ਮੁੱਖ ਮੰਤਰੀ ਵੱਲੋਂ 15 ਉੱਘੀਆਂ ਸ਼ਖਸੀਅਤਾਂ ਸਟੇਟ ਐਵਾਰਡ ਨਾਲ ਸਨਮਾਨਿਤ
ਡਿਊਟੀ ਪ੍ਰਤੀ ਬੇਮਿਸਾਲ ਸੇਵਾਵਾਂ ਲਈ 21 ਪੁਲਿਸ ਅਧਿਕਾਰੀਆਂ ਨੂੰ ‘ਮੁੱਖ ਮੰਤਰੀ ਰਕਸ਼ਕ ਪਦਕ’ ਅਤੇ ‘ਮੁੱਖ ਮੰਤਰੀ ਮੈਡਲ’ ਨਾਲ ਕੀਤਾ ਸਨਮਾਨਿਤ
ਜਲੰਧਰ, 15 ਅਗਸਤ 2024 (ਦੀ ਪੰਜਾਬ ਵਾਇਰ)। ਆਜ਼ਾਦੀ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ 15 ਉੱਘੀਆਂ ਸ਼ਖਸੀਅਤਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਤਿੰਨ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ‘ਮੁੱਖ ਮੰਤਰੀ ਰਕਸ਼ਕ ਪਦਕ’, 18 ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ‘ਮੁੱਖ ਮੰਤਰੀ ਮੈਡਲ’ ਅਤੇ ਦੋ ਮੁਲਾਜ਼ਮਾਂ ਨੂੰ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਾਲਾਨਾ ਵਾਤਾਵਰਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ।
ਇਨ੍ਹਾਂ ਪੁਰਸਕਾਰ ਜੇਤੂਆਂ ਵਿੱਚ ਸਮਾਜਿਕ ਕਾਰਕੁਨ, ਕਲਾਕਾਰ, ਸਾਹਿਤਕਾਰ, ਕਵੀ, ਵਾਤਾਵਰਣ ਪ੍ਰੇਮੀ ਅਤੇ ਸਰਕਾਰੀ ਅਧਿਕਾਰੀ/ਕਰਮਚਾਰੀ ਅਤੇ ਇੱਕ ਵਿਦਿਆਰਥੀ ਸ਼ਾਮਲ ਹੈ, ਜਿਨ੍ਹਾਂ ਨੇ ਵਡੇਰੇ ਜਨਤਕ ਹਿੱਤ ਵਿੱਚ ਆਪੋ-ਆਪਣੇ ਖੇਤਰਾਂ ‘ਚ ਸ਼ਾਨਦਾਰ ਯੋਗਦਾਨ ਪਾਇਆ ਹੈ।
ਮੁੱਖ ਮੰਤਰੀ ਨੇ ਡਾ. ਜਸਵੀਰ ਸਿੰਘ ਗਿੱਲ (ਲੁਧਿਆਣਾ), ਯੁੱਧਵਿੰਦਰ ਸਿੰਘ (ਲੁਧਿਆਣਾ), ਅਵਤਾਰ ਸਿੰਘ (ਖੁਸਰੋਪੁਰ, ਜਲੰਧਰ), ਗੁਰਵਿੰਦਰਵੀਰ ਸਿੰਘ (ਪੱਤੇਵਾਲ, ਜਲੰਧਰ), ਮਾਸਟਰ ਅਜ਼ਨ ਕਪੂਰ (ਅੰਮ੍ਰਿਤਸਰ), ਵਿਨਾਇਕ ਮਿੱਤਲ (ਲੁਧਿਆਣਾ), ਸੁਨੀਤਾ ਸੱਭਰਵਾਲ (ਪਟਿਆਲਾ), ਰਛਪਾਲ ਕੌਰ ਸਿੱਧੂ (ਪਟਿਆਲਾ), ਮਨੀਤ ਦੀਵਾਨ (ਲੁਧਿਆਣਾ), ਬਰਿੰਦਰ ਸਿੰਘ (ਪਿੰਡ ਮਸਤੀ ਪਾਲ ਕੋਟ, ਹੁਸ਼ਿਆਰਪੁਰ), ਵਿਨੋਦ ਕੁਮਾਰ ਸ਼ਰਮਾ (ਪਟਿਆਲਾ), ਸ਼ਾਮ ਕੁਮਾਰ (ਪਠਾਨਕੋਟ) ਅਤੇ ਲਾਂਬੜਾ ਕਾਂਗੜੀ ਬਹੁਮੰਤਵੀ ਸਹਿਕਾਰੀ ਸੇਵਾ ਸੁਸਾਇਟੀ ਲਾਂਬੜਾ ਨੂੰ ਸਰਟੀਫਿਕੇਟ ਅਤੇ ਪੁਰਸਕਾਰ ਪ੍ਰਦਾਨ ਕੀਤੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਅਮਨਦੀਪ ਕੁਮਾਰ ਐਸ.ਆਈ., ਜਸਬੀਰ ਸਿੰਘ ਏ.ਐਸ.ਆਈ ਅਤੇ ਰਣਜੀਤ ਸਿੰਘ ਕਾਂਸਟੇਬਲ ਸਮੇਤ ਤਿੰਨ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਵੱਕਾਰੀ ‘ਮੁੱਖ ਮੰਤਰੀ ਰਕਸ਼ਕ ਪਦਕ’ ਨਾਲ ਸਨਮਾਨਿਤ ਕੀਤਾ। ਭਗਵੰਤ ਸਿੰਘ ਮਾਨ ਨੇ ਜਗਵਿੰਦਰ ਸਿੰਘ ਕਮਾਂਡੈਂਟ, ਜਸਕਿਰਨਜੀਤ ਸਿੰਘ ਤੇਜਾ ਡੀ.ਸੀ.ਪੀ ਲੁਧਿਆਣਾ, ਸਵਰਨਦੀਪ ਸਿੰਘ ਏ.ਆਈ.ਜੀ., ਵਿਕਾਸ ਸੱਭਰਵਾਲ ਏ.ਆਈ.ਜੀ., ਮਨੀਸ਼ ਕੁਮਾਰ ਡੀ.ਐਸ.ਪੀ. ਵਿਜੀਲੈਂਸ ਬਿਊਰੋ, ਸੁਖਵਿੰਦਰ ਸਿੰਘ ਇੰਸਪੈਕਟਰ, ਪਰਮਜੀਤ ਸਿੰਘ ਇੰਸਪੈਕਟਰ, ਅਮਰਜੀਤ ਸਿੰਘ ਇੰਸਪੈਕਟਰ, ਨਵਜੋਤ ਸਿੰਘ ਸਿੱਧੂ ਇੰਸਪੈਕਟਰ, ਕੁਲਵਿੰਦਰ ਸਿੰਘ ਇੰਸਪੈਕਟਰ, ਜਤਿੰਦਰ ਸਿੰਘ ਇੰਸਪੈਕਟਰ, ਜਗਨਦੀਪ ਸਿੰਘ ਸਬ-ਇੰਸਪੈਕਟਰ, ਭੋਲਾ ਨਾਥ ਸਬ-ਇੰਸਪੈਕਟਰ, ਜਗਦੀਸ਼ ਸਿੰਘ ਏ.ਐੱਸ.ਆਈ., ਹਰਪ੍ਰੀਤ ਕੌਰ ਏ.ਐੱਸ.ਆਈ., ਹਰਜੀਤ ਸਿੰਘ ਏ.ਐੱਸ.ਆਈ., ਰਤਨ ਲਾਲ ਏ.ਐੱਸ.ਆਈ ਅਤੇ ਸੁਖਜੀਤ ਸਿੰਘ ਹੈੱਡ ਕਾਂਸਟੇਬਲ ਸਮੇਤ 18 ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਬੇਮਿਸਾਲ ਸੇਵਾਵਾਂ ਲਈ ‘ਮੁੱਖ ਮੰਤਰੀ ਮੈਡਲ’ ਨਾਲ ਸਨਮਾਨਿਤ ਕੀਤਾ।
ਇਸ ਦੌਰਾਨ ਮੁੱਖ ਮੰਤਰੀ ਨੇ ਗ੍ਰਾਮ ਪੰਚਾਇਤ ਰੁੜਕਾਂ ਕਲਾਂ ਅਤੇ ਸੁਮਿਤਰੀ ਦੇਵੀ ਆਸ਼ਾ ਵਰਕਰ ਪਿੰਡ ਬੁਲੰਦਪੁਰ (ਜਲੰਧਰ) ਨੂੰ ਵੀ ‘ਸ਼ਹੀਦ ਭਗਤ ਸਿੰਘ ਪੰਜਾਬ ਰਾਜ ਸਾਲਾਨਾ ਵਾਤਾਵਰਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ। ਇਸ ਮੌਕੇ ਭਗਵੰਤ ਸਿੰਘ ਮਾਨ ਨੇ ਡੀ.ਆਈ.ਜੀ ਇੰਦਰਬੀਰ ਸਿੰਘ, ਪਰੇਡ ਕਮਾਂਡਰ ਵੈਭਵ ਚੌਧਰੀ ਆਈ.ਪੀ.ਐਸ ਅਤੇ ਦੀਪਕਰਨ ਸਿੰਘ ਪੀ.ਪੀ.ਐਸ ਦੀ ਅਗਵਾਈ ਵਾਲੀ ਟੈਂਟ ਪੈੱਗਿੰਗ ਟੀਮ ਨੂੰ ਵੀ ਸਨਮਾਨਿਤ ਕੀਤਾ।