ਰੱਬ ਦਾ ਦੂਜਾ ਰੂਪ ਹਨ ਡਾਕਟਰ-ਰਮਨ ਬਹਿਲ
ਡਾਕਟਰਾਂ ਦੇ ਸਨਮਾਨ ਵਿੱਚ ਕੱਟਿਆ ਕੇਕ
ਗੁਰਦਾਸਪੁਰ, 2 ਜੁਲਾਈ 2024 (ਦੀ ਪੰਜਾਬ ਵਾਇਰ)। ਨੈਸ਼ਨਲ ਡਾਕਟਰ ਡੇ ਦੇ ਮੌਕੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਜੀ ਨੇ ਦਫਤਰ ਸਿਵਲ ਸਰਜਨ ਗੁਰਦਾਸਪੁਰ ਵਿਖੇ ਡਾਕਟਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਸਨਮਾਨਤ ਕੀਤਾ । ਡਾਕਟਰਾਂ ਦੇ ਸਨਮਾਨ ਵਿੱਚ ਕੇਕ ਕਟਿਆ ਗਿਆ ।
ਇਸ ਮੌਕੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਡਾਕਟਰ ਨੂੰ ਲੋਕ ਰੱਬ ਦਾ ਰੂਪ ਮੰਨਦੇ ਹਨ। ਵੱਧਦੀ ਆਬਾਦੀ ਕਾਰਨ ਡਾਕਟਰਾਂ ਤੇ ਕੰਮ ਦਾ ਬੋਝ ਵਧੀਆ ਹੈ। ਬੀਤੇ ਸਮੇਂ ਵਿੱਚ ਬੀਮਾਰੀਆਂ ਵਧ ਗਈਆਂ ਹਨ। ਇਸ ਦੇ ਕਈ ਕਾਰਨ ਹਨ। ਬੀਮਾਰਾਂ ਦੀ ਸੰਖਿਆ ਵਧ ਰਿਹੀ ਹੈ। ਪੰਜਾਬ ਸਰਕਾਰ ਨੇ ਸਿਹਤ ਸਹੂਲਤਾਂ ਵਿੱਚ ਤੇਜੀ ਨਾਲ ਸੁਧਾਰ ਕੀਤਾ ਹੈ ।ਕਾਫੀ ਡਾਕਟਰਾਂ ਦੀ ਭਰਤੀ ਕੀਤੀ ਗਈ ਹੈ ਅਤੇ ਜਲਦ ਹੀ ਹੋਰ ਪੋਸਟਾਂ ਵੀ ਭਰੀਆਂ ਜਾ ਰਹੀਆਂ ਹਨ।
ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿੰਮੀ ਮਹਾਜਨ ਨੇ ਕਿਹਾ ਕਿ ਕੋਰੋਨਾ ਕਾਲ ਉਦਾਹਰਣ ਹੈ ਕਿ ਡਾਕਟਰਾਂ ਨੇ ਆਪਣੀ ਜਾਣ ਦੀ ਪਰਵਾਹ ਕੀਤੇ ਬਿਨਾਂ ਲੋਕਾਂ ਦਾ ਇਲਾਜ ਕੀਤਾ । ਮਨੁੱਖਤਾ ਦੀ ਸੇਵਾ ਲਈ ਡਾਕਟਰ ਹਮੇਸ਼ਾ ਅੱਗੇ ਰਿਹੇ ਹਨ ਅਤੇ ਰਹਿਣਗੇ
ਇਸ ਮੌਕੇ ਡੀਐਮਸੀ ਡਾ. ਰੋਮੀ ਰਾਜਾ ਮਹਾਜਨ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਤੇਜਿੰਦਰ ਕੌਰ , ਜਿਲਾ ਟੀਕਾਕਰਨ ਅਫਸਰ ਡਾ. ਅਰਵਿੰਦ ਮਨਚੰਦਾ, ਡੀਡੀਐਚੳ ਡਾ. ਲੋਕੇਸ਼ ਗੁਪਤਾ , ਜਿਲਾ ਸਿਹਤ ਅਫਸਰ ਡਾ. ਸਵੀਤਾ , ਐਸਐਮੁੳ ਡਾ. ਪ੍ਰਭਜੋਤ ਕਲਸੀ,ਡਾ. ਮਮਤਾ ਆਦਿ ਹਾਜਰ ਸਨ