ਗੁਰਦਾਸਪੁਰ

ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਜਾ ਰਹੇ ਜੂਡੋ ਖਿਡਾਰੀਆਂ ਲਈ ਮਸੀਹਾ ਬਣ ਕੇ ਆਇਆ ਰਾਜਨ ਕੁਮਾਰ

ਅੰਤਰਰਾਸ਼ਟਰੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਜਾ ਰਹੇ ਜੂਡੋ ਖਿਡਾਰੀਆਂ ਲਈ ਮਸੀਹਾ ਬਣ ਕੇ ਆਇਆ ਰਾਜਨ ਕੁਮਾਰ
  • PublishedSeptember 18, 2024

ਓਪਨ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਦੇ ਸਾਰੇ ਖਰਚਿਆਂ ਦੀ ਲਈ ਜ਼ਿਮੇਵਾਰੀ।

ਗੁਰਦਾਸਪੁਰ 18 ਸਤੰਬਰ 2024 (ਦੀ ਪੰਜਾਬ ਵਾਇਰ)। ਸ਼ਹਿਰ ਦੇ ਇੱਕ ਨੌਜਵਾਨ ਰਾਜਨ ਕੁਮਾਰ ਦੇ ਯਤਨਾਂ ਸਦਕਾ ਅਮਰੀਕਾ ਦਾ ਇੱਕ ਸਿੱਖਿਅਕ ਅਦਾਰੇ ਯੂ ਐਸ ਐਜੂਕੇਸ਼ਨ ਸੈਂਟਰ ਜਰੂਰਤਮੰਦ ਪਰਿਵਾਰਾਂ ਨਾਲ ਸਬੰਧ ਰੱਖਦੇ ਦੋ ਉਭਰਦੇ ਜੂਡੋ ਖਿਡਾਰੀਆਂ
ਅਭਿਸ਼ੇਕ ਅਤੇ ਮਹੇਸ਼ ਚੰਦਰ ਸੈਣੀ ਲਈ ਫਰਿਸ਼ਤਾ ਬਣ ਕੇ ਆਇਆ ਹੈ। ਅਬਿਸ਼ੇਕ ਨੂੰ ਨੈਸ਼ਨਲ ਪੱਧਰ ਤੇ ਦੂਸਰਾ ਤੇ ਮਹੇਸ਼ ਸੈਣੀ ਨੂੰ ਤੀਸਰਾ ਰੈਂਕ ਹਾਸਲ ਹੋਇਆ ਹੈ। ਅਭਿਸ਼ੇਕ ਦੇ ਪਿਤਾ ਪਲੰਬਰ ਦਾ ਕੰਮ ਕਰਦੇ ਹਨ ਜਦਕਿ ਮਹੇਸ਼ ਇੰਦਰ ਸੈਨੀ ਦੇ ਪਿਤਾ ‌ ਇੱਕ ਛੋਟੇ ਜਿਹੇ ਕਿਸਾਨ ਹਨ । ਦੋਹਾਂ ਦੀ ਚੋਣ ਅਗਲੇ ਮਹੀਨੇ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਹੋਈ ਹੈ ਪਰ ਸਾਧਨਾਂ ਦੀ ਕਮੀ ਕਾਰਨ ਉਹ ਇੰਟਰਨੈਸ਼ਨਲ ਖੇਡਣ ਜਾ ਪਾਣਗੇ ਇਸ ਵਿੱਚ ਸ਼ੱਕ ਜਤਾਇਆ ਜਾ ਰਿਹਾ ਸੀ।

ਸ਼ਹੀਦ ਭਗਤ ਸਿੰਘ ਜੂਡੋ ਕੋਚਿੰਗ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਵੱਲੋਂ ਮਾਮਲਾ ਸ਼ਹਿਰ ਦੇ ਇੱਕ ਨੌਜਵਾਨ ਰਾਜਨ ਕੁਮਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਜੋ ਪਹਿਲਾਂ ਵੀ ਇੰਟਰਨੈਸ਼ਨਲ ਖਿਡਾਰੀ ਜਸਲੀਨ ਸਿੰਘ ਸੈਣੀ ਨੂੰ ਸਪੋਂਸਰ ਕਰ ਚੁੱਕੇ ਹਨ। ਰਾਜਨ ਕੁਮਾਰ ਅਮਰੀਕਾ ਬੇਸਡ ਸਿੱਖਿਅਕ ਅਦਾਰੇ ਯੂਐਸ ਐਜੂਕੇਸ਼ਨ ਸੈਂਟਰ ਦੇ ਸਥਾਨਕ ਪ੍ਰਤੀਨਿਧੀ ਹਨ ਤੇ ਜਲਦੀ ਹੀ ਇਹ ਅਦਾਰਾ ਗੁਰਦਾਸਪੁਰ ਵਿੱਚ ਵੀ ਆਪਣਾ ਸੈਂਟਰ ਖੋਲਣ ਜਾ ਰਿਹਾ ਹੈ।

ਰਾਜਨ ਕੁਮਾਰ ਦੇ ਯਤਨਾਂ ਸਦਕਾ ਯੂਐਸ ਐਜੂਕੇਸ਼ਨ ਸੈਂਟਰ ਵੱਲੋਂ ਦੋਹਾਂ ਹੋਣਹਾਰ ਖਿਡਾਰੀਆਂ ਨੂੰ ਏਸ਼ਅਨ ਚੈਂਪੀਅਨਸ਼ਿਪ ਵਿੱਚ ਖੇਡਣ ਦਾ ਮੌਕਾ ਦਿੱਤਾ ਗਿਆ ਹੈ ਤੇ ਇਸ ਤੇ ਆਣ ਵਾਲਾ ਸਾਰਾ ਖਰਚਾ ਯੂਐਸ ਐਜੂਕੇਸ਼ਨ ਸੈਂਟਰ ਚੁੱਕੇਗਾ । ਰਾਜਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਸਵਰਗਵਾਸੀ ਮੁਨਸ਼ੀ ਰਾਮ ਜੀ ਸਾਰੀ ਉਮਰ ਸਮਾਜ ਸੇਵਾ ਵਿਚ ਰੁੱਝੇ ਰਹਿੰਦੇ ਸਨ। ਨਸ਼ਾ ਛੁਡਾਊ ਕੇਂਦਰਾਂ ਵਿੱਚ ਯੋਗਾ ਦੇ ਟੀਚਰ ਬਣਕੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਨਿਕਲਣ ਲਈ ਯਤਨਸ਼ੀਲ ਰਹੇ ਸਨ। ਉਨ੍ਹਾਂ ਦੀ ਪ੍ਰੇਰਣਾ ਸਦਕਾ ਮੈਂ ਆਪਣੀ ਮਾਤਾ ਪ੍ਰਿੰਸੀਪਲ ਪੂਰਨਾਂ ਦੇਈ ਦੇ ਅਸ਼ੀਰਵਾਦ ਨਾਲ ਉਹ ਅੱਗੇ ਵੀ ਹੋਨਹਾਰ ਅਤੇ ਜਰੂਰਤਮੰਦ ਖਿਡਾਰੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਰਹਿਣਗੇ ਜਦਕਿ ਅਮਰਜੀਤ ਸ਼ਾਸਤਰੀ ਨੇ ਉਹਨਾਂ ਦਾ ਧੰਨਵਾਦ ਕਰਦੇ ਅਪੀਲ ਕੀਤੀ ਕਿ ਦੋ ਅਕਤੂਬਰ ਨੂੰ ਜਦੋਂ ਯੂਐਸ ਐਜੂਕੇਸ਼ਨ ਸੈਂਟਰ ਦਾ ਅੰਤਰਰਾਸ਼ਟਰੀ ਡੈਲੀਗੇਟ ਗੁਰਦਾਸਪੁਰ ਆਏਗਾ ਤਾਂ ਉਹਨਾਂ ਨੂੰ ਜੂਡੋ ਸੈਂਟਰ ਦਾ ਦੌਰਾ ਜਰੂਰ ਕਰਵਾਇਆ ਜਾਏ। ਤਾਂ ਕਿ ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਦਾ ਮਨੋਬਲ ਹੋਰ ਉੱਚਾ ਹੋ ਸਕੇ।

Written By
The Punjab Wire