ਪਰਿਵਾਰ ਦੀ ਸਹਿਮਤੀ ਤੋਂ ਬਾਅਦ ਧਰਨਾ ਹੋਇਆ ਖਤਮ
ਮੰਗਾਂ ਪੂਰੀਆਂ ਹੋਣ ਤੱਕ ਬੰਦ ਰਹੇ ਬਾਜ਼ਾਰ
ਗੁਰਦਾਸਪੁਰ, 28 ਸੰਤਬਰ 2024 (ਦੀ ਪੰਜਾਬ ਵਾਇਰ)। ਇੱਕ ਨਿੱਜੀ ਹਸਪਤਾਲ ਅੰਦਰ ਡਾਕਟਰ ਦੀ ਕਥਿਤ ਲਾਪ੍ਰਵਾਹੀ ਦੇ ਦੋਸ਼ ਕਾਰਨ ਨੌਜਵਾਨ ਆਸ਼ੂਤੋਸ਼ ਮਹਾਜਨ ਦੀ ਹੋਈ ਮੌਤ ਤੋਂ ਨਾਰਾਜ਼ ਪਰਿਵਾਰਕ ਮੈਂਬਰਾਂ ਤੇ ਹੋਰਨਾਂ ਜੱਥੇਬੰਦਿਆ ਵੱਲੋਂ ਪਿਛਲੇ ਦਿਨ ਤੋਂ ਬੱਬਰੀ ਬਾਈਪਾਸ ’ਤੇ ਦਿੱਤਾ ਜਾ ਰਿਹਾ ਧਰਨਾ ਆਖਰਕਾਰ ਸਹਿਮਤੀ ਤੋਂ ਬਾਅਦ ਸਮਾਪਤ ਕਰ ਦਿੱਤਾ ਗਿਆ।
ਇਸ ਧਰਨੇ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ, ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ, ਕਿਸਾਨ ਆਗੂ ਰਣਜੀਤ ਕਾਹਲੋਂ, ਵਪਾਰ ਮੰਡਲ ਤੋਂ ਦਰਸ਼ਨ ਮਹਾਜਨ ਅਤੇ ਹੋਰ ਜਥੇਬੰਦੀਆਂ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਤੋਂ ਪਹਿਲਾਂ ਦੁਕਾਨਦਾਰਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਬਾਜ਼ਾਰ ਬੰਦ ਰਿਹਾ। ਧਰਨਾ ਖਤਮ ਹੋਣ ਤੋਂ ਬਾਅਦ ਮ੍ਰਿਤਕ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਦੁਕਾਨਾਂ ਖੁੱਲ੍ਹ ਗਈਆਂ।
ਜ਼ਿਕਰਯੋਗ ਹੈ ਕਿ ਬਟਾਲਾ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ‘ਚ ਬੁੱਧਵਾਰ ਰਾਤ ਨੂੰ ਮਰੀਜ਼ ਦਾ ਸਫਲ ਆਪ੍ਰੇਸ਼ਨ ਕਰਨ ਤੋਂ ਬਾਅਦ ਉਸ ਦੀ ਤਬੀਅਤ ਅਚਾਨਕ ਵਿਗੜ ਗਈ। ਹਸਪਤਾਲ ਪ੍ਰਬੰਧਕਾਂ ਨੇ ਸਵੇਰੇ ਮਰੀਜ਼ ਨੂੰ ਅੰਮ੍ਰਿਤਸਰ ਰੈਫਰ ਕਰਨ ਦੀ ਸਲਾਹ ਦਿੱਤੀ ਪਰ ਪਰਿਵਾਰ ਅਤੇ ਹੋਰ ਜਥੇਬੰਦੀਆਂ ਨੇ ਹਸਪਤਾਲ ਪ੍ਰਸ਼ਾਸਨ ’ਤੇ ਲਾਪ੍ਰਵਾਹੀ ਦਾ ਦੋਸ਼ ਲਾਉਂਦਿਆਂ ਇਸ ਦਾ ਵਿਰੋਧ ਕੀਤਾ। ਦੇਰ ਸ਼ਾਮ ਉਕਤ ਮਰੀਜ਼ ਨੂੰ ਅੰਮ੍ਰਿਤਸਰ ਭੇਜਣ ਸਮੇਂ ਧਰਨਾ ਖਤਮ ਕੀਤਾ ਗਿਆ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ‘ਚ ਮਰੀਜ਼ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮਰੀਜ਼ ਦੇ ਪਰਿਵਾਰਕ ਮੈਂਬਰਾਂ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਲਾਸ਼ ਨੂੰ ਸੜਕ ‘ਤੇ ਰੱਖ ਕੇ ਮੁੱਖ ਮਾਰਗ ਨੂੰ ਮੁੜ ਜਾਮ ਕਰ ਦਿੱਤਾ ਗਿਆ | ਉਧਰ, ਪ੍ਰਸ਼ਾਸਨ ਤਰਫੋਂ ਸ਼ੁਕਰਵਾਰ ਨੂੰ ਹੀ ਐਸਡੀਐਮ ਗੁਰਦਾਸਪੁਰ ਨੇ ਮੌਕੇ ’ਤੇ ਪਹੁੰਚ ਕੇ ਡਾਕਟਰਾਂ ਦੀ ਕਮੇਟੀ ਬਣਾਉਣ ਦੀ ਗੱਲ ਕਹੀ। ਪਰ ਪਰਿਵਾਰਕ ਮੈਂਬਰਾਂ ਅਤੇ ਜਥੇਬੰਦੀਆਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਪੂਰੀ ਰਾਤ ਧਰਨੇ ਵਾਲੀ ਥਾਂ ’ਤੇ ਬਿਤਾਈ, ਜਿਸ ਕਾਰਨ ਹਾਈਵੇਅ ਜਾਮ ਰਿਹਾ।
ਵਿਸਤਾਰ ਨਾਲ ਖ਼ਬਰ ਪੜ੍ਹਨ ਲਈ ਹੇਠ ਲਿੰਕ ਤੇ ਜਾਓ
ਗੁਰਦਾਸਪੁਰ ਅੰਦਰ ਪਰਿਵਾਰ ਦੇ ਨਾਲ ਖੜ੍ਹੇ ਹੁਣ ਵਪਾਰੀ ਦਿੱਤਾ ਗਿਆ ਸਵੇਰੇ ਦੱਸ ਵਜੇ ਦਾ ਸਮਾਂ, ਦਿੱਤੀ ਬੰਦ ਦੀ ਚੇਤਾਵਨੀ, ਨਗਰ ਕੌਂਸਲ ਪ੍ਰਧਾਨ ਨੇ ਵੀ ਕੀਤੀ ਸ਼ਿਰਕਤ
https://thepunjabwire.com/?p=443710
ਅੰਮ੍ਰਿਤਸਰ ਹਸਪਤਾਲ ‘ਚ ਰੈਫਰ ਕੀਤੇ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਫਿਰ ਨੈਸ਼ਨਲ ਹਾਈਵੇ ‘ਤੇ ਲਗਾਇਆ ਧਰਨਾ, ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ
https://thepunjabwire.com/?p=443684
ਮਰੀਜ਼ ਨੂੰ ਮ੍ਰਿਤਕ ਸਮਝਦਿਆਂ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਦਿੱਤਾ