ਦੇਸ਼ ਮੁੱਖ ਖ਼ਬਰ

ਪ੍ਰੀਤੀ ਸੁਦਾਨ ਨਿਯੁਕਤ ਹੋਏ UPSC ਦੇ ਨਵੇਂ ਚੇਅਰਪਰਸਨ

ਪ੍ਰੀਤੀ ਸੁਦਾਨ ਨਿਯੁਕਤ ਹੋਏ UPSC ਦੇ ਨਵੇਂ ਚੇਅਰਪਰਸਨ
  • PublishedJuly 31, 2024

ਨਵੀਂ ਦਿੱਲੀ, 31 ਜੁਲਾਈ 2024 (ਦੀ ਪੰਜਾਬ ਵਾਇਰ)। ਸਾਬਕਾ ਯੂਨੀਅਨ ਹੈਲਥ ਸਚਿਵ ਪ੍ਰੀਤੀ ਸੁਦਾਨ ਨੂੰ ਸੰਘ ਲੋਕ ਸੇਵਾ ਕਮਿਸ਼ਨ (UPSC) ਦਾ ਨਵਾਂ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਉਹ 1 ਅਗਸਤ, 2024 ਤੋਂ ਆਪਣਾ ਕਾਰਜਭਾਰ ਸੰਭਾਲਣਗੇ। ਉਹ ਮਨੋਜ ਸੋਨੀ ਦੀ ਥਾਂ ਲੈਣਗੇ, ਜਿਨ੍ਹਾਂ ਨੇ ਨਿੱਜੀ ਕਾਰਨਾਂ ਕਰਕੇ ਅਪਣੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪ੍ਰੀਤੀ ਸੁਦਾਨ 1983 ਬੈਚ ਦੀ ਆਈਏਐਸ ਅਧਿਕਾਰੀ ਹਨ ਅਤੇ ਉਹ ਆਂਧ੍ਰ ਪ੍ਰਦੇਸ਼ ਕੈਡਰ ਨਾਲ ਸਬੰਧਤ ਹਨ। ਉਹ ਅਪ੍ਰੈਲ 2025 ਤੱਕ ਇਸ ਅਹੁਦੇ ‘ਤੇ ਰਹਿਣਗੇ ਜਾਂ ਜਦੋਂ ਤਕ ਅਗਲੇ ਹੁਕਮ ਨਾ ਹੋ ਜਾਣ।

ਪ੍ਰੀਤੀ ਸੁਦਾਨ ਨੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ ‘ਤੇ ਸੇਵਾ ਦਿੱਤੀ ਹੈ। ਉਹ ਆਯੁਸ਼ਮਾਨ ਭਾਰਤ ਅਤੇ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੇ ਪ੍ਰੋਜੈਕਟਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸਿਹਤ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਕਾਰਨ ਉਹਨਾਂ ਨੂੰ ਖੂਬ ਮਾਨਤਾ ਮਿਲੀ ਹੈ

Written By
The Punjab Wire