ਕਲਾਨੌਰ ਵਿੱਖੇ ਕਿਸਾਨ ਜਥੇਬੰਦੀਆਂ ਦੀ ਹੋਈ ਮੀਟਿੰਗ 28 ਨੂੰ ਦਿੱਤਾ ਜਾਵੇਗਾ ਧਰਨਾ
ਕਲਾਨੌਰ (ਗੁਰਦਾਸਪੁਰ), 27 ਅਗਸਤ 2024 (ਰਾਜਨ ਸ਼ਰਮਾ)। ਕਲਾਨੌਰ ਦੇ ਸਰਕਾਰੀ ਹਸਪਤਾਲ ਅਤੇ ਦਫ਼ਤਰਾਂ ਵਿੱਚ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਸਾਂਝਾ ਕਿਸਾਨ ਮੋਰਚਾ ਅਤੇ ਭਰਾਤਰੀ ਜਥੇਬੰਦੀਆਂ ਦੀ ਇੱਕ ਵਿਸ਼ਾਲ ਮੀਟਿੰਗ ਸ਼ਿਵ ਮੰਦਰ ਪਾਰਕ ਵਿੱਚ ਹੋਈ, ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਹਸਪਤਾਲ ਵਿੱਚ ਲੰਬੇ ਸਮੇਂ ਤੋਂ ਡਾਕਟਰਾਂ ਦੀ ਘਾਟ ਹੈ। ਜਿਸ ਕਾਰਨ ਇਲਾਕੇ ਭਰ ਦੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਇਲਾਜ ਲਈ ਦੂਰ-ਦੂਰ ਤੱਕ ਜਾਣਾ ਪੈਂਦਾ ਹੈ, 24 ਘੰਟੇ ਐਮਰਜੈਂਸੀ ਸੇਵਾਵਾਂ ਵੀ ਬੰਦ ਹਨ, ਇਸੇ ਤਰ੍ਹਾਂ ਤਹਿਸੀਲ, ਬਿਜਲੀ ਬੋਰਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ ਅਤੇ ਬਾਅਦ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ ਹਰ ਰੋਜ਼ 11 ਵਾਲੰਟੀਅਰ ਹੜਤਾਲ ‘ਤੇ ਬੈਠਣਗੇ।
ਮੀਟਿੰਗ ਵਿੱਚ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਹਸਪਤਾਲ ਅਤੇ ਇਨ੍ਹਾਂ ਸਾਰੇ ਦਫ਼ਤਰਾਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰਿਆ ਜਾਵੇ ਤਾਂ ਜੋ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਲਾਨੌਰ ਇਲਾਕਾ ਨਿਵਾਸੀਆਂ ਅਤੇ ਸਮਾਜਿਕ, ਧਾਰਮਿਕ ਤੇ ਨੌਜਵਾਨ ਜਥੇਬੰਦੀਆਂ ਨੂੰ ਇਸ ਧਰਨੇ ਵਿੱਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਹਰਜੀਤ ਸਿੰਘ ਕਾਹਲੋ ਬਲਜੀਤ ਸਿੰਘ ਗੁਰਾਇਆ, ਗੁਰਜੀਤ ਸਿੰਘ ਬੁਲਾਰੀਆ, ਵੀਰ ਸਿੰਘ ਕਰਨੌਰ ਮਨਜੀਤ ਸਿੰਘ ਨੌਵਾਲੀ, ਬਲਰਾਜ ਸਿੰਘ ਬਿਸ਼ਨਕੋਟ, ਮਾਸਟਰ ਸਰਦੂਲ ਸਿੰਘ ਬਰੀਲਾ, ਕੁਲਵੰਤ ਸਿੰਘ ਅਸ਼ਵਨੀ ਕੁਮਾਰ ਲੱਖਣ ਕਲਾਂ ਗੁਰਦੀਪ ਯੂਨੀਅਨ ਪੰਜਾਬ ਕਿਸਾਨ, ਜਰਨੈਲ ਸਿੰਘ ਸੁੱਚਾ ਸਿੰਘ ਸੁੱਚਾ ਸਿੰਘ ਡੇਰੀਵਾਲ ਗੁਰਵਿੰਦਰ ਸਿੰਘ ਬਿਸ਼ਨ ਕੋਟ ਪਰਸ ਰਾਮ ਕਾਲਾ ਨੂਰ ਮੰਗਲ ਸਿੰਘ ਕਿਰਤੀ ਕਿਸਾਨ ਯੂਨੀਅਨ ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ, ਦਲਜੀਤ ਸਿੰਘ ਤਲਵੰਡੀ, ਸਲਵਿੰਦਰ ਸਿੰਘ ਆਜ਼ਾਦ ਬਲਦੇਵ ਸਿੰਘ ਖਹਿਰਾ ਅਤੇ ਮਨਜੀਤ ਸਿੰਘ ਰਾਊਵਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੋਂ ਸੇਵਾ ਸਿੰਘ, ਮਹਾਸ਼ਾ ਨੌਜਵਾਨ ਸਭਾ ਤੋਂ ਰਵਿੰਦਰ ਕੁਮਾਰ, ਡਾ.ਬੀ.ਆਰ.ਅੰਬੇਦਕਰ ਮਿਸ਼ਨ ਯੂਨਿਟ ਕਲਾਨੌਰ ਤੋਂ ਰਾਜਨ ਸ਼ਾਮਲ ਹੋਏ।
ਅੰਤ ਵਿੱਚ ਫੈਸਲਾ ਕੀਤਾ ਗਿਆ ਕਿ ਜਦੋਂ ਤੱਕ ਇਨ੍ਹਾਂ ਦਫ਼ਤਰਾਂ ਵਿੱਚ ਖਾਲੀ ਅਸਾਮੀਆਂ ਨਹੀਂ ਭਰੀਆਂ ਜਾਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।