ਗੁਰਦਾਸਪੁਰ, 16 ਜੁਲਾਈ 2024 ( ਦੀ ਪੰਜਾਬ ਵਾਇਰ ) । ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿੱਚ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿਤ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਮਿਤੀ 19.07.2024 ਨੂੰ ਦਿਨ ਸ਼ੁੱਕਰਵਾਰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਸੋਨਾਲੀਕਾ ਇੰਟਰਨੈਸ਼ਨਲ ਟਰੈਕਟਰ ਲਿਮਟਿਡ, ਹੁਸ਼ਿਆਰਪੁਰ, ਪੰਜਾਬ ਵੱਲੋਂ ਨੈਸ਼ਨਲ ਐਪਰੇਨਟੀਸਸ਼ਿਪ ਪ੍ਰਮੋਸ਼ਨ ਸਕੀਮ (ਐੱਨ.ਏ.ਪੀ.ਐੱਸ) ਦੇ ਤਹਿਤ ਪ੍ਰਾਰਥੀਆਂ ਨੂੰ 2 ਸਾਲ ਲਈ ਟਰੇਨਿੰਗ ਦਿੱਤੀ ਜਾਵੇਗੀ। ਟਰੇਨਿੰਗ ਦੇ ਲਈ ਕੇਵਲ ਲੜਕੇ ਹੀ ਇੰਟਰਵਿਊ ਲਈ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਐਪਰੇਨਟੀਸਸ਼ਿਪਲਗਾਉਣ ਲਈ ਯੋਗਤਾ ਆਈ.ਟੀ.ਆਈ/ਡਿਪਲੋਮਾ (ਫਿਟਰ, ਡੀਜ਼ਲ ਮਕੈਨਿਕ, ਟਰੈਕਟਰ ਮਕੈਨਿਕ, ਮੋਟਰ ਮਕੈਨਿਕ, ਮਸ਼ੀਨਿਸਟ, ਟਰਨਰ, ਕੰਪਿਊਟਰ, ਮਕੈਨੀਕਲ ਅਤੇ ਡਰਾਫ਼ਟ ਮੈਨ) ਕਿਸੇ ਵੀ ਸਟਰੀਮ ਵਿੱਚ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇੰਟਰਵਿਊ ਦੌਰਾਨ ਚੁਣੇ ਗਏ ਪ੍ਰਾਰਥੀਆਂ ਨੂੰ ਸਟਾਇਪਨ ਦੇ ਤੌਰ ‘ਤੇ ਪਹਿਲੇ ਸਾਲ 12500/- ਮਹੀਨਾ ਅਤੇ ਦੂਸਰੇ ਸਾਲ 13000/- ਮਹੀਨਾ ਦਿੱਤਾ ਜਾਵੇਗਾ ਅਤੇ ਪ੍ਰਾਰਥੀਆਂ ਨੂੰ ਕੰਪਨੀ ਵੱਲੋਂ ਖਾਣਾ, ਯੂਨੀਫ਼ਾਰਮ ਤੇ ਬੂਟ ਦਿੱਤੇ ਜਾਣਗੇ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਕਿਹਾ ਕਿ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 19.07.2024 ਦਿਨ ਸ਼ੁੱਕਰਵਾਰ ਨੂੰ ਆਪਣੇ ਅਸਲ ਦਸਤਾਵੇਜ਼ ਦੀਆ ਕਾਪੀਆਂ, ਰੀਜ਼ਿਊਮ (ਸੀ.ਵੀ) ਅਤੇ 2 ਫ਼ੋਟੋਆਂ ਸਮੇਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰਬਰ 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 9:00 ਵਜੇ ਤੱਕ ਪਹੁੰਚਣ ਅਤੇ ਇਸ ਦਾ ਵੱਧ ਤੋਂ ਵੱਧ ਲਾਭ ਉਠਾਉਣ ।