ਗੁਰਦਾਸਪੁਰ

ਮਾਤਾ ਵੈਸ਼ਨੋ ਦੇਵੀ ਦਰਸ਼ਨ ਲਈ ਗਈ ਨਵ ਵਿਆਹੀ ਮਹਿਲਾ ਦੀ ਜਮੀਨ ਖਿਸਕ ਜਾਣ ਕਾਰਨ ਹੋਈ ਮੌਤ

ਮਾਤਾ ਵੈਸ਼ਨੋ ਦੇਵੀ ਦਰਸ਼ਨ ਲਈ ਗਈ ਨਵ ਵਿਆਹੀ ਮਹਿਲਾ ਦੀ ਜਮੀਨ ਖਿਸਕ ਜਾਣ ਕਾਰਨ ਹੋਈ ਮੌਤ
  • PublishedSeptember 3, 2024

ਕਲਾਨੌਰ (ਗੁਰਦਾਸਪੁਰ), 3 ਸਤੰਬਰ 2024 (ਰਾਜਨ ਸ਼ਰਮਾ)। ਮਾਤਾ ਵੈਸ਼ਨੋ ਦੇਵੀ ਰੋਡ ਤੇ ਜ਼ਮੀਨ ਖਿਸਕ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਇਸ ਹਾਦਸੇ ਦੌਰਾਨ ਹਲਕਾ ਡੇਰਾ ਬਾਬਾ ਨਾਨਕ ਦੇ ਇਤਿਹਾਸਿਕ ਕਸਬਾ ਧਿਆਨਪੁਰ ਤੋਂ ਨਵ ਵਿਆਹੀ ਮਹਿਲਾ ਸ਼ਰਧਾਲੂ ਨੇਹਾ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜ਼ਿਕਰਯੋਗ ਹੈ ਨੇਹਾ ਪਤਨੀ ਅਮਿਤ ਕੁਮਾਰ ਪਿਛਲੇ ਮਹੀਨੇ ਹੀ ਵਿਆਹ ਬੰਧਨ ਚ ਬੱਝੇ ਸਨ ਨੇਹਾ ਆਪਣੇ ਪਰਿਵਾਰ ਦੀ ਇਕਲੌਤੀ ਧੀ ਹੈ ਨੇਹਾ ਅਤੇ ਉਸਦੇ ਪਤੀ ਕੱਲ ਹੀ ਵਿਆਹ ਤੋਂ ਬਾਅਦ ਵੈਸ਼ਨੋ ਦੇਵੀ ਮੰਦਿਰ ਵਿਖੇ ਨਤਮਸਤਕ ਹੋਣ ਲਈ ਗਏ ਸਨ ਮਾਤਾ ਵੈਸ਼ਨੋ ਦੇਵੀ ਮੰਦਿਰ ਨਜ਼ਦੀਕ ਹਾਦਸਾ ਵਾਪਰਿਆ ਹੈ। ਨੇਹਾ ਦੀ ਮੌਤ ਦੀ ਖਬਰ ਸੁਣਦੇ ਸਾਰ ਹੀ ਪਰਿਵਾਰ ਪਿੰਡ ਅਤੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਿੱਛੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ।ਇਸ ਮੌਕੇ ਪਰਿਵਾਰਿਕ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੀ ਸਾਰ ਲਈ ਜਾਵੇ।

Written By
The Punjab Wire