Close

Recent Posts

ਧੋਖਾਧੜੀ ਨਾਲ ਚੀਨ ਦੇ ਕੁਝ ਨਾਗਰਿਕਾਂ ਦੇ ਖਾਤਿਆਂ ਵਿੱਚ ਪੈਸਾ ਭੇਜਣ ਵਾਲੇ ਮਿਊਲ ਖਾਤਾ ਗਿਰੋਹ ਦੇ ਤਿੰਨ ਵਿਅਕਤੀ ਗ੍ਰਿਫ਼ਤਾਰ; ਖਾਤਿਆਂ ਵਿੱਚ ਪਏ 20 ਲੱਖ ਰੁਪਏ ਕੀਤੇ ਫਰੀਜ਼, 5100 ਅਮਰੀਕੀ ਡਾਲਰ ਮੁੱਲ ਦੀ ਕ੍ਰਿਪਟੋ ਕਰੰਸੀ ਬਰਾਮਦ

ਧੋਖਾਧੜੀ ਨਾਲ ਚੀਨ ਦੇ ਕੁਝ ਨਾਗਰਿਕਾਂ ਦੇ ਖਾਤਿਆਂ ਵਿੱਚ ਪੈਸਾ ਭੇਜਣ ਵਾਲੇ ਮਿਊਲ ਖਾਤਾ ਗਿਰੋਹ ਦੇ ਤਿੰਨ ਵਿਅਕਤੀ ਗ੍ਰਿਫ਼ਤਾਰ; ਖਾਤਿਆਂ ਵਿੱਚ ਪਏ 20 ਲੱਖ ਰੁਪਏ ਕੀਤੇ ਫਰੀਜ਼, 5100 ਅਮਰੀਕੀ ਡਾਲਰ ਮੁੱਲ ਦੀ ਕ੍ਰਿਪਟੋ ਕਰੰਸੀ ਬਰਾਮਦ

ਗੁਰਦਾਸਪੁਰ

ਸੰਯੁਕਤ ਮੁੱਖ ਚੋਣ ਅਫ਼ਸਰ, ਪੰਜਾਬ, ਸਕੱਤਰ ਸਿੰਘ ਬੱਲ ਵੱਲੋਂ ਵੋਟਿੰਗ ਮਸ਼ੀਨਾਂ ਦੇ ਵੇਅਰਹਾਊਸ ਦਾ ਨਿਰੀਖਣ

ਸੰਯੁਕਤ ਮੁੱਖ ਚੋਣ ਅਫ਼ਸਰ, ਪੰਜਾਬ, ਸਕੱਤਰ ਸਿੰਘ ਬੱਲ ਵੱਲੋਂ ਵੋਟਿੰਗ ਮਸ਼ੀਨਾਂ ਦੇ ਵੇਅਰਹਾਊਸ ਦਾ ਨਿਰੀਖਣ
  • PublishedJuly 25, 2024

ਗੁਰਦਾਸਪੁਰ, 25 ਜੁਲਾਈ 2024 (ਦੀ ਪੰਜਾਬ ਵਾਇਰ )। ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸੰਯੁਕਤ ਮੁੱਖ ਚੋਣ ਅਫ਼ਸਰ, ਪੰਜਾਬ, ਸ੍ਰੀ ਸਕੱਤਰ ਸਿੰਘ ਬੱਲ ਵੱਲੋਂ ਅੱਜ ਗੁਰਦਾਸਪੁਰ ਵਿਖੇ ਵੋਟਿੰਗ ਮਸ਼ੀਨਾਂ ਦੇ ਵੇਅਰ ਹਾਊਸ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਚੋਣ ਤਹਿਸੀਲਦਾਰ ਸ. ਮਨਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

ਵੋਟਿੰਗ ਮਸ਼ੀਨਾਂ ਦੇ ਵੇਅਰ ਹਾਊਸ ਦੇ ਨਿਰੀਖਣ ਦੌਰਾਨ ਸੰਯੁਕਤ ਮੁੱਖ ਚੋਣ ਅਫ਼ਸਰ, ਪੰਜਾਬ, ਸ੍ਰੀ ਸਕੱਤਰ ਸਿੰਘ ਬੱਲ ਨੇ ਵੇਅਰ ਹਾਊਸ ਦੀ ਲਾਗ ਬੁੱਕ ਚੈੱਕ ਕਰਨ ਦੇ ਨਾਲ ਸਟਾਕ ਰਜਿਸਟਰ ਦੀ ਜਾਂਚ ਕੀਤੀ। ਇਸ ਮੌਕੇ ਉਨ੍ਹਾਂ ਵੇਅਰਹਾਊਸ ਵਿੱਚ ਲਗਾਏ ਅੱਗ ਬਝਾਊ ਯੰਤਰਾਂ ਅਤੇ ਹੋਰ ਪ੍ਰਬੰਧਾਂ ਦੀ ਜਾਂਚ ਵੀ ਕੀਤੀ। ਉਨ੍ਹਾਂ ਕਿਹਾ ਕਿ ਵੇਅਰ ਹਾਊਸ ਵਿੱਚ ਵੋਟਿੰਗ ਮਸ਼ੀਨਾਂ ਦੇ ਰੱਖ-ਰਖਾਵ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ। ਇਸ ਮੌਕੇ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ।

Written By
The Punjab Wire