ਗੁਰਦਾਸਪੁਰ ਅੰਦਰ ਪਰਿਵਾਰ ਦੇ ਨਾਲ ਖੜ੍ਹੇ ਹੁਣ ਵਪਾਰੀ, ਦਿੱਤਾ ਗਿਆ ਸਵੇਰੇ ਦੱਸ ਵਜੇ ਦਾ ਸਮਾਂ, ਦਿੱਤੀ ਬੰਦ ਦੀ ਚੇਤਾਵਨੀ, ਨਗਰ ਕੌਂਸਲ ਪ੍ਰਧਾਨ ਨੇ ਵੀ ਕੀਤੀ ਸ਼ਿਰਕਤ
ਗੁਰਦਾਸਪੁਰ, 27 ਸਤੰਬਰ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਅੰਦਰ ਬੀਤੇ ਦਿਨ੍ਹਾਂ ਇੱਕ ਹਸਪਤਾਲ ਤੇ ਪਰਿਵਾਰ ਵੱਲੋਂ ਲਗਾਏ ਗਏ ਦੋਸ਼ਾ ਤੋਂ ਬਾਅਦ ਅਤੇ ਅੱਜ ਉਸ ਮਰੀਜ ਦੀ ਮੌਤ ਤੋਂ ਬਾਅਦ ਸ਼ਹਿਰ ਦੇ ਬੱਬਰੀ ਬਾਈਪਾਸ ਤੇ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਇਸ ਧਰਨੇ ਅੰਦਰ ਸ਼ਹਿਰ ਦੀਆਂ ਵੱਖ ਵੱਖ ਜੱਥੇਬੰਦਿਆ ਅਤੇ ਰਾਜਸੀ ਪਾਰਟੀਆਂ ਦੇ ਆਗੂ ਹਿੱਸਾ ਪਾ ਰਹੇ ਹਨ, ਜਿਸ ਅੰਦਰ ਨਗਰ ਕੌਂਸਲ ਪ੍ਰਧਾਨ ਦੀ ਵੀ ਐਂਟਰੀ ਹੋ ਚੁੱਕੀ ਹੈ। ਪ੍ਰਦਰਸ਼ਨ ਕਰ ਰਹੇ ਸ਼ਹਿਰ ਨਿਵਾਸੀਆਂ ਵੱਲੋਂ ਸਵੇਰੇ ਦੱਸ ਵਜੇ ਦਾ ਸਮਾਂ ਦਿੱਤਾ ਗਿਆ ਹੈ। ਉੱਧਰ ਰੋਸ਼ ਧਰਨੇ ਕਾਰਨ ਲੱਗੇ ਜਾਮ ਕਾਰਨ ਲੋਕ ਕਾਫੀ ਪਰੇਸ਼ਾਨ ਹੋਏ।
ਹਾਲਾਕਿ ਪ੍ਰਸ਼ਾਸ਼ਨ ਵੱਲੋਂ ਪੰਜ ਮੈਬਰੀ ਕਮੇਟੀ ਬਣਾ ਦਿੱਤੀ ਗਈ ਹੈ ਜਿਸ ਦੀ ਰਿਪੋਰਟ ਤੋਂ ਬਾਅਦ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕਰਨ ਦਾ ਭਰੋਸਾ ਖੁੱਦ ਗੁਰਦਾਸਪੁਰ ਦੇ ਐਸਡੀਐਮ ਧਰਨੇ ਵਾਲੇ ਸਥਾਨ ਤੇ ਜਾ ਕੇ ਦੇ ਚੁੱਕੇ ਹਨ। ਪਰ ਉਹ ਪ੍ਰਦਰਸ਼ਨਕਾਰੀਆਂ ਨੂੰ ਸੰਤੁਸ਼ਤ ਨਹੀਂ ਕਰ ਸਕੇ। ਪਰਦਸ਼ਨਕਾਰੀ ਹਸਪਤਾਲ ਪ੍ਰਬੰਧਨ ਦੇ ਦੋਸ਼ੀ ਡਾਕਟਰਾਂ ਖਿਲਾਫ਼ ਐਫ਼ਆਈਆਰ ਕਰਨ ਤੇ ਅੜ੍ਹੇ ਹਨ। ਜਿਸ ਦੇ ਚਲਦੇ ਪ੍ਰਸ਼ਾਸ਼ਨ ਤੇ ਦਬਾਅ ਬਣਾਉਣ ਦੇ ਚਲਦੇ ਵੱਖ ਵੱਖ ਜੱਥੇਬੰਦੀਆਂ ਵੱਲੋਂ ਹੁਣ ਪ੍ਰਸ਼ਾਸਨ ਨੂੰ ਕੁਝ ਕੂ ਸਮ੍ਹਾਂ ਹੋਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੰਗਾ ਨਾ ਮੰਨਣ ਦੀ ਸੂਰਤ ਅੰਦਰ 28 ਸਤੰਬਰ 2024 ਨੂੰ ਬਾਜਾਰ ਬੰਦ ਕਰਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ । ਉਧਰ ਗੁਰਦਾਸਪੁਰ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਪਾਹੜਾ ਵੀ ਲੋਕਾਂ ਦੇ ਰੋਹ ਨੂੰ ਵੇਖਦੇ ਹੋਏ ਧਰਨੇ ਅੰਦਰ ਸ਼ਾਮਿਲ ਹੋਏ। ਜਿਨ੍ਹਾਂ ਨੂੰ ਧਰਨਾ ਪ੍ਰਦਸ਼ਨ ਕਰ ਰਹੇ ਲੋਕਾਂ ਵੱਲੋਂ ਮੰਗ ਦੱਸੀ ਗਈ ਹੈ। ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਰਾਜਨੀਤੀ ਬਾਅਦ ਵਿੱਚ ਹੈ ਪਰ ਉਹ ਇਸ ਦੁੱਖ ਦੀ ਘੜ੍ਹੀ ਵਿੱਚ ਪਰਿਵਾਰ ਦੇ ਬਿਲਕੁਲ ਨਾਲ ਹਨ।
ਵਿਸਤਾਰ ਨਾਲ ਪੂਰੀ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ
ਅੰਮ੍ਰਿਤਸਰ ਹਸਪਤਾਲ ‘ਚ ਰੈਫਰ ਕੀਤੇ ਮਰੀਜ਼ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਫਿਰ ਨੈਸ਼ਨਲ ਹਾਈਵੇ ‘ਤੇ ਲਗਾਇਆ ਧਰਨਾ, ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ
https://thepunjabwire.com/?p=443684
ਇੱਕ ਦਿਨ ਪੁਰਾਣੀ ਖ਼ਬਰ ਪੜ੍ਹਨ ਲਈ ਹੇਂਠ ਦਿੱਤੇ ਲਿੰਕ ਤੇ ਕਲਿੱਕ ਕਰੋ
ਮਰੀਜ਼ ਨੂੰ ਮ੍ਰਿਤਕ ਸਮਝਦਿਆਂ ਪਰਿਵਾਰਕ ਮੈਂਬਰਾਂ ਅਤੇ ਕਿਸਾਨ ਜਥੇਬੰਦੀਆਂ ਨੇ ਧਰਨਾ ਦਿੱਤਾ