Close

Recent Posts

ਪੰਜਾਬ ਮੁੱਖ ਖ਼ਬਰ

ਪੰਜਾਬ ਅੰਦਰ ਅਕਤੂਬਰ ਮਹੀਨੇ 5 ਸਰਕਾਰੀ ਛੱਟੀਆ, 2 ਅਤੇ 3 ਅਕਤੂਬਰ ਨੂੰ ਲਗਾਤਾਰ ਦੋ ਦਿਨ ਸਰਕਾਰੀ ਅਦਾਰੇ ਬੰਦ

ਪੰਜਾਬ ਅੰਦਰ ਅਕਤੂਬਰ ਮਹੀਨੇ 5 ਸਰਕਾਰੀ ਛੱਟੀਆ, 2 ਅਤੇ 3 ਅਕਤੂਬਰ ਨੂੰ ਲਗਾਤਾਰ ਦੋ ਦਿਨ ਸਰਕਾਰੀ ਅਦਾਰੇ ਬੰਦ
  • PublishedSeptember 30, 2024

ਚੰਡੀਗੜ੍ਹ, 30 ਸਤੰਬਰ 2024 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਜਾਰੀ ਸਰਕਾਰੀ ਛੁੱਟੀਆਂ ਦੇ ਕੈਲੰਡਰ ਅਨੁਸਾਰ 2 ਅਤੇ 3 ਅਕਤੂਬਰ ਨੂੰ ਸਰਕਾਰੀ ਛੁੱਟੀ ਰਹੇਗੀ ਜਿਸ ਕਾਰਨ ਸਰਕਾਰੀ ਦਫ਼ਤਰ, ਸਕੂਲ-ਕਾਲਜ ਤੇ ਬੈਂਕ ਬੰਦ ਰਹਿਣਗੇ। ਦਰਅਸਲ 2 ਅਕਤੂਬਰ ਯਾਨੀ ਬੁੱਧਵਾਰ ਨੂੰ ਗਾਂਧੀ ਜੈਅੰਤੀ ਤੇ 3 ਅਕਤੂਬਰ ਨੂੰ ਮਹਾਰਾਜਾ ਅਗਰਸੇਨ ਜੈਅੰਤੀ ਹੈ। ਪੂਰੇ ਅਕਤੂਬਰ ਮਹੀਨੇ ‘ਚ ਕਈ ਵੱਡੇ ਤਿਉਹਾਰ ਜਿਵੇਂ ਦੁਸਹਿਰਾ, ਵਾਲਮੀਕਿ ਜੈਅੰਤੀ ਤੇ ਦੀਵਾਲੀ ਵਰਗੇ ਤਿਉਹਾਰ ਆ ਰਹੇ ਹਨ। 2 ਅਕਤੂਬਰ ਨੂੰ ਜਨਤਕ ਛੁੱਟੀ ਕਾਰਨ ਬੈਂਕ, ਸਰਕਾਰੀ ਦਫ਼ਤਰ ਤੇ ਸਕੂਲ-ਕਾਲਜ ਬੰਦ ਰਹਿਣਗੇ।

Written By
The Punjab Wire