰ ਡਿਪਟੀ ਕਮਿਸ਼ਨਰ ਵਿਖੇ ਰਾਜਨੀਤਕ ਆਗੂਆਂ ਵਲੋਂ ਕੀਤੇ ਹੰਗਾਮੇ ਦੀ ਨਿੰਦਾ

ਦੀ ਰੈਵਨਿਊ ਕਾਨੂੰਗੋਜ ਐਸ਼ੋਸੀਏਸ਼ਨ ਪੰਜਾਬ ਅਤੇ ਦੀ ਰੈਵਨਿਊ ਪਟਵਾਰ ਯੂਨੀਅਨ,ਪੰਜਾਬ ਵਲੋਂ ਦਫਤਰ ਡਿਪਟੀ ਕਮਿਸ਼ਨਰ ਵਿਖੇ ਰਾਜਨੀਤਕ ਆਗੂਆਂ ਵਲੋਂ ਕੀਤੇ ਹੰਗਾਮੇ ਦੀ ਨਿੰਦਾ
  • PublishedOctober 2, 2024

ਗੁਰਦਾਸਪੁਰ, 2 ਅਕਤੂਬਰ 2024 (ਦੀ ਪੰਜਾਬ ਵਾਇਰ)। ਦਫ਼ਤਰ ਡਿਪਟੀ ਕਮਿਸ਼ਨਰ, ਗੁਰਦਾਸਪੁਰ ਵਿਖੇ ਰਾਜਨੀਤਕ ਆਗੂਆਂ ਵਲੋਂ ਜੋ ਹੰਗਾਮਾ ਕੀਤਾ ਗਿਆ ਹੈ ਅਤੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਇਸ ਘਟਨਾ ਦੀ ਵੱਖ ਵੱਲ ਯੂਨੀਅਨਾਂ, ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੱਕ ਵਿਚ ਨਿੱਤਰੀਆਂ ਹਨ।

ਦੀ ਰੈਵਨਿਊ ਕਾਨੂੰਗੋਜ ਐਸ਼ੋਸੀਏਸ਼ਨ ਪੰਜਾਬ ਅਤੇ ਦੀ ਰੈਵਨਿਊ ਪਟਵਾਰ ਯੂਨੀਅਨ,ਪੰਜਾਬ ਵਲੋਂ ਦਫਤਰ ਡੀ.ਸੀ.ਦਫ਼ਤਰ ਵਿਖੇ ਵਾਪਰੇ ਘਟਨਾਕ੍ਰਮ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਕੀਤੀ ਗਈ ਹੈ।

ਦੀ ਰੈਵਨਿਊ ਕਾਨੂੰਗੋਜ ਐਸ਼ੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਨੱਤ, ਜਨਰਲ ਸਕੱਤਰ ਸੁਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਬਲਦੇਵ ਰਾਜ ਬੱਬੇਹਾਲੀ ਤੇ ਰਮੇਸ਼ ਕੁਮਾਰ ਅਤੇ ਖਜਾਨਚੀ ਸਤਿੰਦਰ ਸੈਣੀ ਅਤੇ ਦੀ ਰੈਵਨਿਊ ਪਟਵਾਰ ਯੂਨੀਅਨ,ਪੰਜਾਬ ਦੇ ਜਿਲ੍ਹਾ ਪ੍ਰਧਾਨ ਹਰਸਿਮਰਨਜੀਤ ਸਿੰਘ, ਜਨਰਲ ਸਕੱਤਰ ਸਤਬੀਰ ਸਿੰਘ ਬਾਜਵਾ ਅਤੇ ਖਜਾਨਚੀ ਸੰਜੀਵ ਕੁਮਾਰ ਕਿਹਾ ਕਿ ਉਹ ਮਾਨਯੋਗ ਡਿਪਟੀ ਕਮਿਸ਼ਨਰ, ਗੁਰਦਾਸਪੁਰ ਨੂੰ ਵਿਸ਼ਵਾਸ ਦਿੰਦੇ ਹਨ ਕਿ ਯੂਨੀਅਨਾਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀਆਂ ਹੈ।

ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ, ਇੱਕ ਬਹੁਤ ਹੀ ਸਤਿਕਾਰਯੋਗ ਅਤੇ ਪ੍ਰਸ਼ਾਸਨਿਕ ਅਹੁਦਾ ਹੈ ਅਤੇ ਹਰ ਇੱਕ ਨੂੰ ਇਸ ਅਹੁਦੇ ਦਾ ਮਾਣ ਰੱਖਣਾ ਚਾਹੀਦਾ ਹੈ। ਰਾਜਨੀਤਕ ਆਗੂਆਂ ਵਲੋਂ ਅਜਿਹਾ ਕਰਨ ਕਰਕੇ ਇਸ ਆਸਾਮੀ ਦੀ ਮਰਿਆਦਾ ਦੇ ਅਕਸ ਨੂੰ ਠੇਸ ਪਹੁੰਚੀ ਹੈ।

ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ, ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ, ਬਹੁਤ ਤਨਦੇਹੀ ਨਾਲ ਜਿਲੇ ਦੀ ਸੇਵਾ ਕਰ ਰਹੇ ਹਨ। ਜੇਕਰ ਭਵਿੱਖ ਵਿੱਚ ਮੁੜ ਕੋਈ ਅਜਿਹੀ ਘਟਣਾ ਕੀਤੀ ਗਈ ਤਾਂ ਯੂਨੀਅਨਾਂ ਵਲੋਂ ਇਸ ਸਬੰਧੀ ਕੋਈ ਵੱਡਾ ਐਕਸ਼ਨ ਦੇਣ ਲਈ ਮਜਬੂਰ ਹੋਵੇਗੀ ਅਤੇ ਇਸ ਦੀ ਜਿੰਮੇਵਾਰੀ ਗੁਰਦਾਸਪੁਰ ਦੇ ਰਾਜਨਿਤਕ ਆਗੂਆਂ ਦੀ ਹੋਵੇਗੀ।

Written By
The Punjab Wire