ਗੁਰਦਾਸਪੁਰ, 3 ਸਤੰਬਰ 2024 (ਦੀ ਪੰਜਾਬ ਵਾਇਰ )। ਪੁਲਿਸ ਵਿਭਾਗ ਨੇ ਧਿਆਨ ਵਿੱਚ ਲਿਆਂਦਾ ਹੈ ਕਿ ਬਜ਼ਾਰ ਵਿੱਚ ਮੈਡੀਕਲ ਸਟੋਰਾਂ/ਦੁਕਾਨਾਂ ‘ਤੇ ਪਰੇਗਾਬਲੀਨ ਕੈਪਸੂਲ ਅਤੇ ਗੋਲੀਆਂ ਵਿਕ ਰਹੀਆਂ ਹਨ ਜਿਸ ਦੀ ਵਰਤੋਂ ਕੁਝ ਲੋਕਾਂ ਵੱਲੋਂ ਨਸ਼ੇ ਦੇ ਤੌਰ ‘ਤੇ ਕੀਤੀ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਨਸ਼ੇ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਨੇਪਰੇ ਚਾੜ੍ਹਨ ਲਈ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਸੀ.ਆਰ.ਪੀ.ਸੀ. (ਹੁਣ 163 ਬੀ.ਐੱਨ.ਐੱਸ.ਐੱਸ.) ਅਧੀਨ ਪਰੇਗਾਬਲੀਨ ਕੈਪਸੂਲ ਅਤੇ ਗੋਲੀਆਂ ਨੂੰ ਵੇਚਣ, ਖ਼ਰੀਦ ਕਰਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਦੇ ਹੁਕਮ ਜਾਰੀ ਕਰਨ ਦੀ ਲੋੜ ਹੈ ਤਾਂ ਜੋ ਇਸ ਨਸ਼ੇ ਉੱਪਰ ਕੰਟਰੋਲ ਕੀਤਾ ਜਾ ਸਕੇ।
ਇਸ ਸਭ ਨੂੰ ਧਿਆਨ ਵਿੱਚ ਰੱਖਦੇ ਹੋਏ ਸ੍ਰੀ ਸੁਰਿੰਦਰ ਸਿੰਘ, ਪੀ.ਸੀ.ਐੱਸ., ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਗੁਰਦਾਸਪੁਰ ਨੇ ਦਾ ਭਾਰਤੀਯ ਨਾਗਰਿਕ ਸੁਰੱਕਸ਼ਾ ਸਨਹਿਤਾ, 2023 (46 ਆਫ਼਼ 2023) ਚੈਪਟਰ 11 (ਸੀ-ਅਰਜੰਟ ਕੇਸਜ ਆਫ਼ ਨਿਊਈਸੈਨਸ ਆਰ ਐਪਰੀਹੈਂਡਿਡ ਡੇਂਜਰ) ਅੰਡਰ ਸੈਕਸ਼ਨ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਗੁਰਦਾਸਪੁਰ ਵਿੱਚ ਪ੍ਰੈਗਾਬਾਲਿਨ ਸਾਲਟ 300 ਐੱਮ.ਜੀ. ਨੂੰ ਬਿਨਾਂ ਲਾਇਸੰਸ ਰੱਖਣ, ਮਨਜ਼ੂਰਸ਼ੁਦਾ ਮਾਤਰਾ ਤੋਂ ਵੱਧ ਰੱਖਣ/ਵੇਚਣ ਅਤੇ ਇਹ ਦਵਾਈ ਬਿਨਾਂ ਪ੍ਰੀਸਕਰਿਪਸ਼ਨ ਵਿੱਕਰੀ ‘ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਇਸ ਹੁਕਮ ਨੂੰ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ, ਬਟਾਲਾ ਅਤੇ ਸਮੂਹ ਉੱਪ ਮੰਡਲ ਮੈਜਿਸਟਰੇਟ ਅਤੇ ਸਿਵਲ ਸਰਜਨ ਗੁਰਦਾਸਪੁਰ ਲਾਗੂ ਕਰਵਾਉਣ ਦੇ ਜ਼ਿੰਮੇਵਾਰ ਹੋਣਗੇ। ਇਹ ਹੁਕਮ ਮਿਤੀ 3 ਸਤੰਬਰ 2024 ਤੋਂ ਲੈ ਕੇ 30 ਅਕਤੂਬਰ 2024 ਤੱਕ ਲਾਗੂ ਰਹਿਣਗੇ।